Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਅੰਮ੍ਰਿਤਸਰ ( 3 ਨਵੰਬਰ, 2011 ): ਭਾਰਤੀ ਨਿਆਂ ਪ੍ਰਣਾਲੀ ਤੋਂ ਇਨਸਾਫ ਮਿਲਣ ਦੀ ਪੂਰੀ ਉਮੀਦ ਖਤਮ ਹੋਣ ਤੋਂ ਬਾਅਦ ਦਲ ਖਾਲਸਾ ਦੇ ਮੁਖੀ ਸ. ਹਰਚਰਨਜੀਤ ਸਿੰਘ ਧਾਮੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਗੁਹਾਰ ਲਾਈ| ਸ. ਧਾਮੀ ਅੱਜ ਪਾਰਟੀ ਦੇ ਯੂਥ ਵਿੰਗ “ਸਿੱਖ ਯੂਥ ਆਫ ਪੰਜਾਬ” ਵਲੋਂ ਕੀਤੇ ਗਏ ਰੋਸ ਮੁਜਾਹਰੇ ਵਿਚ ਬੋਲ ਰਹੇ ਸਨ। ਸਿੱਖ ਯੂਥ ਆਫ ਪੰਜਾਬ ਵਲੋਂ 27 ਵਰ੍ਹੇ ਪਹਿਲਾਂ ਵਾਪਰੇ ਹੌਲਨਾਕ ਸਾਕੇ ਵਿਰੁਧ ਰੋਹ ਪ੍ਰਗਟਾਉਣ ਲਈ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਯੂ.ਐਨ.ਓ. ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇ। ਜਥੇਬੰਦੀ ਵਲੋਂ ਮਤੇ ਦੀ ਕਾਪੀ ਯੂ. ਐਨ.ਓ. ਦੇ ਜਨੇਵਾ ਤੇ ਦਿੱਲੀ ਸਥਿਤ ਦਫਤਰ ਨੂੰ ਭੇਜੀ ਜਾਵੇਗੀ।

ਸਿੱਖ ਯੂਥ ਆਫ ਪੰਜਾਬ ਵੱਲੋਂ ਮੁਜਾਹਿਰਾਇਸਤੋਂ ਪਹਿਲਾਂ ਜਥੇਬੰਦੀ ਦੇ ਮੈਂਬਰਾਂ ਨੇ ਅਕਾਲ ਤਖਤ ਵਿਖੇ ਨਿਰਦੋਸ਼ ਸਿੱਖਾਂ ਦੀ ਯਾਦ ਵਿਚ ਅਰਦਾਸ ਕੀਤੀ। ਜੋਸ਼ ਵਿਚ ਆਏ ਨੌਜਵਾਨਾਂ ਨੇ ਭਾਰਤ ਸਰਕਾਰ ਤੇ ਕਾਂਗਰਸ ਵਿਰੁਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਕ ਵੱਡਾ ਬੈਨਰ ਫੜਿਆ ਹੋਇਆ ਸੀ ਜਿਸ ਉਤੇ ਸੋਨੀਆ ਗਾਂਧੀ ਦੀ ਅੱਖਾਂ ਉਤੇ ਪੱਟੀ ਬੰਨ੍ਹੀ ਅਤੇ ਨਾਲ ਡਾ.ਮਨਮੋਹਨ ਸਿੰਘ ਦੇ ਮ੍ਹੂੰਹ ਉਤੇ ਪੱਟੀ ਬੰਨ੍ਹੀ ਹੋਏ ਦੀ ਤਸਵੀਰ ਸੀ। ਬੈਨਰ ਉਤੇ ਲਿਖਿਆ ਸੀ-10,000 ਸਿੱਖਾਂ ਦਾ ਕਤਲੇਆਮ,10 ਕਮਸ਼ਿਨ, ਤੇ 27 ਸਾਲ ਪਰ ਇਨਸਾਫ ਫਿਰ ਵੀ ਨਹੀ ਮਿਲਿਆ।

ਜਥੇਬੰਦੀ ਦੇ ਸੀਨੀਅਰ ਆਗੂ ਰਣਬੀਰ ਸਿੰਘ, ਤਰਜਿੰਦਰ ਸਿੰਘ ਸੋਹਲ ਅਤੇ ਨੋਬਲਜੀਤ ਸਿੰਘ ਦੀ ਅਗਵਾਈ ਹੇਠ ਸੈਕੜੇ ਨੌਜਵਾਨਾਂ ਨੇ ਕਾਲੇ ਝੰਡੇ ਤੇ ਤਖਤੀਆਂ ਫੜੀਆਂ ਹੋਈਆਂ ਸਨ,ਜਿਨ੍ਹਾਂ ਉਤੇ ਨਵੰਬਰ 1984 ਦੇ ਕਤਲੇਆਮ ਨੂੰ ਦਰਸਾਂਉਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਇਕ ਤਖਤੀ ਉਤੇ ਅੰਨਾ ਜਜ਼ਾਰੇ ਦੀ ਤਸਵੀਰ ਨਾਲ ਲਿਖਿਆ ਸੀ, “ਅੰਨਾ ਹਜ਼ਾਰੇ ਸਿੱਖ ਕਤਲੇਆਮ ਬਾਰੇ ਖਾਮੋਸ਼ ਕਿਉਂ ਹਨ?”

ਸਿੱਖ ਯੂਥ ਆਫ ਪੰਜਾਬ ਵੱਲੋਂ ਮੁਜਾਹਿਰਾ
ਸਿੱਖ ਯੂਥ ਆਫ ਪੰਜਾਬ ਵੱਲੋਂ ਮੁਜਾਹਿਰਾ

ਸ ਧਾਮੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਕਾਂਗਰਸ ਅਤੇ ਭਾਜਪਾ ਦੋਨਾਂ ਨੇ ਹੀ ਨਸਲਕੁਸ਼ੀ ਦੀ ਰਾਜਨੀਤੀ ਖੇਡਕੇ ਹਜ਼ਾਰਾਂ ਹੀ ਬੇ-ਗੁਨਾਹਾਂ ਦਾ ਖੂਨ ਡੋਲਿਆ ਹੈ। ਇਨਸਾਫ ਨਾ ਮਿਲਣ ਦਾ ਜਿਕਰ ਕਰਦਿਆਂ ਸ. ਧਾਮੀ ਨੇ ਕਿਹਾ ਕਿ ਪੰਜਾਬ ਤੇ ਦੁਨੀਆ ਭਰ ਦੇ ਸਿੱਖਾਂ ਨੂੰ 27 ਸਾਲ ਇਸ ਮੁਲਕ ਦੇ ਸ਼ਾਸਕਾਂ ਨੂੰ ਸ਼ਰਮਸਾਰ ਕਰਦਿਆਂ ਹੋ ਗਏ ਹਨ, ਪਰ ਇਨਾਂ ਬੇ-ਰਹਿਮ ਆਗੂਆਂ ਨੂੰ ਕੋਈ ਫਰਕ ਨਹੀ ਪਿਆ। ਅੰਨਾ ਹਜ਼ਾਰੇ ਵਲੋਂ ਚਲਾਈ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਲੜਾਈ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅੰਨਾ ਨੂੰ ਘੱਟਗਿਣਤੀ ਕੌਮਾਂ ਦੇ ਦਰਦ ਮਹਿਸੂਸ ਨਹੀ ਹੁੰਦੇ। ਉਨ੍ਹਾਂ ਕਿਹਾ ਕਿ ਅੰਨਾ ਦੇ ਮਨ ਵਿਚ 1984 ਦੇ ਦਿੱਲੀ, 2002 ਦੇ ਗੁਜਰਾਤ ਅਤੇ 2008 ਵਿਚ ਉੜੀਸਾ ਵਿਖੇ ਮੌਤ ਦੇ ਘਾਟ ਉਤਾਰ ਦਿਤੇ ਗਏ ਲੋਕਾਂ ਵਿਚ ਕੋਈ ਦੁਖ-ਦਰਦ ਨਹੀ, ਕਿਉਂਕਿ ਕਤਲ ਕੀਤੇ ਗਏ ਸਾਰੇ ਵਿਅਕਤੀ ਘੱਟਗਿਣਤੀ ਕੌਮਾਂ ਦੇ ਬਸ਼ਿੰਦੇ ਸਨ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਬਾਦਲ ਪਰਿਵਾਰ ਵਲੋਂ 84 ਦੇ ਪੀੜਿਤਾਂ ਦੇ ਜ਼ਜ਼ਬਾਤਾਂ ਨੂੰ ਸੱਟ ਮਾਰਨ ਦਾ ਸਖਤ ਨੋਟਿਸ ਲਿਆ। ਉਨਾਂ ਕਿਹਾ ਕਿ ਜਿਸ ਦਿਨ, ਜਿਸ ਮੌਕੇ ਬਾਦਲ ਪਰਿਵਾਰ ਨੂੰ ਦਿੱਲੀ ਦੀ ਕਾਂਗਰਸ ਸਰਕਾਰ ਵਿਰੁੱਧ ਰੋਸ ਮੁਜਾਹਰਾ ਕਰਨਾ ਬਣਦਾ ਸੀ ਉਸ ਦਿਨ ਉਹ ਸ਼ਾਹਰੁਖ ਖਾਨ ਨਾਲ ਮੌਜ-ਮਸਤੀ ਕਰ ਰਹੇ ਹਨ। ਉਨਾਂ ਕਿਹਾ ਕਿ ਬੰਿਠੰਡਾ ਵਿਖੇ ਕਬੱਡੀ ਦੇ ਉਦਘਾਟਨ ਮੌਕੇ ਜੋ ਕੁਝ ਹੋਇਆ ਉਹ ਸਿੱਖ ਸੱਭਿਆਚਾਰ ਦੇ ਉਲਟ ਸੀ ਤੇ ਦੁਖ ਦੀ ਗੱਲ ਹੈ ਕਿ ਇਹ ਸਭ ਕੁਝ ਪੰਜਾਬ ਦਿਵਸ ਮੌਕੇ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਡਾ ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕੱਟ, ਹਰਿਮੋਇੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ “ ਸਿੱਖ ਯੂਥ ਆਫ ਪੰਜਾਬ” ਜਥੇਬੰਦੀ ਦੇ ਵੱਖ–ਵੱਖ ਯੂਨਿਟਾਂ ਦੇ ਇੰਚਾਰਜ ਸਰਵਕਾਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਟਾਂਡਾ, ਅਰਵਿੰਦਰ ਸਿੰਘ ਜਾਜਾ, ਜਗਰੂਪ ਸਿੰਘ ਗ੍ਰੰਥਗੜ੍ਹ, ਅਮਨਿੰਦਰ ਸਿੰਘ ਮੰਡਿਆਣੀ, ਬਲਜੀਤ ਸਿੰਘ ਮੁਕੇਰੀਆਂ, ਗੁਰਬਾਜ਼ ਸਿੰਘ ਦਸੂਹਾ, ਫਤਿਹਜੀਤ ਸਿੰਘ ਗੀਗਨਵਾਲ, ਸਰਬਜੀਤ ਸਿੰਘ ਮਿਰਜ਼ਾਪੁਰ, ਅੰਮ੍ਰਿਤਪਾਲ ਸਿੰਘ ਦਸੂਹਾ, ਗੁਰਦੀਪ ਸਿੰਘ ਬੁਲੋਵਾਲ, ਮਨਜੀਤ ਸਿੰਘ ਕਰਤਾਰਪੁਰ, ਮਨਦੀਪ ਸਿੰਘ ਸ਼੍ਰੀਹਰਗੋਬਿੰਦਪੁਰ ਹਾਜਿਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: