Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਰਦੀਪ ਸਿੰਘ

ਪਰਦੀਪ ਸਿੰਘ

ਫ਼ਤਿਹਗੜ੍ਹ ਸਾਹਿਬ (28 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਉਹ ਵੀ ਹੋਂਦ ਚਿੱਲੜ ਦੇ ਸ਼ਹੀਦਾਂ ਦੀ ਯਾਦ ਵਿਚ 6 ਮਾਰਚ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਸਾਮਿਲ ਹੋਣਗੇ।
ਫ਼ਤਿਹਗੜ੍ਹ ਸਾਹਿਬ (21 ਫਰਵਰੀ, 2011) : ਰਿਲਾਇੰਸ ਡੇਅਰੀ ਫੂਡਜ਼ ਦੁੱਧ ਸੀਤਲ ਕੇਂਦਰ ਸਰਹਿੰਦ ਵਿਖੇ ਦੁੱਧ ਦੀ ਢੋਅ-ਢੋਆਈ ਲਈ ਲੱਗੇ ਗੱਡੀ ਮਾਲਕਾਂ ਨੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਦੀ ਹਾਜ਼ਰੀ ਵਿਚ ਉਕਤ ਫਰਮ ’ਤੇ ਅਪਣੀ ਲੁੱਟ-ਖਸੁੱਟ ਦੇ ਦੋਸ਼ ਲਗਾਏ ਹਨ। ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਬਹੁ-ਮੰਤਵੀ ਕੰਪਨੀਆਂ ਆਮ ਲੋਕਾਂ ਦੀ ਲੁੱਟ ਖਸੁੱਟ ਕਰਦੀਆਂ ਹਨ। ਪਹਿਲਾਂ ਰਿਲਾਇੰਸ ਨੇ ਵਾਹੀ ਵਾਸਤੇ ਲੋਕਾਂ ਦੀਆ ....
ਫ਼ਤਿਹਗੜ੍ਹ ਸਾਹਿਬ (19 ਫਰਵਰੀ, 2011) : ਕ੍ਰਮਵਾਰ 20 ਤੇ 21 ਫਰਵਰੀ 1921 ਨੂੰ ਵਾਪਰੇ ਨਾਨਕਾਣਾ ਸਾਹਿਬ ਤੇ ਜੈਤੋਂ ਦੇ ਸ਼ਹੀਦੀ ਸਾਕਿਆਂ ਦੀ ਵਰ੍ਹੇਗੰਢ ਮੌਕੇ ਸਿੱਖ ਕੌਮ, ਗੁਰਧਾਮਾਂ ’ਤੇ ਮੁੜ ਤੋਂ ਕਾਬਜ਼ ਹੋ ਚੁੱਕੇ ਨਰੈਣੂ ਮਹੰਤਾਂ ਤੇ ਮੱਸੇ ਰੰਘੜਾਂ ਨੂੰ ਖਦੇੜਣ ਲਈ ਇੱਕਜੁਟ ਹੋਵੇ।...
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀਆਂ ਦਿਲ-ਕੰਬਾਊ ਕਹਾਣੀਆਂ ਨਾ ਵਿਸਾਰੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵਿਸਰਣ ਜੋਗੀਆਂ ਹਨ ਪਰ ਹੁਣ ਇਸ ਨਸਲਕੁਸ਼ੀ ਦੇ 26 ਵਰ੍ਹਿਆਂ ਬਾਅਦ ਨਸਲਕੁਸ਼ੀ ਦੀ ਇਕ ਅਣਕਹੀ ਕਹਾਣੀ ਦੇ ਰੂਪ ਵਿਚ ਹਰਿਆਣਾ ਦੇ ਇਕ ਪਿੰਡ ਵਿਚ 60-70 ਦੇ ਦਰਮਿਆਨ ਸਿੱਖਾਂ ਨੂੰ ਮਾਰ ਦੇਣ ਦੀ ਘਟਨਾ ਦੇ ਸਾਹਮਣੇ ਆਉਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਕਿਵੇਂ ਉੱਪਰੋਂ ...
ਫ਼ਤਿਹਗੜ੍ਹ ਸਾਹਿਬ (18 ਫਰਵਰੀ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਅੱਜ ਕਿਹਾ ਕਿ ਅਕਾਲੀ ਦਲ ਪੰਚ ਪ੍ਰਧਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੂਰੀ ਤਰ੍ਹਾ ਤਿਆਰ ਹੈ।
ਲੁਧਿਆਣਾ, ਪੰਜਾਬ (15 ਫਰਵਰੀ, 2011) ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਬਾਦਲ ਸਰਕਾਰ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਸਿੱਖਾਂ ਪ੍ਰਤੀ ਨਫਰਤ ਭਰੀ ਸੋਚ ਅਧੀਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਰਹਿੰਦ ਨੇੜੇ ਪਿੰਡ ਖੇੜਾ ਵਿਖੇ ਉਸਾਰੀ ਅਧੀਨ ਜੱਚਾ-ਬੱਚਾ ਹਸਪਤਾਲ ਦੀ ਉਸਾਰੀ ਰੁਕਵਾਉਣ ਤੇ ਇਸ ਨੂੰ ਜਮੀਨ ਸਮੇਤ ਵੇਚਣ ਦੇ ਫੈਸਲੇ ਦੀ ਸਖਤ ਨੁਕਤਾਚੀਨੀ ਕਰਦੇ ਹੋਏ ਬਾਦਲ ...
ਫ਼ਤਿਹਗੜ੍ਹ ਸਾਹਿਬ, 10 ਫਰਵਰੀ : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਮੁੱਚੀ ਸਿੱਖ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਹੈ ਕਿ 9 ਫਰਵਰੀ ਤੋਂ 28 ਫਰਵਰੀ ਤੱਕ ਚੱਲਣ ਵਾਲੇ ਮਰਦਮ ਸ਼ੁਮਾਰੀ ਦੇ ਦੂਜੇ ਦੌਰ ਦੌਰਾਨ ਅਪਣਾ ਧਰਮ ਜਾਤ-ਪਾਤ ਤੋਂ ਬਿਨਾਂ ਸਿਰਫ਼ ਸਿੱਖ ਲਖਵਾਇਆ ਜਾਵੇ ਨਹੀਂ ਤਾਂ ਤੁਹਾਡੀ ਗਿਣਤੀ ਸਿੱਖਾਂ ਦੀ ਥਾਂ ਹੋਰਾਂ ਵਿਚ ਹੋ ਜਾਵੇਗੀ। ਇਹ ਸੱਦਾ ਦਿੰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ
ਲੁਧਿਆਣਾ (02 ਜਨਵਰੀ, 2011): ਸਿੱਖ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਸੰਗੀਨ ਜੁਰਮਾਂ ਤੇ ਗੈਰ ਕਨੂੰਨੀ ਕਾਰਵਾਈਆਂ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਇਕ ਵਾਰ ਫਿਰ ਹੱਕ ਵਿਚ ਭੁਗਤਦਿਆਂ ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ੀਆਂ ਨੂੰ ਅਹਿਮ ਅਹੁਦਿਆਂ ਤੇ ਬਣਾਈ ਰੱਖਣ ਦੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨੇ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਸ ਤੋਂ ਸਪੱਸਟ ਹੈ ਕਿ ਅਕਾਲੀ –ਭਾਜਪਾ ਸਰਕਾਰ ਨੇ 80ਵੇਂ ਦਹਾਕੇ ਵਿਚ ਪੁਲੀਸ ਵਲੋਂ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਪੁਲੀਸ ਬੁੱਚੜਖਾਨਿਆਂ ਵਿਚ ਤਸੱਦਦ ਕਰਨ ਤੋਂ ਬਾਅਦ ਪੁਲੀਸ ਮੁਕਾਬਲਿਆਂ ਵਿਚ ਮਾਰਨ ਤੇ ਉਪਰੰਤ ਉਨ੍ਹਾਂ ਨੂੰ ਲਾਪਤਾ ਕਰਾਰ ਦੇਣ ਦੇ ਵਰਤਾਰੇ ਨੂੰ ਮਾਨਤਾ ਹੀ ਨਹੀਂ ਦਿੱਤੀ ਸਗੋਂ ਦੋਸ਼ੀ ਪੁਲੀਸ ਅਫਸਰਾਂ ਨੂੰ ਮਾਣ-ਸਨਮਾਨ ਦੇਣ ਦੀ ਆਪਣੀ ਗੈਰ ਇਖਲਾ....
ਫ਼ਤਿਹਗੜ੍ਹ ਸਾਹਿਬ, 31 ਜਨਵਰੀ : ‘‘ਵਿਦੇਸ਼ਾਂ ਵਿੱਚੋਂ ਕਾਲਾ ਧੰਨ ਵਾਪਸ ਲਿਆਉਣ ਦੇ ਮੁੱਦੇ ’ਤੇ ਭਾਜਪਾ, ਕਾਂਗਰਸ ਤੇ ਬਾਦਲ ਦਲ ਵਿਚੋਂ ਕੋਈ ਵੀ ਪਾਰਟੀ ਸੁਹਿਰਦ ਨਹੀਂ ...ਭਾਰਤੀ ਲੋਕਾਂ ਨੂੰ ਵੀ ਸੁਚਾਰੂ ਪ੍ਰਬੰਧ ਸਿਰਜਨ ਲਈ ਮਿਸਰ ਦੇ ਲੋਕਾਂ ਵਾਂਗ ਖੁਦ ਹੀ ਯਤਨ ਕਰਨਾ ਪਵੇਗਾ।” ਇਹ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ
ਫ਼ਤਿਹਗੜ੍ਹ ਸਾਹਿਬ, (21 ਜਨਵਰੀ, 2011 ) : ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੂੰ ਮਾਨਸਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਝੂਠੇ ਕੇਸ ਵਿੱਚ ਫਸਾਉਣ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉਚ ਆਗੂਆ ਨੇ ਸਖਤ ਨਿਖੇਧੀ ਕੀਤੀ ਹੈ। ਦਲ ਦੀ ਅੱਜ ਇੱਥੇ ਹੋਈ ਇੱਕ ਅਹਿਮ ਇਕੱਤਰਤਾ ਵਿੱਚ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਗੁਰਮੁਖ ਸਿੰਘ ਡਡਹੇੜੀ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।