Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਰਾਕ ਓਬਾਮਾ ਨੇ ਕਿਹਾ ਸਿੱਖ ਮਹਾਨ ਯੋਧੇ ਹਨ; ਫੋਜ ਵਿੱਚ ਧਾਰਮਿਕ ਚਿੰਨਾਂ ਤੇ ਲੱਗੀਆਂ ਬੰਦਿਸ਼ਾਂ ਹਟਾਉਣ ਦਾ ਦਿੱਤਾ ਭਰੋਸਾ

ਬਰਾਕ ਓਬਾਮਾ ਨੇ ਕਿਹਾ ਸਿੱਖ ਮਹਾਨ ਯੋਧੇ ਹਨ; ਫੋਜ ਵਿੱਚ ਧਾਰਮਿਕ ਚਿੰਨਾਂ ਤੇ ਲੱਗੀਆਂ ਬੰਦਿਸ਼ਾਂ ਹਟਾਉਣ ਦਾ ਦਿੱਤਾ ਭਰੋਸਾ

ਵਾਸ਼ਿੰਗਟਨ: ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਕੀਤੀ ਗਈ ਮੁਲਾਕਾਤ
ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਕੀਤੀ ਗਈ ਮੁਲਾਕਾਤ

ਕੌਂਸਲ ਦੇ ਚੇਅਰਮੈਨ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਓਬਾਮਾ ਨੂੰ ਵਾਈਟ ਹਾਊਸ ਵਿੱਚ ਬੀਤੇ ਬੁੱਧਵਾਰ ਨੂੰ ਮਿਲਿਆ ਸੀ ਜਿੱਥੇ ਉਨ੍ਹਾਂ ਵੱਲੋਂ ਜੋਰ ਦੇ ਕੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਜਿਵੇਂ ਦਸਤਾਰ ਅਤੇ ਪਗੜੀ ਤੇ ਬਿਨ੍ਹਾਂ ਕਿਸੇ ਰੋਕ ਤੋਂ ਸਿੱਖਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇ।

ਪ੍ਰੈਸ ਰਿਲੀਜ਼ ਵਿੱਚ ਇਹ ਕਿਹਾ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਗੱਲ ਤੇ ਵਿਚਾਰ ਕਰਨ ਤੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਰਾਜਵੰਤ ਸਿੰਘ ਨੇ ਰਾਸ਼ਟਰਪਤੀ ਨੂੰ ਕਿਹਾ ਕਿ “ਤੁਹਾਨੂੰ ਸਿੱਖਾਂ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਫੌਜ ਵਿੱਚ ਕੰਮ ਦੀ ਇਜਾਜ਼ਤ ਦੇਣੀ ਚਾਹੀਦੀ ਹੈ।ਸਿੱਖ ਤਾਂ ਹੀ ਆਪਣੀਆਂ ਸੇਵਾਵਾਂ ਦੇਸ਼ ਦੀ ਫੌਜ ਵਿੱਚ ਦੇ ਸਕਦੇ ਹਨ ਜੇਕਰ ਪੈਂਟਾਗਨ ਉਨ੍ਹਾਂ ਨੂੰ ਧਾਰਮਿਕ ਚਿੰਨ੍ਹਾਂ ਦੇ ਮਸਲੇ ਤੇ ਖਾਸ ਰਿਆਇਤਾਂ ਦੇਵੇ।ਇਹ ਹੋਣਾ ਚਾਹੀਦਾ ਹੈ।ਕ੍ਰਿਪਾ ਕਰਕੇ ਤੁਸੀਂ ਹੁਣ ਇਨ੍ਹਾਂ ਰੋਕਾਂ ਨੂੰ ਹਟਾਏ ਬਿਨਾਂ ਆਪਣੇ ਰਾਸ਼ਟਰਪਤੀ ਦਫਤਰ ਨੂੰ ਨਾਂ ਛੱਡਿਓ।”

ਇਸ ਦੌਰਾਨ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ “ਸਿੱਖ ਮਹਾਨ ਯੋਧੇ ਹਨ। ਮੈਂ ਇਸ ਮਸਲੇ ਨੂੰ ਘੋਖ ਕੇ ਇਸ ਦਾ ਹੱਲ ਕਰਾਂਗਾ।”

ਰਾਜਵੰਤ ਸਿੰਘ ਨੇ ਉਬਾਮਾ ਨੂੰ ਕਿਹਾ ਕਿ ਗਵਾਂਢੀ ਦੇਸ਼ ਕਨੇਡਾ ਵਿੱਚ ਇੱਕ ਦਸਤਾਰ ਧਾਰੀ ਸਿੱਖ ਰੱਖਿਆ ਮੰਤਰੀ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਿਹਾ ਹੈ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਅਮਰੀਕੀ ਸਿੱਖ ਫੌਜੀ ਨੂੰ ਧਾਰਮਿਕ ਚਿੰਨਾਂ ਦੇ ਮਸਲੇ ਤੇ ਇੱਕ ਖਾਸ ਰਿਆਇਤ ਦਿੰਦਿਆਂ ਦਾੜੀ ਅਤੇ ਦਸਤਾਰ ਨਾਲ ਡਿਊਟੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ
ਅਮਰੀਕੀ ਫ਼ੌਜ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਵਿੱਚ ਆਈਐਸ ਦੇ ਟਿਕਾਣੇ ਉਤੇ ਇਕ ਜ਼ਬਰਦਸਤ ਬੰਬ ਸੁੱਟਿਆ, ਜਿਸ ਨੂੰ ਸਭ ਤੋਂ ਵੱਡਾ ਗ਼ੈਰਪਰਮਾਣੂ ਬੰਬ ਮੰਨਿਆ ਜਾਂਦਾ ਹੈ। ਇਸ ਬੰਬ ਧਮਾਕੇ ਵਿੱਚ 22
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਮਹੀਨੇ ਦੇ ਜਾਪਾਨ ਦੌਰੇ ਦੌਰਾਨ ਹੀਰੋਸ਼ੀਮਾ ਵੀ ਸੂਚੀ 'ਚ ਸ਼ਾਮਲ ਹੈ। 6 ਅਗਸਤ 1945 ਨੂੰ ਇਹ ਸ਼ਹਿਰ ਅਮਰੀਕਾ ਦੇ ਪ੍ਰਮਾਣੂ ਬੰਬਾਂ ਦਾ ਨਿਸ਼ਾਨਾ
ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਅਜੇਪਾਲ ਸਿੰਘ ਬੰਗਾ ਇਸ 9 ਮੈਂਬਰੀ ਕਮਿਸ਼ਨ ਵਿਚੋਂ ਇਕ ਹਨ। ਇਸ ਮੌਕੇ ਓਬਾਮਾ ਨੇ ਕਿਹਾ ਕਿ ਮੈ ਇਸ ਕਮਿਸ਼ਨ ਨੂੰ ਦੇਸ਼ ਦੀ ਸਾਈਬਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: