Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Audience at Vichar Goshti on Akali Dal's structural and policy reforms

ਅਕਾਲੀ ਦਲ ਦੇ ਵਿਧੀ ਵਿਧਾਨ ਸਬੰਧੀ ਵਿਚਾਰ ਗੋਸ਼ਟੀ ਦਾ ਦੂਸਰਾ ਦਿਨ ਵੀ ਵਿਚਾਰਾਂ ਭਰਭੂਰ ਰਿਹਾ

ਅਕਾਲੀ ਦਲ ਦੇ ਵਿਧੀ ਵਿਧਾਨ ਸਬੰਧੀ ਵਿਚਾਰ ਗੋਸ਼ਟੀ ਦਾ ਦੂਸਰਾ ਦਿਨ ਵੀ ਵਿਚਾਰਾਂ ਭਰਭੂਰ ਰਿਹਾ

ਸੰਗਰੂਰ/ਮਸਤੂਆਣਾ: ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨ ਵੇਲੇ ਇਸਦਾ ਵਿਧੀ ਵਿਧਾਨ ਤੇ ਨੀਤੀ ਕੀ ਹੋਵੇ, ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਉੱਦਮ ਨਾਲ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਤੇਜਾ ਸਿੰਘ ਹਾਲ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਸ਼ੁਰੂ ਹੋਈ ਵਿਚਾਰ ਗੋਸ਼ਟੀ ਦਾ ਦੂਸਰੇ ਦਿਨ 2 ਅਗਸਤ ਨੂੰ ਵੀ ਸੰਜੀਦਾ ਬੁਲਾਰਿਆਂ ਅਤੇ ਸਰੋਤਿਆਂ ਨਾਲ ਭਰਭੂਰ ਰਿਹਾ, ਜਿਸ ਵਿਚ ਦੂਰੋਂ ਨੇੜਿਓਂ ਆਮ ਖਾਸ ਚਿਹਰੇ ਬੁਲਾਰਿਆਂ ਦੇ ਵਿਚਾਰ ਸੁਣਨ ਲਈ ਖਾਸ ਤੌਰ ਤੇ ਪੁੱਜੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਖ ਵੱਖ ਸਮੇਂ ਹਿੱਸਾ ਰਹੇ ਵਿਚਾਰਕਾਂ ਨੇ ਅਕਾਲੀ ਦਲ ਦੀਆਂ ਖਾਮੀਆਂ ਉਜਾਗਰ ਕਰਕੇ ਦੱਸੀਆਂ।

A view of stage during Vichar Goshti on Akali Dal's structural and policy reforms (2 August 2025)
ਤਿੰਨ ਰੋਜ਼ਾ ਵਿਚਾਰ-ਗੋਸ਼ਟੀ ਦੇ ਦੂਜੇ ਦਿਨ ਮੰਚ ‘ਤੇ ਬੈਠੇ ਬੁਲਾਰਿਆਂ ਦੀ ਤਸਵੀਰ | 2 ਅਗਸਤ 2025

ਦੂਜੇ ਦਿਨ ਦੀ ਵਿਚਾਰ ਗੋਸ਼ਟੀ ਦੀ ਆਰੰਭਤਾ ਵੀ ਨਾਮ ਸਿਮਰਨ ਤੋਂ ਹੋਈ, ਉਪਰੰਤ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਵਲੋਂ ਗੋਸ਼ਟੀ ਦਾ ਮਨੋਰਥ ਸੰਖੇਪ ਸ਼ਬਦਾਂ ਵਿਚ ਆਏ ਪਤਵੰਤਿਆਂ ਨਾਲ ਸਾਂਝਾ ਕੀਤਾ ਗਿਆ। ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਭਾਈ ਮਲਕੀਤ ਸਿੰਘ ਭਵਾਨੀਗੜ ਅਤੇ ਭੁਪਿੰਦਰ ਸਿੰਘ ਗਰੇਵਾਲ ਵਲੋਂ ਨਿਭਾਈ ਗਈ। ਪਹਿਲੇ ਬੁਲਾਰੇ ਵਜੋਂ ਸ੍ਰ. ਦਵਿੰਦਰ ਸਿੰਘ ਸੇਖੋਂ ਨੇ ਆਖਿਆ ਕਿ ਸਿੱਖੀ ਤੋਂ ਸੱਖਣੇ ਵਿਅਕਤੀਆਂ ਦੀ ਅਗਵਾਈ ਕਰਕੇ ਅਕਾਲੀ ਦਲ ਵਿੱਚ ਗਿਰਾਵਟ ਆਈ। ਸ੍ਰ. ਮਨਦੀਪ ਸਿੰਘ ਸਿੱਧੂ (ਭਰਾ ਮਰਹੂਮ ਦੀਪ ਸਿੱਧੂ) ਅਤੇ ਸ਼੍ਰੋਮਣੀ ਕਮੇਟੀ ਮੈਂਬਰ ਡਾ. ਕਿਰਨਜੋਤ ਕੌਰ ਨੇ ਸਿੱਖੀ ਜਜਬੇ ਬਿਨਾਂ ਅਕਾਲੀ ਦਲ ਦੀ ਪੁਨਰ ਸੁਰਜੀਤੀ ਨੂੰ ਅਸੰਭਵ ਦੱਸਿਆ। ਪੰਜ ਮੈਂਬਰੀ ਕਮੇਟੀ ਵਿਚੋਂ ਸ੍ਰ. ਇਕਬਾਲ ਸਿੰਘ ਝੂੰਦਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਆਖਿਆ ਕਿ ਤਖ਼ਤ ਸਬੰਧੀ ਪੂਰੇ ਸੰਸਾਰ ਦੇ ਸਿੱਖਾਂ ਦੀ ਸਹਿਮਤੀ ਬਿਨਾਂ ਇਕੱਲੀ ਸ੍ਰੋਮਣੀ ਕਮੇਟੀ ਨੂੰ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਡਾ. ਕੰਵਲਜੀਤ ਸਿੰਘ ਨੇ ਅਕਾਲੀ ਦਲ ਸਬੰਧੀ ਕਿਹਾ ਕਿ ਨੀਤੀ ਸਪਸਟ ਕੀਤੇ ਬਗੈਰ ਢਾਂਚਾ ਨਹੀਂ ਬਣ ਸਕਦਾ। ਡਾ. ਤਜਿੰਦਰ ਕੌਰ ਨੇ ਸ੍ਰੋਮਣੀ ਕਮੇਟੀ ਅਤੇ ਦਲ ਦੇ ਪ੍ਰਧਾਨ ਦੀ ਅਗਵਾਈ ਸਬੰਧੀ ਢਾਂਚਾ ਬਣਾਉਣ ਦੀ ਗੱਲ ਆਖੀ। ਅਕਾਲੀ ਦਲ (ਅੰਮ੍ਰਿਤਸਰ) ਤੋਂ ਪ੍ਰੋ. ਮਹਿੰਦਰਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਭਾਗੀਵਾਂਦਰ ਅਕਾਲੀਆਂ ਵਿਚ ਸਿੱਖੀ ਕਿਰਦਾਰ ਨੂੰ ਮੁੱਖ ਮੰਨਿਆ। ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾਅ ਨੇ ਗੁਰਦੁਆਰਾ ਪ੍ਰਬੰਧ ਵਿਚ ਚੋਣਾਂ ਨੂੰ ਸਮੱਸਿਆ ਦੱਸਿਆ। ਸੰਤ ਅਤਰ ਸਿੰਘ ਜੀ ਦੇ ਹਵਾਲੇ ਨਾਲ ਸੁਖਦੀਪ ਸਿੰਘ ਮੀਕੇ ਨੇ ਅਕਾਲੀਆਂ ਵਿਚਲੀ ਦੁਬਿਧਾ ਨੂੰ ਦੂਰ ਕਰਨ ਹਿੱਤ ਹੋਰ ਵਿਚਾਰਾਂ ਕਰਨ ਦੀ ਗੱਲ ਆਖੀ। ਉਪਰੰਤ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਦਾ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਧੰਨਵਾਦ ਕੀਤਾ।

Deliberations Continued on Second Day of Vichar Goshti on Restructuring of Akali Dal
ਦੂਜੇ ਦਿਨ ਦੀ ਵਿਚਾਰ ਗੋਸ਼ਟੀ ਦੌਰਾਨ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਗੋਸ਼ਟੀ ਦੇ ਦੂਜੇ ਦਿਨ ਵੀ ਵਿਚਾਰਵਾਨਾਂ ਦੇ ਵੀਚਾਰ ਸੁਣਨ ਲਈ ਵੱਡੀ ਗਿਣਤੀ ਪਿੰਡਾਂ ਸਹਿਰਾਂ ਦੇ ਪਤਵੰਤੇ ਸੱਜਣ ਹਾਜ਼ਰ ਰਹੇ, ਜਿੰਨਾਂ ਵਿੱਚ ਲਾਭ ਸਿੰਘ, ਹਰਦੀਪ ਸਿੰਘ ਮਹਿਰਾਜ, ਮਿੱਠੂ ਸਿੰਘ ਕਾਨ੍ਹੇਕੇ, ਪਰਦੀਪ ਸਿੰਘ ਇਆਲੀ, ਕੰਵਲਜੀਤ ਸਿੰਘ ਟਿੱਬਾ, ਬੂਟਾ ਸਿੰਘ ਰਣਸ਼ੀਹ, ਸਵਰਨ ਸਿੰਘ ਦਮਦਮਾ ਸਾਹਿਬ, ਸਤਨਾਮ ਸਿੰਘ ਰੱਤੋਕੇ, ਨਿਰਮਲ ਸਿੰਘ ਸਾਰੋਂ, ਬਲਵੰਤ ਸਿੰਘ ਸਿੱਧੂ ਆਦਿ ਸੰਸਥਾਵਾਂ ਅਤੇ ਸਖਸੀਅਤਾਂ ਹਾਜ਼ਰ ਸਨ।


⇒ ਇਹ ਵੀ ਪੜ੍ਹੋ — ਅਕਾਲੀ ਦਲ ਦੇ ਵਿਧੀ ਵਿਧਾਨ ਅਤੇ ਨੀਤੀ ਸਬੰਧੀ ਵਿਚਾਰ ਗੋਸ਼ਟੀ ਦੇ ਪਹਿਲੇ ਦਿਨ ਅਹਿਮ ਵੀਚਾਰਾਂ ਹੋਈਆਂ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਭਵਾਨੀਗੜ੍ਹ ਵਿਖੇ ਆਯੋਜਿਤ 7 ਦਿਨਾਂ ਸਿਖਲਾਈ ਪੜਾਅ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੜਾਅ ਦੌਰਾਨ ਕਰੀਬ 50 ਸਿਖਿਆਰਥੀਆਂ ਨੇ ਗੁਰਬਾਣੀ ਕੰਠ ਅਭਿਆਸ, ਸਸਤ੍ਰ ਵਿਦਿਆ, ਘੋੜਸਵਾਰੀ, ਸੰਗੀਤ ਵਿਦਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: