Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਤੇ ਹੋਏ ਪ੍ਰਤੀਕਰਮ ਸਬੰਧੀ ਸਿੱਖ ਜਥਾ ਮਾਲਵਾ ਦਾ ਪੱਖ

ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਤੇ ਹੋਏ ਪ੍ਰਤੀਕਰਮ ਸਬੰਧੀ ਸਿੱਖ ਜਥਾ ਮਾਲਵਾ ਦਾ ਪੱਖ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ (ਜੋ ਕਿ ਸੇਵਾ ਸੰਭਾਲ ਦੀ ਬਜਾਇ ਹੁਣ ਪ੍ਰਬੰਧ ਹੀ ਬਣ ਗਿਆ ਹੈ) ਪਿਛਲੇ ਸਮਿਆਂ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਜੋ ਅੱਗੇ ਵੋਟ ਰਾਜਨੀਤੀ ਵਾਲੀ ਧਿਰ ਦੇ ਅਧੀਨ ਹੋਣ ਕਰਕੇ ਤਖ਼ਤ ਸਾਹਿਬ ਦੇ ਜਥੇਦਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਦੀ ਹੈਸੀਅਤ ਹੀ ਰੱਖਦੇ ਹਨ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਤਰ੍ਹਾਂ ਜਥੇ ਦੇ ਰੂਪ ਵਿਚ ਅਜ਼ਾਦ ਹਸਤੀ ਨਹੀਂ ਰੱਖਦੇ, ਜਿਸ ਵਜ੍ਹਾ ਤੋਂ ਸਿੰਘ ਸਾਹਿਬਾਨ ਦੇ ਫੈਸਲੇ ਪਰਤ ਦਰ ਪਰਤ ਪ੍ਰਭਾਵਿਤ ਹੁੰਦੇ ਹਨ। ਕਿਸੇ ਵੀ ਫੈਸਲੇ ਨੂੰ ਪੂਰੇ ਪੰਥ ਵਿੱਚ ਮੰਨਣਯੋਗ ਬਣਾਉਣ ਲਈ ਜਰੂਰੀ ਹੈ ਕਿ ਫੈਸਲਾ ਪੰਥਕ ਵਿਧੀ ਵਿਧਾਨ ਰਾਹੀਂ ਨਿਰਪੱਖ ਅਤੇ ਅਜ਼ਾਦ ਅਕਾਲੀ ਸਿੰਘ ਸਾਹਿਬਾਨ ਦੀ ਦੇਖ ਰੇਖ ਵਿੱਚ ਹੋਵੇ ਪਰ ਅਜਿਹਾ ਨਹੀਂ ਕੀਤਾ ਜਾਂਦਾ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਇੱਕ ਸਿੱਖ ਲਈ ਸਿਰਮੌਰ ਹੈ ਪਰ ਇਥੋਂ ਹੋ ਰਹੇ ਫੈਸਲੇ ਪੰਥਕ ਰਵਾਇਤ ਅਨੁਸਾਰ ਨਹੀਂ ਹੋ ਰਹੇ ਜਿਸ ਕਰਕੇ ਜਥੇਦਾਰ ਸਾਹਿਬਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਢਾਹ ਲੱਗ ਰਹੀ ਹੈ।

ਸਿੱਖ ਜਥਾ ਮਾਲਵਾ ਵੱਲੋਂ ਜਾਰੀ ਕੀਤੀ ਗਈ ਲਿਖਤ

ਬੀਤੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਵਿੱਚ ਪੰਥਕ ਰਵਾਇਤ ਦੀ ਪਾਲਣਾ ਨਾ ਕਰਦੇ ਹੋਏ ਪੰਥਕ ਜਥੇਬੰਦੀਆਂ ਅਤੇ ਜਥਿਆਂ ਦੀ ਰਾਏ ਅਤੇ ਸ਼ਮੂਲੀਅਤ ਬਗੈਰ ਫੈਸਲਾ ਸੁਣਾਇਆ ਗਿਆ। ਫੈਸਲਾ ਅਤੇ ਸਜਾ (ਜਿਸ ਨੂੰ ਸਜਾ ਕਿਹਾ ਜਾ ਰਿਹਾ ਹੈ), ਵੋਟ ਰਾਜਨੀਤੀ ਵਾਲੇ ਦੋਵਾਂ ਧੜਿਆਂ ਦੇ ਪੱਖ ਦਾ ਹੈ। ਕੀਤੇ ਗਏ ਗੁਨਾਹਾਂ ਦੇ ਬਦਲੇ ਦੋਖੀਆਂ ਨੂੰ ‘ਸੇਵਾਦਾਰ’ ਅਤੇ ‘ਗੁਰੂਘਰ ਦੇ ਪਹਿਰੇਦਾਰ’ ਦੀ ਪਦਵੀ ਵਾਲਾ ਸਨਮਾਨ ਦਿੱਤਾ ਜਾਣਾ ਸ਼ਰਮਨਾਕ ਹੈ। ਇਸ ਗੱਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿ ਦਸ ਸਾਲ ਦਾ ਸਮਾਂ ਬੀਤਣ ਬਾਅਦ ਕਿਸੇ ਪਛਤਾਵੇ ਵਿੱਚੋਂ ਗੁਨਾਹ ਨਹੀਂ ਕਬੂਲੇ ਗਏ, ਬਲਕਿ ਰਾਜਨੀਤੀ ਵਿਚ ਦੁਬਾਰਾ ਪੈਰ ਜਮਾਉਣ ਦਾ ਲੋਭ ਅੰਦਰ ਬੈਠਾ ਹੈ, ਇਸੇ ਲਈ ਅਪਰਾਧੀ ਦੂਣਾ ਹੋਕੇ ਨਿਵੇ ਹਨ। ਅਜਿਹੇ ਸਮੇਂ ਗੁਨਾਹ ਮੰਨੇ ਗਏ, ਜਦੋਂ ਦੋਸ਼ੀਆਂ ਕੋਲ ਦਾਅ ਤੇ ਲਗਾਉਣ ਲਈ ਕੁਝ ਬਚਿਆ ਹੀ ਨਹੀਂ। ਗੁਰੂ ਦੀ ਬੇਅਦਬੀ ਜਿਹੇ ਗੁਨਾਹ ਦੋਸ਼ੀਆਂ ਨੇ ਕਬੂਲੇ ਹਨ, ਜਿਸ ਗੁਰੂ ਦੀ ਨਿੰਦਾ ਸੁਣਨ ਤੋਂ ਵੀ ਵਰਜਿਆ ਗਿਆ ਹੋਵੇ ਤੇ ਉਸ ਲਈ ਸਖ਼ਤ ਸਜਾ ਦੇ ਆਦੇਸ਼ ਵੀ ਹੋਣ ਉਸ ਗੁਰੂ ਦੀ ਬੇਅਦਬੀ ਦੀ ਸਜਾ ਬਦਲੇ ਗੁਰੂ ਘਰ ਦੇ ਸੇਵਾਦਰ ਅਤੇ ਪਹਿਰੇਦਾਰ ਜਿਹੇ ਸਨਮਾਨ ਦਿੱਤੇ ਜਾਣ, ਇਹ ਇਨਸਾਫ਼ ਬਿਲਕੁਲ ਵੀ ਨਹੀਂ ਹੈ।

ਉਸ ਤੋਂ ਬਾਅਦ ਭਾਈ ਨਰੈਣ ਸਿੰਘ ਚੌੜਾ ਵੱਲੋਂ ਗੁਨਾਹਗਾਰ ਸੁਖਬੀਰ ਬਾਦਲ ‘ਤੇ ਹਮਲਾ ਕੀਤਾ ਗਿਆ ਜੋ ਇਸ ਗੱਲ ਦਾ ਸੰਕੇਤ ਹੈ ਕਿ ਫੈਸਲਾ ਪੰਥ ਦੀ ਭਾਵਨਾ ਦੀ ਤਰਜਮਾਨੀ ਨਹੀਂ ਕਰਦਾ, ਇਹਨਾਂ ਗੁਨਾਹਗਾਰਾਂ ਦੇ ਗੁਨਾਹ ਵੱਡੇ ਹਨ, ਪੰਥ ਇਹਨਾਂ ਨੂੰ ਆਪਣੀ ਰਵਾਇਤ ਅਨੁਸਾਰ ਸਜਾ ਦਵੇਗਾ। ਭਾਈ ਨਰੈਣ ਸਿੰਘ ਬਾਰੇ ਲਿਖਣ ਬੋਲਣ ਵਾਲਿਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕੇ ਲਿਖਣਾ ਬੋਲਣਾ ਚਾਹੀਦਾ ਹੈ।

ਅਸੀਂ ਸਮੂਹ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਨੂੰ ਬੇਨਤਾ ਕਰਦੇ ਹਾਂ ਕਿ ਮੌਜੂਦਾ ਸਮਾਂ ਤੇ ਹਲਾਤਾਂ ਨੂੰ ਮਹਿਸੂਸ ਕਰਦਿਆਂ ਸਾਨੂੰ ਆਪਸ ਵਿਚ ਉਲਝਣ ਤੋਂ ਹਰ ਹਾਲ ਗੁਰੇਜ ਕਰਨਾ ਚਾਹੀਦਾ ਹੈ, ਆਪਸੀ ਖਿਲਾਰਾ ਜਿਨ੍ਹਾਂ ਹੋ ਸਕੇ ਘਟਾਉਣਾ ਚਾਹੀਦਾ ਹੈ। ਗੁਰੂ ਪਾਤਿਸਾਹ ਮਿਹਰ ਕਰਨ।

ਸਿੱਖ ਜਥਾ ਮਾਲਵਾ
ਗੁਰੂ ਖਾਲਸਾ ਪੰਥ ਦੀ ਸੇਵਾ ਵਿਚ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸੇ ਤੇਜਧਾਰ ਹਥਿਆਰ ਨਾਲ ਸੁਖਬੀਰ ਬਾਦਲ ’ਤੇ ਹਮਲਾ ਕੀਤਾ
ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: