Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਦਲ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਰੁਖ਼ਸਤ ਕਰਨ ਦਾ ਮਨ ਬਣਾਇਆ, ਨਹੀਂ ਮਿਲ ਰਹੇ ਸਰਬ ਪਰਵਾਨਿਤ ਨਵੇਂ ਚਿਹਰੇ

ਬਾਦਲ ਦਲ ਨੇ ਤਖਤਾਂ ਦੇ ਜੱਥੇਦਾਰਾਂ ਨੂੰ ਰੁਖ਼ਸਤ ਕਰਨ ਦਾ ਮਨ ਬਣਾਇਆ, ਨਹੀਂ ਮਿਲ ਰਹੇ ਸਰਬ ਪਰਵਾਨਿਤ ਨਵੇਂ ਚਿਹਰੇ

ਚੰਡੀਗੜ੍ਹ (17 ਜਨਵਰੀ, 2016): ਸੌਦਾ ਸਾਧ ਮਾਫੀਨਾਮੇ ਤੋਂ ਬਾਅਦ ਸਿੱਖ ਕੌਮ ਵਿੱਚ ਪ੍ਰਚੰਡ ਹੋਏ ਪੰਥਕ ਰੋਹ ਨੂੰ ਠੰਡਾ ਕਰਨ ਲਈ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਜੱਥੇਦਾਰਾਂ ਨੂੰ ਰੁਖਸਤ ਕਰਨ ਦਾ ਮਨ ਬਣਾ ਲਿਆ ਹੈ, ਪਰ ਜੱਥੇਦਾਰਾਂ ਦੇ ਅਹੁਦਿਆਂ ਲਈ ਪੰਥ ਪ੍ਰਵਾਨਿਤ ਸ਼ਖਸ਼ੀਅਤਾਂ ਜੋ ਸਾਫ ਅਕਸ਼ ਵਾਲੀਆਂ ਹੋਣ ਦੇ ਨਾਲ-ਨਾਲ ਬਾਦਲ ਦਲ ਦਾ ਵੀ ਦਮ ਭਰਨ ਵਾਲਿਆਂ ਦੇ ਨਾ-ਮਿਲਣ ਕਰਕੇ ਇਹ ਕਾਰਵਾਈ ਲਮਕਦੀ ਆ ਰਹੀ ਹੈ।

ਅਕਾਲ ਤਖ਼ਤ ਸਾਹਿਬ
ਅਕਾਲ ਤਖ਼ਤ ਸਾਹਿਬ

ਪੰਜਾਬੀ ਅਖਬਾਰ ਅਜ਼ੀਤ ਦੀ ਖ਼ਬਰ ਅਨੁਸਾਰ ਨਾਂਅ ਨਾਂਹ ਛਾਪਣ ਦੀ ਸ਼ਰਤ ‘ਤੇ ਬਾਦਲ ਦਲ ਦੇ ਇੱਕ ਮੁਖੀ ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਹਾਈਕਮਾਨ ਨੇ ਅਜੋਕੇ ਸਿੱਖ ਸੰਕਟ ਦੇ ਹੱਲ ਲਈ ਕੋਰ ਕਮੇਟੀ ਮੈਂਬਰਾਂ ਨੂੰ ਅਗਲੀ ਬੈਠਕ ‘ਚ ਸੁਝਾਅ ਪੇਸ਼ ਕਰਨ ਲਈ ਵੀ ਕਿਹਾ ਸੀ । ਉਨ੍ਹਾਂ ਕਿਹਾ ਕਿ ਪਾਰਟੀ ਜਿਸ ਪੰਥਕ ਕੇਡਰ ਨੂੰ ਆਪਣਾ ‘ਕੱਟੜ ਵੋਟ ਬੈਂਕ’ ਮੰਨਦੀ ਸੀ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਘਟਨਾਕ੍ਰਮਾਂ ਕਾਰਨ ਉਹ ਵੋਟਰ ਨਾਰਾਜ਼ ਹੋਇਆ ਹੈ ।

ਉਕਤ ਆਗੂ ਨੇ  ਕਿਹਾ ਕਿ ਭਾਵੇਂ ਪਿਛਲੇ ਦਿਨੀਂ ਹੋਈਆਂ ਸਦਭਾਵਨਾ ਰੈਲੀਆਂ ਨਾਲ ਜ਼ਮੀਨੀ ਪੱਧਰ ‘ਤੇ ਵਿਚਰਦੇ ਪਾਰਟੀ ਨੇਤਾਵਾਂ ਦੇ ਹੌਾਸਲੇ ਵਧੇ ਹਨ ਤੇ ਨਾਰਾਜ਼ ਪੰਥਕ ਵੋਟਰ ਵਾਪਿਸ ਪਾਰਟੀ ਦੇ ਕਲਾਵੇ ‘ਚ ਆਇਆ ਹੈ, ਪ੍ਰੰਤੂ ਜਦੋਂ ਅਸੀਂ ਜ਼ਮੀਨੀਂ ਪੱਧਰ ‘ਤੇ ਪਿੰਡਾਂ ‘ਚ ਜਾ ਕੇ ਵਿਚਰਦੇ ਹਾਂ ਤਾਂ ਅਜੇ ਵੀ ਪਾਰਟੀ ਦਾ ਆਧਾਰ ਮੰਨੇ ਜਾਂਦੇ ਪੰਥਕ ਕੇਡਰ ਦਾ ਵੱਡਾ ਹਿੱਸਾ ਸਾਡੇ ਤੋਂ ਨਾਰਾਜ਼ ਹੈ । ਉਨ੍ਹਾਂ ਕਿਹਾ ਕਿ ਕਿਹਾ ਕਿ ਜੇ ਢੁਕਵੇਂ ਕਦਮ ਸਮੇਂ ਸਿਰ ਚੁੱਕੇ ਜਾਂਦੇ ਤਾਂ ਸ਼ਾਇਦ ਸਰਬੱਤ ਖਾਲਸਾ ਇਕੱਤਰਤਾ ਨਾ ਹੁੰਦੀ ।

ਚੇਤੇ ਰਹੇ ਕਿ ਪਿਛਲੇ ਦਿਨੀਂ ਹੋਈ ਕੋਰ ਕਮੇਟੀ ਦੀ ਬੈਠਕ ‘ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਸ਼ਕਤੀ ਹੈ, ਪ੍ਰੰਤੂ ਹਾਲੀਆ ਵਿਵਾਦਾਂ ਕਾਰਨ ਪਾਰਟੀ ਦੇ ਇਸ ਆਧਾਰ ਨੂੰ ਢਾਅ ਲੱਗੀ ਹੈ ।

ਬੈਠਕ ‘ਚ ਕੋਰ ਕਮੇਟੀ ਮੈਂਬਰਾਂ ਨੂੰ ਕਿਹਾ ਗਿਆ ਸੀ ਕਿ ਉਹ ਅਗਲੀ ਬੈਠਕ ‘ਚ ਸੁਝਾਅ ਪੇਸ਼ ਕਰਨ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਲੈ ਕੇ ਉੱਠੇ ਵਿਵਾਦ, ਸਰਬੱਤ ਖਾਲਸਾ, ਬੇਅਦਬੀ ਮਾਮਲਿਆਂ ਕਾਰਨ ਪਾਰਟੀ ਦੇ ਪੰਥਕ ਏਜੰਡੇ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਿਵੇਂ ਹੋ ਸਕਦੀ ਹੈ ਤੇ ਸ਼੍ਰੋਮਣੀ ਕਮੇਟੀ ‘ਚ ਸੁਧਾਰਾਂ ਲਈ ਕੀ ਕੀਤਾ ਜਾ ਸਕਦਾ ਹੈ ।

ਹਾਲਾਂਕਿ ਇਸ ਬਾਰੇ ਜਦੋਂ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਸ਼੍ਰੋਮਣੀ ਕਮੇਟੀ ਕਰਦੀ ਹੈ, ਇਸ ‘ਚ ਪਾਰਟੀ ਦਾ ਕੋਈ ਦਖਲ ਨਹੀਂ । ਡਾ. ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: