ਅਕਾਲੀ ਦਲ ਦੇ ਵਿਧੀ ਵਿਧਾਨ ਸਬੰਧੀ ਵਿਚਾਰ ਗੋਸ਼ਟੀ ਦਾ ਦੂਸਰਾ ਦਿਨ ਵੀ ਵਿਚਾਰਾਂ ਭਰਭੂਰ ਰਿਹਾ

Audience at Vichar Goshti on Akali Dal's structural and policy reforms

ਅਕਾਲੀ ਦਲ ਦੀ ਪੁਨਰ ਸੁਰਜੀਤੀ ‘ਤੇ ਮਸਤੂਆਣਾ ਸਾਹਿਬ ਵਿਖੇ ਤਿੰਨ ਦਿਨਾਂ ਵਿਚਾਰ ਗੋਸ਼ਟੀ ਸ਼ੁਰੂ ਹੋਈ ਹੈ ਜਿਸ ਦੇ ਦੂਜੇ ਦਿਨ ਦਾ ਲੇਖਾ-ਜੋਖਾ ਇਸ ਖਬਰ ਵਿਚ ਪੜ੍ਹੋ।

ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਕਿਵੇਂ ਬਹਾਲ ਹੋਵੇ?

ਸਾਕਾ ੧੯੭੮ ਦੇ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਜ (ਬੀ ਬਲਾਕ, ਰੇਲਵੇ ਕਲੋਨੀ) ਸ੍ਰੀ ਅੰਮ੍ਰਿਤਸਰ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ ਖਾਲਸਾ ਪੰਥ ਅਤੇ ਗੁਰ ਸੰਗਤ ਵਿਚ ਅੰਦਰੂਨੀ ਸੰਵਾਦ ਦਾ ਮਹੌਲ ਸਿਰਜਣ ਦੇ ਉਪਰਾਲਿਆਂ ਦੀ ਸ਼ੁਰੂਆਤ ਹੈ ਤਾਂ ਕਿ ਅਸੀਂ ਗੁਰੂ ਖਾਲਸਾ ਪੰਥ ਦੀਆਂ ਰਿਵਾਇਤਾਂ ਅਨੁਸਾਰ ਆਪਣਾ ਅਮਲ ਸਾਧ ਸਕੀਏ। ਇਸ ਵਿਚ ਖਾਲਸਾ ਪੰਥ ਦੇ ਦਲ ਪੰਥਾਂ, ਟਕਸਾਲਾਂ, ਜਥਿਆਂ, ਕਾਰਸੇਵਾ ਅਤੇ ਹੋਰ ਸੰਪਰਦਾਵਾਂ, ਤੇ ਸੰਸਥਾਵਾਂ ਅਤੇ ਪਾਰਟੀਆਂ ਨੂੰ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਸੀ।