ਨਵੀਂ ਦਿੱਲੀ (5 ਦਸੰਬਰ, 2015): ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਂਬਰ ਅਤੇ ਭਾਜਪਾ ਦੇ ਤੇਜ਼ ਤਰਾਰ ਆਗੂ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸਮਿਟ ‘ਚ ਜਦੋਂ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਨੂੰ ਆਉਣ ਵਾਲੀਆਂ ਪੰਜਾਬ ਚੋਣਾਂ ‘ਚ ‘ਆਪ’ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਜਾਵੇਗਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੇਕਰ ਸਿੱਧੂ ਪਾਰਟੀ ‘ਚ ਸ਼ਾਮਿਲ ਹੋਣਾ ਚਾਹੁਣ ਤਾਂ ਅਸੀਂ ਉਨ੍ਹਾਂ ਦਾ ਆਪ ‘ਚ ਸਵਾਗਤ ਕਰਾਂਗੇ ।

ਕੇਜ਼ਰੀਵਾਲ ਨੇ ਦਾਅਵਾ ਕੀਤਾ ਕਿ ਵਰਤਮਾਨ ਸਰਵੇਖਣਾਂ ਮੁਤਾਬਿਕ ਪੰਜਾਬ ‘ਚ ‘ਆਪ’ ਦੀ ਜਿੱਤ ਪੱਕੀ ਹੈ ਤੇ ਸਾਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਦਿੱਲੀ ਵਿਧਾਨ ਸਭਾ ਚੋਣ ਨਤੀਜ਼ੇ ਪੰਜਾਬ ‘ਚ ਵੀ ਦੁਹਰਾਏ ਜਾਣ ।ਜਦੋਂ ਉਨ੍ਹਾਂ ਨੂੰ ਪਾਰਟੀ ਜਿੱਤ ਪ੍ਰਤੀ ਆਸਵੰਦ ਹੈ ਤੇ ਸਹੀ ਸਮੇਂ ‘ਤੇ ਪਾਰਟੀ ਦਾ ਚਿਹਰਾ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ ।