Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਨੇ ਅਫ਼ਗ਼ਾਨਿਸਤਾਨ ’ਚ ਸੁੱਟਿਆ ‘ਮਦਰ ਆਫ਼ ਆਲ ਬੰਬ’

ਅਮਰੀਕਾ ਨੇ ਅਫ਼ਗ਼ਾਨਿਸਤਾਨ ’ਚ ਸੁੱਟਿਆ ‘ਮਦਰ ਆਫ਼ ਆਲ ਬੰਬ’

ਵਾਸ਼ਿੰਗਟਨ: ਅਮਰੀਕੀ ਫ਼ੌਜ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਵਿੱਚ ਆਈਐਸ ਦੇ ਟਿਕਾਣੇ ਉਤੇ ਇਕ ਜ਼ਬਰਦਸਤ ਬੰਬ ਸੁੱਟਿਆ, ਜਿਸ ਨੂੰ ਸਭ ਤੋਂ ਵੱਡਾ ਗ਼ੈਰਪਰਮਾਣੂ ਬੰਬ ਮੰਨਿਆ ਜਾਂਦਾ ਹੈ। ਇਸ ਬੰਬ ਧਮਾਕੇ ਵਿੱਚ 36 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦਿੱਤੀ ਹੈ। ਇਸ ਜੀਬੀਯੂ-43/ਬੀ ਮੈਸਿਵ ਆਰਡਨੈਂਸ ਏਅਰ ਬਲਾਸਟ ਬੰਬ ਨੇ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਦੇ ਆਚਿਨ ਜ਼ਿਲ੍ਹੇ ਵਿੱਚ ਆਈਐਸ ਦੇ ਇਕ ‘ਸੁਰੰਗ ਰੂਪੀ’ ਟਿਕਾਣੇ ਨੂੰ ਨਿਸ਼ਾਨਾ ਬਣਾਇਆ।

ਅਮਰੀਕਾ ਵੱਲੋਂ ਬੰਬ ਸੁੱਟੇ ਜਾਣ ਤੋਂ ਬਾਅਦ ਦਾ ਦ੍ਰਿਸ਼
ਅਮਰੀਕਾ ਵੱਲੋਂ ਬੰਬ ਸੁੱਟੇ ਜਾਣ ਤੋਂ ਬਾਅਦ ਦਾ ਦ੍ਰਿਸ਼

ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਫ਼ੌਜਾਂ ਨੇ ਇਕ ਬਿਆਨ ਵਿੱਚ ਦੱਸਿਆ ਕਿ ਇਹ ਹਮਲਾ ਮੁਕਾਮੀ ਸਮੇਂ ਮੁਤਾਬਕ ਸ਼ਾਮ 7.32 ਵਜੇ ਕੀਤਾ ਗਿਆ। ਪੈਂਟਾਗਨ ਦੇ ਤਰਜਮਾਨ ਐਡਮ ਸਟੰਪ ਨੇ ਕਿਹਾ ਕਿ ਇਹ ਇਸ ਬੰਬ ਦੀ ਪਹਿਲੀ ਜੰਗੀ ਵਰਤੋਂ ਸੀ। ਇਸ ਬੰਬ ਨੂੰ ਅਮਰੀਕੀ ਹਵਾਈ ਫ਼ੌਜ ਨੇ ‘ਮਦਰ ਆਫ਼ ਆਲ ਬੰਬ’ ਦਾ ਨਾਂ ਦਿੱਤਾ ਹੈ। ਇਹ ਬੰਬ ਅਮਰੀਕਾ ਨੇ ਇਰਾਕ ਜੰਗ ਵੇਲੇ ਬਣਾਇਆ ਸੀ। ਪ੍ਰਾਪਤ ਰਿਪੋਰਟ ਮੁਤਾਬਿਕ ਆਈਐਸਆਈਐਸ ਦੀ ਸੁਰੰਗ ਅਤੇ “ਦਹਿਸ਼ਤਗਰਦਾਂ” ਨੂੰ ਨਿਸ਼ਾਨਾ ਬਣਾ ਕੇ ਸੁੱਟੇ ਗਏ ਇਸ ਬੰਬ ਦੇ ਧਮਾਕੇ ਦਾ ਘੇਰਾ 300 ਮੀਟਰ ਦੱਸਿਆ ਜਾ ਰਿਹਾ ਹੈ ਅਤੇ ਇਸ ਅਮਰੀਕੀ ਹਮਲੇ ਵਿੱਚ 22 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਫ਼ਗ਼ਾਨਿਸਤਾਨ ਵਿੱਚ ਇਹ ਬੰਬ ਪਾਕਿਸਤਾਨ ਸਰਹੱਦ ਨੇੜੇ ਸੁੱਟਿਆ ਗਿਆ। ਇਹ ਜੀਪੀਐਸ ਨਾਲ ਸੰਚਾਲਿਤ ਹੋਣ ਵਾਲਾ ਵਿਸਫੋਟਕ ਹੈ। ਇਸ ਤੋਂ ਹੋਣ ਵਾਲੇ ਧਮਾਕੇ ਦੀ ਤਾਕਤ 11 ਟਨ ਟੀਐਨਟੀ ਦੇ ਬਰਾਬਰ ਹੁੰਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: