ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਗੁਰਦੁਆਰਾ ਸਾਹਿਬ ਦੀ ਭੂਮਿਕਾ ਦੀ ਬਹਾਲੀ ਲਈ ਬੀਤੇ ਦਿਨੀਂ ਗੁਰਦੁਆਰਾ ਨਾਨਕਪੁਰਾ ਸਾਹਿਬ, ਸੰਗਰੂਰ ਵਿਖੇ ਇਲਾਕੇ ਦੀ ਸਿੱਖ ਸੰਗਤ ਵਲੋਂ ਵਿਚਾਰ ਗੋਸਟਿ ਕੀਤੀ ਗਈ।
ਸੰਵਾਦ ਲੜੀ ਤਹਿਤ ਹੋਈ ਇਸ ਦੂਜੀ ਵਿਚਾਰ ਗੋਸਟਿ ਵਿਚ ਸੰਗਰੂਰ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਵਿਚਰ ਰਹੇ ਪ੍ਰਬੰਧਕੀ ਜਥੇ ਅਤੇ ਸਿੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਇਸ ਵੀਚਾਰ ਗੋਸਟਿ ਵਿਚ ਭਾਈ ਮਲਕੀਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਕੁਲਵੰਤ ਸਿੰਘ ਸੰਗਰੂਰ, ਦਰਬਾਰ ਏ ਖਾਲਸਾ ਤੋਂ ਭਾਈ ਹਰਜਿੰਦਰ ਸਿੰਘ ਮਾਝੀ, ਗੁਰਦੁਆਰਾ ਤਾਲਮੇਲ ਕਮੇਟੀ ਤੋਂ ਭਾਈ ਜਸਵਿੰਦਰ ਸਿੰਘ ਪ੍ਰਿੰਸ, ਭਾਈ ਜਗਮੀਤ ਸਿੰਘ ਵਕੀਲ, ਭਾਈ ਗੁਰਮੀਤ ਸਿੰਘ, ਭਾਈ ਮਲਕੀਤ ਸਿੰਘ ਚੰਗਾਲ ਸ੍ਰੋਮਣੀ ਕਮੇਟੀ ਮੈਂਬਰ, ਬਹਾਦਰ ਸਿੰਘ ਭਸੌੜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਭੁਪਿੰਦਰ ਸਿੰਘ ਗਰੇਵਾਲ ਧਰਮ ਪ੍ਰਚਾਰ ਕਮੇਟੀ ਅਕਾਲ ਕਾਲਜ ਕੌਂਸਲ ਤੋਂ ਬੁਲਾਰਿਆਂ ਨੇ ਸੰਗਤ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰੂ ਸਾਹਿਬ ਦੇ ਅਦਬ ਪ੍ਰਤੀ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਜਥਿਆਂ ਨੇ ਕਿਹਾ ਕਿ ਸੰਗਤ ਨੂੰ ਗੁਰੂ ਸਾਹਿਬ ਦੇ ਅਦਬ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ। ਜਿਥੋ ਸਭ ਬਖਸਿਸਾਂ ਦੀ ਆਮਦ ਹੋਣੀ ਹੈ। ਦੂਸਰਾ ਗੁਰਦੁਆਰਾ ਸਾਹਿਬ ਦੀ ਭੂਮਿਕਾ ਬਹਾਲ ਕਰਨ ਲਈ ਆਪਣੀਆਂ ਜਿੰਮੇਵਾਰੀਆਂ ਦੀ ਪਛਾਣ ਕਰਨੀ ਚਾਹੀਦੀ ਹੈ।