Tag Archive "white-house"

ਟਰੰਪ ਦੀ ਫੇਰੀ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਸਿੱਖਸ ਫਾਰ ਜਸਟਿਸ ਨਾਲ ਮੁਲਾਕਾਤ ਕਰਨ ਤੇ ਦਿੱਲੀ ਦਰਬਾਰ ‘ਚ ਨਿਰਾਸ਼ਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਲੀ ਸਲਤਨਤ ਦੀ ਫੇਰੀ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਸਿਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਕਰਨ ਦੀ ਖਬਰ ਇਸ ਸਮੇਂ ਚਰਚਾ ਵਿੱਚ ਹੈ।

ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਆਨ ਲਾਈਨ ਪਟੀਸ਼ਨ ‘ਤੇ ਵਾਈਟ ਹਾਉਸ ਨੇ ਟਿੱਪਣੀ ਕਰਨ ਤੋਂ ਕੀਤਾ ਇਨਕਾਰ

ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਵਾਈਟ ਹਾਉਸ ਦੀ ਵੈਬਸਾਈਟ ‘ਤੇ ਪਾਈ ਆਨ ਲਾਈਨ ਪਟੀਸ਼ਨ ‘ਤੇ ਵਾਈਟ ਹਾਊਸ ਨੇ ਕੋਈ ਟੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਬਰਾਕ ਓਬਾਮਾ ਨੇ ਕਿਹਾ ਸਿੱਖ ਮਹਾਨ ਯੋਧੇ ਹਨ; ਫੋਜ ਵਿੱਚ ਧਾਰਮਿਕ ਚਿੰਨਾਂ ਤੇ ਲੱਗੀਆਂ ਬੰਦਿਸ਼ਾਂ ਹਟਾਉਣ ਦਾ ਦਿੱਤਾ ਭਰੋਸਾ

ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ਤੇ ਇਸਲਾਮਿਕ ਸਟੇਟ ਖਿਲਾਫ ਲਿਖੇ ਨਫਰਤੀ ਨਾਅਰੇ

ਅਮਰੀਕਾ ਦੇ ਸਿੱਖਾਂ ਵਿੱਚ ਇੱਕ ਵਾਰ ਫੇਰ ਚਿੰਤਾ ਪਸਰ ਗਾਈ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਲਾਸ ਐਂਜਲਸ ਵਿੱਚ ਬੁਏਨਾ ਪਾਰਕ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਵੱਲੋਂ ਇਸਲਾਮਿਕ ਸਟੇਟ ਵਿਰੁੱਧ ਨਫਰਤ ਭਰੇ ਨਾਅਰੇ ਲਿੱਖ ਦਿੱਤੇ ਗਏ।

ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਪਟੀਸ਼ਨ ‘ਤੇ ਵੀਹ ਹਜ਼ਾਰ ਅਮਰੀਕੀ ਲੋਕਾਂ ਨੇ ਕੀਤੇ ਦਸਤਖ਼ਤ

ਪਿਛਲੇ ਦਿਨੀ ਅੰਮ੍ਰਿਤਸਰ ਨੇੜਲੇ ਪਿੰਡ ਚੱਬੇ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜੱਥੇਦਾਰ ਚੁਣੇ ਗਏ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਉਸ ‘ਤੇ ਪਾਈ ਇੱਕ ਆਨ ਲਾਈਨ ਪਟੀਸ਼ਨ ‘ਤੇ ਹੁਣ ਤੱਕ 20, 000 ਅਮਰੀਕੀ ਸਿੱਖਾਂ (ਲੋਕਾਂ) ਨੇ ਦਸਤਖਤ ਕਰ ਦਿੱਤੇ ਹਨ।

ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖਤਮ ਕਰਨ ਲਈ ਵਾਈਟ ਹਾਊਸ ਅਤੇ ਸਿੱਖ ਕੁਲੀਸ਼ਨ ਵੱਲੋਂ ਯਤਨ ਆਰੰਭ

ਅਮਰੀਕਾ ਵਿੱਚ ਛੇੜਛਾੜ ਰੋਕੂ ਕੌਮੀ ਮਹੀਨੇ ਵਿਚ ਸਿੱਖ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ ਲਈ ਭਾਰਤੀ ਅਮਰੀਕੀ ਤੇ ਏਸ਼ੀਆਈ ਅਮਰੀਕੀ ਸੰਗਠਨਾਂ ਨੇ ਵ੍ਹਾਈਟ ਹਾਊਸ ਦੇ ਸਹਿਯੋਗ ਨਾਲ ਜਨ-ਜਾਗਰੂਕਤਾ ਲਹਿਰ ਦੀ ਸ਼ੁਰੂਆਤ ਕੀਤੀ ਹੈ ।ਇਸ ਸਮੱਸਿਆ ਨੂੰ ਹੱਲ ਕਰਨ ਲਈ ਵ੍ਹਾਈਟ ਹਾਊਸ ਵੱਲੋਂ 'ਐਕਟ ਆਫ਼ ਚੇਂਜ' ਨਾਂਅ ਤਹਿਤ ਇਹ ਜਨ ਜਾਗਰੂਕਤਾ ਲਹਿਰ ਦੀ ਵ੍ਹਾਈਟ ਹਾਊਸ ਵੱਲੋਂ ਸ਼ੁਰੂ ਕੀਤੀ ਗਈ ਹੈ ।

ਸਿੱਖ ਅਮਰੀਕੀ ਪੱਤਰਕਾਰ ਨੂੰ ਵਾਈਟ ਹਾਊਸ ‘ਚ ਪਿਆ ਦਿਲ ਦਾ ਦੌਰਾ

ਅੱਜ ਅਮਰੀਕੀ ਰਾਸ਼ਟਰਪਤੀ ਭਵਨ "ਵਾਈਟ ਹਾਊਸ" ਵਿੱਚ ਇੱਕ ਸਿੱਖ ਪੱਤਰਕਾਰ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਧਰਤੀ 'ਤੇ ਡਿੱਗ ਪਏ। ਅਮਰੀਕੀ ਖੁਫ਼ੀਆ ਸੇਵਾ ਦੇ ਕਰਮਚਾਰੀਆਂ ਨੇ ਤੁਰਤ ਕਾਰਵਾਈ ਕਰਦਿਆਂ ਵਾਈਟ ਹਾਊਸ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਪੱਤਰਕਾਰ ਦੀ ਜਾਨ ਬਚਾ ਲਈ।

“ਸਿੱਖ ਹਿੰਦੂ ਨਹੀਂ ਹਨ” ਹਨ ਪਟੀਸ਼ਨ ‘ਤੇ ਦਸਤਖਤੀ ਮੁਹਿਮ ਨੂੰ ਭਰਵਾਂ ਹੁੰਗਾਰਾ

ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਤੁੜਵਾਉਣ ਲਈ ਸਿੱਖਜ਼ ਫਾਰ ਜਸਟਿਸ ਵੱਲੋਂ ਸ਼ੁਰੂ ਕੀਤੀ ਗਈ 'ਸਿੱਖ ਪਟੀਸ਼ਨ' ਮੁਹਿੰਮ ਨੂੰ ਇਟਲੀ ਅਤੇ ਅਮਰੀਕਾ ਵਿਚ ਭਾਰੀ ਹੁੰਗਾਰਾ ਮਿਲ ਰਿਹਾ ਹੈ। ਅਮਰੀਕਾ ਸਥਿਤ ਮਨੁੱਖ ਅਧਿਕਾਰ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ 'ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ' ਜੋ ਪਟੀਸ਼ਨ ਬਰਾਕ ਉਬਾਮਾ ਨੂੰ ਪਾਈ ਜਾ ਰਹੀ ਹੈ ਦੀ ਦਸਤਖ਼ਤੀ ਮੁਹਿੰਮ ਨੂੰ ਸਮੁੱਚੇ ਅਮਰੀਕਾ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਵਾਈਟ ਹਾਊਸ ਸਾਹਮਣੇ ਮੋਦੀ ਸਮਰਥਕ ਅਤੇ ਵਿਰੋਧੀ ਆਮੋ-ਸਾਹਮਣੇ, ਪੁਲਿਸ ਨੇ ਵਿੱਚ ਪੈ ਕੇ ਕੀਤਾ ਬਚ-ਬਚਾਅ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਸੱਦੇ 'ਤੇ ਅਮਰਰੀਕਾ ਪਹੁੰਚਿਆ ਹੋਇਆ ਹੈ।ਮੋਦੀ ਦਾ ਅਮਰੀਕਾ ਵਿੱਚ ਜਿੱਥੇ ਉਬਾਮਾ ਪ੍ਰਸ਼ਾਸ਼ਨ ਅਤੇ ਮੁੱਖਧਾਰੀ ਭਾਰਤੀਆਂ ਵੱਲੋਂ ਪੱਬਾਭਾਰ ਹੋਕੇ ਸੁਆਗਤ ਕੀਤਾ ਜਾ ਰਿਹਾ ਹੈ, ਉੱਥੇ ਮੋਦੀ ਖਿਲਾਫ ਗੁਜਰਾਤ ਵਿੱਚ ਸੰਨ 2002 ਵਿੱਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੁਸਲਮਾਨਾਂ ਦੇ ਹੋਏ ਸਮੂਹਿਕ ਕਤਲੇਆਮ ਅਤੇ ਮੋਦੀ ਦੀ ਅਗਵਾਈ ਵਾਲੀੌ ਭਾਜਪਾ ਸਰਕਾਰ ਵੱਲੋਂ ਭਾਰਤੀ ਘੱਟ ਗਿਣਤੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਖਿਲਾਫ ਸਿੱਖਾਂ ਅਤੇ ਮੁਸਲਮਾਨਾਂ ਵੱਲੋਂ ਕਰਵੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।