Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Akali Dal Vichar Goshti Mastuana Sahib. Giani Harpreet Singh, Giani Kewal Singh, Gobind Singh Longowal, Parmjeet Singh Gazi, Gurmeet Singh Ranchi at stage

ਅਕਾਲੀ ਦਲ ਦੇ ਵਿਧੀ ਵਿਧਾਨ ਅਤੇ ਨੀਤੀ ਸਬੰਧੀ ਵਿਚਾਰ ਗੋਸ਼ਟੀ ਦੇ ਪਹਿਲੇ ਦਿਨ ਅਹਿਮ ਵੀਚਾਰਾਂ ਹੋਈਆਂ

ਅਕਾਲੀ ਦਲ ਦੇ ਵਿਧੀ ਵਿਧਾਨ ਅਤੇ ਨੀਤੀ ਸਬੰਧੀ ਵਿਚਾਰ ਗੋਸ਼ਟੀ ਦੇ ਪਹਿਲੇ ਦਿਨ ਅਹਿਮ ਵੀਚਾਰਾਂ ਹੋਈਆਂ

ਮਸਤੂਆਣਾ/ਸੰਗਰੂਰ: ਅਕਾਲੀ ਦਲ ਦੀ ਪੁਨਰ ਸੁਰਜੀਤੀ ਕਿਵੇਂ ਦੀ ਹੋਵੇ ਅਤੇ ਅਕਾਲੀ ਦਲ ਦਾ ਵਿਧੀ ਵਿਧਾਨ ਤੇ ਸੰਵਿਧਾਨ ਕੀ ਹੋਵੇ, ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਉੱਦਮ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਅਤਰ ਸਿੰਘ ਜੀ ਦੀ ੧੦੦ ਸਾਲਾ ਬਰਸੀ ਨੂੰ ਸਮਰਪਿਤ ਇੱਕ ਅਗਸਤ ਨੂੰ ਸੰਤ ਤੇਜਾ ਸਿੰਘ ਹਾਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਬੜੇ ਹੀ ਸੰਜੀਦਾ ਮਹੌਲ ਵਿਚ ਹੋਈ। ਇਸ ਵਿਚਾਰ ਗੋਸ਼ਟੀ ਦੇ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਤੋਂ ਰਾਜਨੀਤਕ ਆਗੂ, ਧਾਰਮਿਕ ਆਗੂ, ਸਮਾਜਿਕ, ਪੱਤਰਕਾਰ, ਵਿਦਵਾਨ ਅਤੇ ਕਾਰਕੁੰਨਾਂ ਨੇ ਹਾਜ਼ਰੀ ਭਰੀ ਅਤੇ ਨਾਲ ਹੀ ਅਹਿਮ ਵਿਸ਼ੇ ਨੂੰ ਮੁੱਖ ਰੱਖਦਿਆਂ ਸਿੱਖ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਲੋਕ, ਵਿਦਿਆਰਥੀ ਅਤੇ ਵੱਖ ਵੱਖ ਸੰਸਥਾਵਾਂ ਤੋਂ ਨੁਮਾਇੰਦੇ ਪਹੁੰਚੇ ਅਤੇ ਵੀਚਾਰਾਂ ਨੂੰ ਸੁਣਨ ਦੀ ਜਗਿਆਸਾ ਨਾਲ ਅਖੀਰ ਤੱਕ ਬੁਲਾਰਿਆਂ ਦਾ ਇਕੱਲਾ ਇਕੱਲਾ ਸ਼ਬਦ ਸੁਣਦੇ ਰਹੇ।

Akali Dal Vichar Goshti Mastuana Sahib. Giani Harpreet Singh, Giani Kewal Singh, Gobind Singh Longowal, Parmjeet Singh Gazi, Gurmeet Singh Ranchi at stage
ਤਿੰਨ ਰੋਜ਼ਾ ਵਿਚਾਰ-ਗੋਸ਼ਟੀ ਦੇ ਪਹਿਲੇ ਦਿਨ ਮੰਚ ‘ਤੇ ਬੈਠੇ ਬੁਲਾਰਿਆਂ ਦੀ ਤਸਵੀਰ | 1 ਅਗਸਤ 2025

ਇਸ ਵਿਚਾਰ ਗੋਸ਼ਟੀ ਦੀ ਆਰੰਭਤਾ ਨਾਮ ਸਿਮਰਨ ਤੋਂ ਹੋਈ, ਉਪਰੰਤ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਇਸ ਗੋਸ਼ਟੀ ਦਾ ਮਨੋਰਥ ਸਾਂਝਾ ਕਰਦਿਆਂ ਦੱਸਿਆ ਕਿ ਮਸਤੂਆਣਾ ਸਾਹਿਬ ਦਾ 1920 ਵੇਲੇ ਅਕਾਲੀ ਦਲ ਦੇ ਸੰਘਰਸ਼ ਵਿਚ ਯੋਗਦਾਨ ਰਿਹਾ ਹੈ, ਇਸ ਲਈ ਹੁਣ ਜਦੋਂ ਅਕਾਲੀ ਦਲ ਅਹਿਮ ਪੜਾਅ ਵਿਚੋਂ ਲੰਘ ਰਿਹਾ ਹੈ ਤਾਂ ਇਹ ਜਰੂਰੀ ਹੈ ਕਿ ਨਿਚੋੜ ਕੱਢਿਆ ਜਾਵੇ ਕਿ ਅਕਾਲੀ ਦਲ ਇਸ ਹਾਲਤ ਤੱਕ ਕਿਉਂ ਪਹੁੰਚਿਆ ਅਤੇ ਕਿਸ ਤਰ੍ਹਾਂ ਇਸ ਵਿਚ ਸੁਧਾਰ ਕੀਤਾ ਜਾ ਸਕਦਾ ਹੈ।

ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕਿ ਅਕਾਲੀ ਦਲ ਨੂੰ ਅੰਦਰੋਂ ਨੁਕਸਾਨ ਹੋਇਆ ਹੈ, ਜੋਂ ਸਿਰਫ ਵਿਅਕਤੀਆਂ ਨੂੰ ਬਦਲ ਕੇ ਪੂਰਿਆ ਨਹੀਂ ਜਾ ਸਕਦਾ, ਵਿਅਕਤੀਆਂ ਦੀ ਸੋਚ ਨੂੰ ਪ੍ਰੰਪਰਾ ਅਨੁਸਾਰੀ ਬਦਲਣ ਨਾਲ ਅਕਾਲੀ ਦਲ ਚਿਰ ਸਥਾਈ ਚੱਲ ਸਕਦਾ ਹੈ।

Akali Dal Vichar Goshti Mastuana Sahib
ਵਿਚਾਰ-ਗੋਸ਼ਟੀ ਦੌਰਾਨ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਸਰੋਤੇ | 1 ਅਗਸਤ 2025

ਸ. ਗੋਬਿੰਦ ਸਿੰਘ ਲੌਂਗੋਵਾਲ (ਸਾਬਕਾ ਪ੍ਰਧਾਨ, ਸ੍ਰੋਮਣੀ ਕਮੇਟੀ) ਨੇ ਮੰਨਿਆ ਕਿ ਅਕਾਲੀ ਆਗੂਆਂ ਨੇ ਸਰਕਾਰ ਵਿਚ ਆਉਣ ਲਈ ਅਨੰਦਪੁਰ ਦਾ ਮਤਾ ਸਮੇਤ ਅਕਾਲੀ ਦਲ ਦਾ ਏਜੰਡਾ ਵੀ ਤਿਆਗ ਦਿੱਤਾ।

ਧਾਰਮਿਕ ਪੱਖ ਤੋਂ ਅਕਾਲੀ ਦਲ ਬਾਰੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਤਾਕੀਦ ਕੀਤੀ ਕਿ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੋਣਾ ਚਾਹੀਦਾ, ਸਗੋਂ ਇਸਦੀ ਪ੍ਰਭੂਸੱਤਾ ਬਚਾਉਣ ਲਈ ਸਾਰੇ ਪੰਥ ਨੂੰ ਫੈਸਲਾ ਲੈਣਾ ਚਾਹੀਦਾ ਹੈ। ਅਕਾਲੀ ਦਲ ਬਾਰੇ ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਉਪਰ ਵਰਕਰਾਂ ਦਾ ਕੁੰਡਾ ਚਾਹੀਦਾ ਹੈ।

ਸੀਨੀਅਰ ਅਕਾਲੀ ਆਗੂ ਸ੍ਰ. ਪਰਵਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਅਕਾਲੀ ਦਲ ਦਾ ਮਕਸਦ ਸੱਤਾ ਪ੍ਰਾਪਤੀ ਸੀ, ਪੰਚ ਪ੍ਰਧਾਨੀ ਫੈਸਲਾ ਲੈਣ ਦੀ ਪਰੰਪਰਾ ਨੂੰ ਤਿਆਗ ਦਿੱਤਾ ਗਿਆ, ਜਿਸ ਕਾਰਨ ਅਕਾਲੀ ਦਲ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ। ਇਸਦੇ ਹੱਲ ਲਈ ਜਰੂਰੀ ਹੈ ਕਿ ਪਾਰਟੀ ਵਿਚ ਤਾਕਤ ਕਈ ਥਾਂ ਵੰਡੀ ਜਾਣੀ ਚਾਹੀਦੀ ਹੈ।

ਅਦਾਰਾ ਸਿੱਖ ਸਿਆਸਤ ਦੇ ਮੁੱਖ ਸੰਪਾਦਕ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪਾਰਟੀ ਦਾ ਉਦੇਸ਼, ਦਾਇਰਾ, ਢਾਂਚਾ ਲੋਕਾਂ ਨੂੰ ਸਪਸ਼ਟ ਕਰਨ ਦੀ ਗੱਲ ਆਖੀ ਕਿ ਇਸਨੂੰ ਸਪਸਟ ਕੀਤੇ ਬਿਨਾਂ ਕਿਤੇ ਜਿਆਦਾ ਇਮਾਨਦਾਰ ਬੰਦੇ ਵੀ ਅਕਾਲੀ ਦਲ ਦਾ ਪ੍ਰਬੰਧ ਠੀਕ ਢੰਗ ਨਾਲ ਨਹੀਂ ਚਲਾ ਸਕਣਗੇ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਸ੍ਰ. ਖੁਸ਼ਹਾਲ ਸਿੰਘ ਨੇ ਆਖਿਆ ਕਿ ਅਕਾਲੀ ਸ਼ਬਦ ਬਹੁਤ ਚੰਗੇ ਅਰਥਾਂ ਵਾਲਾ ਸ਼ਬਦ ਹੈ, ਪਰ ਚੰਗੇ ਅਮਲ ਤੋਂ ਬਿਨਾਂ ਇਹ ਸ਼ਬਦ ਅੱਜ ਬਦਨਾਮ ਹੋ ਗਿਆ ਹੈ।

ਸ੍ਰੋਮਣੀ ਕਮੇਟੀ ਮੈਂਬਰ ਭਾਈ ਮਲਕੀਤ ਸਿੰਘ ਚੰਗਾਲ ਨੇ ਸ਼੍ਰੋਮਣੀ ਕਮੇਟੀ ਅੰਦਰ ਵੀ ਰਾਜਨੀਤੀ ਭਾਰੂ ਹੋਣ ਦੀ ਗੱਲ ਆਖੀ, ਇਸਨੂੰ ਬਚਾਉਣ ਲਈ ਕਮੇਟੀ ਨੂੰ ਰਾਜਨੀਤੀ ਤੋਂ ਅਲੱਗ ਕਰਨ ਦੀ ਲੋੜ ਹੈ। ਉਨ੍ਹਾਂ ਸਭ ਨਾਲ ਇਹ ਗੱਲ ਵੀ ਸਾਂਝੀ ਕੀਤੀ ਕਿ ਨਿਜੀ ਮੁਫਾਦਾਂ ਅਤੇ ਰਾਜਨੀਤੀ ਕਰਕੇ ਕਮੇਟੀ ਮੈਂਬਰ ਵੀ ਗਲਤ ਫੈਸਲਿਆਂ ਦਾ ਵਿਰੋਧ ਕਰਨ ਜੋਗੇ ਨਹੀਂ ਰਹੇ ਹਨ।

ਸਿੱਖ ਚਿੰਤਕ ਭਾਈ ਗੁਰਮੀਤ ਸਿੰਘ ਰਾਂਚੀ ਨੇ ਅਕਾਲੀ ਦਲ ਬਾਰੇ ਸਪਸਟ ਆਖਿਆ ਕਿ ਜੇਕਰ ਪਾਰਟੀ ਨੇ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਲੜਨੀਆਂ ਹਨ ਤਾਂ ਉਸਨੂੰ ਗੁਰਦੁਆਰਾ ਪ੍ਰਬੰਧ ਵਿਚ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਉਨ੍ਹਾਂ ਆਖਿਆ ਕਿ ਅਕਾਲੀ ਦਲ ਦਾ ਤਰੀਕਾਕਾਰ ਅਜਿਹਾ ਹੋਣਾ ਚਾਹੀਦਾ ਕਿ ਇਥੇ ਵਿਅਕਤੀ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ।

ਸਿੱਖ ਰਾਜਸੀ ਕੈਦੀ ਰਹੇ ਭਾਈ ਦਿਆ ਸਿੰਘ ਲਹੌਰੀਆ ਨੇ ਸ੍ਰੋਮਣੀ ਕਮੇਟੀ ਵਿੱਚ ਨਿਰੋਲ ਧਾਰਮਿਕ ਵਿਅਕਤੀਆਂ ਦੇ ਆਉਣ ਤੇ ਜੋਰ ਦਿੱਤਾ, ਜੋ ਕਦੇ ਵੀ ਪਾਰਲੀਮਾਨੀ ਚੋਣਾਂ ਨਾ ਲੜਨ। ਅਕਾਲੀ ਦਲ ਦੇ ਪਤਨ ਦਾ ਕਾਰਨ ਉਨ੍ਹਾਂ ਨੇ ਸੱਤਾ ਦੀ ਭੁਖ ਆਖਿਆ।

ਸ੍ਰੋਮਣੀ ਕਮੇਟੀ ਮੈਂਬਰ ਭਾਈ ਤੇਜਾ ਸਿੰਘ ਕਮਾਲਪੁਰ ਨੇ ਆਖਿਆ ਕਿ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਫੈਸਲੇ ਗੁਰਮਤਿ ਅਨੁਸਾਰੀ ਹੋਣੇ ਚਾਹੀਦੇ ਹਨ।

ਗੋਸ਼ਟੀ ਵਿਚ ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਵੀਰ ਸਿੰਘ ਸੋਹੀ ਨੇ ਨਿਭਾਈ। ਇਸ ਗੋਸ਼ਟੀ ਵਿਚ ਨੁਕਤਿਆਂ ਦੀ ਵਧੇਰੇ ਸਪਸਟਤਾ ਲਈ ਵੀਚਾਰ ਪੈਨਲ ਵਿਚੋਂ ਅਕਾਲ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਸਿੱਖ ਜਥਾ ਮਾਲਵਾ ਤੋਂ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਆਏ ਬੁਲਾਰਿਆਂ ਨੂੰ ਵਾਜਬ ਸਵਾਬ ਵੀ ਪੁੱਛੇ।

ਗੋਸ਼ਟੀ ਦੇ ਪਹਿਲੇ ਦਿਨ ਸਾਰੀਆਂ ਸਰਗਰਮ ਸਿਆਸੀ ਅਤੇ ਗੈਰ ਸਿਆਸੀ ਧਿਰਾਂ ਦੇ ਵਿਚਾਰ ਲਏ ਗਏ, ਜਿੰਨਾ ਨੂੰ ਸੁਣਨ ਲਈ ਵੱਡੀ ਗਿਣਤੀ ਪਿੰਡਾਂ ਸਹਿਰ ਦੇ ਵੱਡੀ ਗਿਣਤੀ ਵਿਚ ਆਮ ਲੋਕ ਅਤੇ ਪਤਵੰਤੇ ਸੱਜਣ ਹਾਜ਼ਰ ਰਹੇ, ਜਿੰਨਾਂ ਵਿੱਚ ਅਕਾਲ ਕਾਲਜ ਕੌਂਸਲ ਤੋਂ ਮੈਂਬਰ ਗਮਦੂਰ ਸਿੰਘ, ਸਿਆਸਤ ਸਿੰਘ ਗਿੱਲ ਅਤੇ ਡਾ. ਗੁਰਮੀਤ ਸਿੰਘ, ਲੁਧਿਆਣਾ ਤੋਂ ਸ. ਅਵਤਾਰ ਸਿੰਘ ਗਿੱਲ, ਬਲਦੇਵ ਸਿੰਘ ਭੱਮਾਬੱਦੀ, ਹਰਪਾਲ ਸਿੰਘ ਖਹਿਰਾ, ਕੁਲਵੰਤ ਸਿੰਘ ਸਾਰੋਂ, ਨਿਰਮਲ ਸਿੰਘ ਸਾਰੋਂ, ਬਲਵੰਤ ਸਿੰਘ ਸਿੱਧੂ, ਭਾਈ ਗੁਰਜੀਤ ਸਿੰਘ ਦੁੱਗਾਂ, ਭੁਪਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਲੌਂਗੋਵਾਲ, ਸ੍ਰ. ਕਰਮਜੀਤ ਸਿੰਘ ਗੱਗੜਪੁਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਥੇਦਾਰ ਹਰਜੀਤ ਸਿੰਘ ਸਜੂਮਾ ਅਤੇ ਸ. ਬਹਾਦਰ ਸਿੰਘ ਭਸੌੜ, ਪ੍ਰੋ. ਜਸਪਾਲ ਸਿੰਘ, ਲਾਭ ਸਿੰਘ ਸੰਗਰੂਰ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ), ਇੰਦਰਪ੍ਰੀਤ ਸਿੰਘ ਸੰਗਰੂਰ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਸਤਪਾਲ ਸਿੰਘ ਸੰਗਰੂਰ (ਗੁਃ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ) ਆਦਿ ਸੰਸਥਾਵਾਂ ਤੋਂ ਸਖਸੀਅਤਾਂ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਵੱਲੋਂ 27 ਜੂਨ 2026 ਦਿਨ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਸ ਕਨਵੈਂਸ਼ਨ ਸੈਂਟਰ ਵਿਖੇ “ਅਕਾਲ ਤਖਤ: ਸਿਧਾਂਤ ਅਤੇ ਸੰਸਥਾਨ” ਵਿਸ਼ੇ ਉੱਪਰ ਇੱਕ ਵਿਚਾਰ ਚਰਚਾ ਕਰਵਾਈ
ਭਵਾਨੀਗੜ੍ਹ ਵਿਖੇ ਆਯੋਜਿਤ 7 ਦਿਨਾਂ ਸਿਖਲਾਈ ਪੜਾਅ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੜਾਅ ਦੌਰਾਨ ਕਰੀਬ 50 ਸਿਖਿਆਰਥੀਆਂ ਨੇ ਗੁਰਬਾਣੀ ਕੰਠ ਅਭਿਆਸ, ਸਸਤ੍ਰ ਵਿਦਿਆ, ਘੋੜਸਵਾਰੀ, ਸੰਗੀਤ ਵਿਦਿਆ
ਸਿੱਖ ਜਥਾ ਮਾਲਵਾ ਵੱਲੋਂ ਇਲਾਕੇ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪਾਤਿਸਾਹੀ ਨੌਵੀਂ ਭਵਾਨੀਗੜ੍ਹ ਵਿਖੇ ਸਮਾਗਮ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: