Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Accused Manjit Billa Image taken from CCTV Video.

ਜੰਮੂ ਦੇ ਸਾਂਬਾ ਚ ਹੋਈ ਬੇਅਦਬੀ: ਗੁਰੂ ਦੋਖੀ ਵੱਲੋਂ ਪੰਜ ਸਰੂਪ ਅਗਨ ਭੇਟ

ਜੰਮੂ ਦੇ ਸਾਂਬਾ ਚ ਹੋਈ ਬੇਅਦਬੀ: ਗੁਰੂ ਦੋਖੀ ਵੱਲੋਂ ਪੰਜ ਸਰੂਪ ਅਗਨ ਭੇਟ

ਚੰਡੀਗੜ੍ਹ: ਜੰਮੂ ਦੇ ਸਾਂਬਾ ਜਿਲ੍ਹੇ ਦੀ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਪਿੰਡ ਕੌਲਪੁਰ ਵਿਖੇ ਅੱਜ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਸਾਹਿਬਾਨ ਦੀ ਅੱਗ ਲਗਾ ਕੇ ਬੇਅਦਬੀ ਕੀਤੀ ਗਈ। ਇਹ ਘਟਨਾ 7-8 ਅਕਤੂਬਰ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਵਾਪਰੀ।

ਮੁਢਲੀ ਜਾਣਕਾਰੀ ਅਨੁਸਾਰ ਬੇਅਦਬੀ ਦਾ ਦੋਸ਼ੀ ਮਨਜੀਤ ਸਿੰਘ ਬਿੱਲਾ ਪਿੰਡ ਕੌਲਪੁਰ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆਪਣੇ ਘਰ ਵਿੱਚ ਇੱਕ ਡੇਰਾ ਬਣਾਇਆ ਹੋਇਆ ਸੀ।

Accused Manjit Billa Image taken from CCTV Video.
ਦੋਸ਼ੀ ਮਨਜੀਤ ਬਿੱਲੇ ਦੀ ਸੀਸੀਟੀਵੀ ਵਿਖਤ (ਵੀਡਿਓ) ਵਿੱਚੋਂ ਕੱਢੀ ਗਈ ਇੱਕ ਤਸਵੀਰ

ਇਸ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਗੁਰਮਤਿ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਇਹ ਸੰਗਤਾਂ ਨੂੰ ਇਹ ਕਹਿ ਕੇ ਗੁਮਰਾਹ ਕਰਦਾ ਸੀ ਕਿ ਉਸ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਹਨ।

ਸਥਾਨਕ ਸੰਗਤ ਵੱਲੋਂ ਸ਼ਿਕਾਇਤਾਂ ਮਿਲਣ ਉੱਤੇ ਜ਼ਿਲਾ ਗੁਰਦੁਆਰਾ ਪ੍ਰਬੰਧਕ ਕਮੇਟੀ (ਸਾਂਬਾ) ਵੱਲੋਂ ਇਸ ਵਿਅਕਤੀ ਦੇ ਘਰੋਂ ਗੁਰਬਾਣੀ ਦੀਆਂ ਪੋਥੀਆਂ ਅਤੇ ਹੋਰ ਧਾਰਮਿਕ ਸਾਜੋ ਸਮਾਨ ਜਿਵੇਂ ਕਿ ਚੰਦੋਆ ਲੈ ਆਂਦਾ ਸੀ ਤਾਂ ਕਿ ਇਹ ਆਪਣੀਆਂ ਅਣਮਤੀ ਕਾਰਵਾਈਆਂ ਰਾਹੀਂ ਪੋਥੀ ਸਾਹਿਬਾਨ ਦੀ ਬੇਅਦਬੀ ਨਾ ਕਰ ਸਕੇ।

ਸਿੱਖ ਸੰਗਤਾਂ ਅਤੇ ਜਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਆਪਣੀਆਂ ਕੀਤੀਆਂ ਕਾਰਵਾਈਆਂ ਦੀ ਮਾਫੀ ਮੰਗਣ ਵਾਸਤੇ ਕਿਹਾ ਸੀ।

ਜਾਣਕਾਰੀ ਅਨੁਸਾਰ ਲੰਘੀ ਰਾਤ ਮਨਜੀਤ ਬਿੱਲਾ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਗਿਆ ਅਤੇ ਇਸ ਨੇ ਸੁਖਆਸਨ ਸਥਾਨ ਦਾ ਸ਼ੀਸ਼ਾ ਤੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਅੱਗ ਲਗਾ ਦਿੱਤੀ।

's dera cum house demolished by local Sangat
ਦੋਸ਼ੀ ਮਨਜੀਤ ਬਿੱਲਾ ਦਾ ਘਰ ਸੰਗਤ ਨੇ ਢਾਹਿਆ

ਬੇਅਦਬੀ ਕਰਨ ਤੋਂ ਬਾਅਦ ਇਹ ਵਿਅਕਤੀ ਮੌਕੇ ਉੱਤੋਂ ਫਰਾਰ ਹੋ ਗਿਆ।

ਜ਼ਿਕਰਯੋਗ ਹੈ ਕਿ ਇਸ ਬੇਅਦਬੀ ਦੀ ਵਿਖਤ (ਸੀਸੀਟੀਵੀ ਵੀਡੀਓ) ਸਾਹਮਣੇ ਆਈ ਹੈ ਪਰ ਅਦਾਰਾ ਸਿੱਖ ਸਿਆਸਤ ਵੱਲੋਂ ਬੇਅਦਬੀ ਜਿਹੇ ਘਿਨਾਉਣੇ ਕਾਰੇ ਦੇ ਦ੍ਰਿਸ਼ ਜਾਂ ਤਸਵੀਰਾਂ ਅੱਗੇ ਨਾ ਸਾਂਝੀਆਂ ਕਰਨ ਦਾ ਨੀਤੀਗਤ ਫੈਸਲਾ ਲਿਆ ਗਿਆ ਹੈ।

ਜੰਮੂ ਪੁਲਿਸ ਵੱਲੋਂ ਦੋਸ਼ੀ ਮਨਜੀਤ ਬਿੱਲੇ ਨੂੰ ਨਗਰੋਟਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਰੋਹ ਵਿੱਚ ਆਈਆਂ ਸਿੱਖ ਸੰਗਤਾਂ ਵੱਲੋਂ ਮਨਜੀਤ ਬਿੱਲੇ ਦਾ ਘਰ ਜਿੱਥੇ ਕਿ ਉਸਨੇ ਡੇਰਾ ਬਣਾਇਆ ਹੋਇਆ ਸੀ ਢਾਹ ਦਿੱਤਾ ਗਿਆ ਹੈ।

ਇਹ ਖਬਰ ਲਿਖੇ ਜਾਣ ਤੱਕ ਵਧੇਰੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਗਲੋਬਲ ਸਿੱਖ ਕੌਂਸਲ ਨੇ ਮਹਾਰਾਸ਼ਟਰ ਸਰਕਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਮਾਮਲਿਆਂ 'ਚ ਦਖਲਅੰਦਾਜ਼ੀ ਬੰਦ ਕਰਨ ਅਤੇ 1956 ਦਾ ਗੁਰਦੁਆਰਾ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲੈਣ
ਬਰਤਾਨੀਆ ਦੀ ਸਿੱਖ ਸੰਗਤ ਲਈ ਇੱਕ ਵੱਡੀ ਜਿੱਤ ਵਜੋਂ, ਕਰਾਊਨ ਕੋਰਟ ਨੇ 28 ਜਨਵਰੀ 2026 ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ
ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ, ਜਿਨ੍ਹਾਂ ਵਿੱਚ ਐਡਮਿੰਟਨ (ਅਲਬਰਟਾ) ਅਤੇ ਬਰੈਂਪਟਨ (ਓਨਟਾਰੀਓ) ਸ਼ਾਮਲ ਹਨ, ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 4 ਫਰਵਰੀ, 2026 ਨੂੰ "ਸਾਕਾ ਨਕੋਦਰ ਦਿਹਾੜੇ" ਵਜੋਂ ਸਰਕਾਰੀ ਤੌਰ 'ਤੇ ਮਾਨਤਾ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: