ਨਵੀਂ ਦਿੱਲੀ(17 ਜਨਵਰੀ, 2016): ਸੌਦਾ ਸਾਧ ਖਿਲਾਫ ਪਿਛਲੇ 10 ਦਿਨਾਂ ਤੋਂ ਦਿੱਲੀ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੀ ਨਵਾਂ ਦੌਰ ਪਾਰਟੀ ਦਾ ਟੈਂਟ ਦਿੱਲ਼ੀ ਦੀ ਪੁਲਿਸ ਨੇ ਪੁੱਟ ਦਿੱਤਾ ਹੈ।ਪਾਰਟੀ ਵੱਲੋਂ ਸੌਦਾ ਸਾਧ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ।

ਪਾਰਟੀ ਵੱਲੋਂ ਕਥਿਤ ਰੂਪ ‘ਚ ਸੌਦਾ ਸਾਧ ਦੇ ਪੁਤਲੇ ਸਾੜਨ ਲਈ ਬਣਾਈ ਗਈ ਯੋਜਨਾ ਦੇ ਸੰਦੇਸ਼ ਜਾਰੀ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਗਠਨ ਪਿਛਲੇ 10 ਦਿਨਾਂ ਤੋਂ ਜੰਤਰ ਮੰਤਰ ‘ਤੇ ਡੇਰਾ ਮੁਖੀ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ, ਪ੍ਰੰਤੂ ਉਨ੍ਹਾਂ ਵੱਲੋਂ ਲਗਾਏ ਗਏ ਟੈਂਟਾਂ ਨੂੰ ਅੱਜ ਇਸ ਕਰਕੇ ਹਟਵਾਇਆ ਗਿਆ ਕਿ ਕਿਉਂਕਿ ਸਾਨੂੰ ਇਹ ਸੂਚਨਾ ਮਿਲੀ ਸੀ, ਕਿ ਉਹ ਸੌਦਾ ਸਾਧ ਦੇ ਪੁਤਲੇ ਸਾੜਨ ਦੀ ਯੋਜਨਾ ਬਣਾ ਰਹੇ ਹਨ, ਗਣਤੰਤਰ ਦਿਵਸ ਦੇ ਮੱਦੇਨਜ਼ਰ ਇਹ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ ।ਇਸ ਲਈ ਅਸੀ ਉਨ੍ਹਾਂ ਦੇ ਟੈਂਟ ਉਥੋਂ ਹਟਵਾ ਦਿੱਤਾ ।
ਦੱਸਣਯੋਗ ਹੈ ਕਿ ਨਯਾ ਦੌਰ ਪਾਰਟੀ ਦੇ ਮੈਂਬਰਾਂ ਵੱਲੋਂ ਇਥੇ ਡੇਰਾ ਮੁਖੀ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਨਯਾ ਦੌਰ ਪਾਰਟੀ ਦੇ ਬੁਲਾਰੇ ਬ੍ਰਜੇਸ਼ ਭੱਟ ਨੇ ਕਿਹਾ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਸੌਦਾ ਸਾਧ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਪ੍ਰੰਤੂ ਪੁਲਿਸ ਨੇ ਬਗੈਰ ਕਿਸੇ ਕਾਰਨ ਦੇ ਸਾਨੂੰ ਉਥੋਂ ਖਦੇੜ ਦਿੱਤਾ ।
ਜ਼ਿਕਰਯੋਗ ਹੈ ਕਿ ਸੌਦਾ ਸਾਧ ਕਤਲ, ਬਲਾਤਕਾਰ, ਅਗਵਾ ਅਤੇ ਸਾਧੂਆਂ ਨੂੰ ਜ਼ਬਰੀ ਨਿਪੂੰਨਸਕ ਬਣਉਣ ਦੇ ਕੇਸਾਂ ਦਾ ਅਦਲਤਾਾਂ ਵਿੱਚ ਸਾਹਮਣਾ ਕਰ ਰਿਹਾ ਹੈ। 2007 ਵਿੱਚ ਉਸਨੇ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ ,ਜਿਸ ਕਾਰਨ ਸੁਮੱਚੀ ਸਿੱਖ ਕੌਮ ਵਿੱਚ ਰੋਹ ਅਤੇ ਰੋਸ ਦੀ ਲਹਿਰ ਫੈਲ ਗਈ ਸੀ। ਉਸ ਸਮੇਂ ਤੋਂ ਲੈਕੇ ਸੌਦਾ ਸਾਧ ਅਤੇ ਸਿੱਖ ਪੰਥ ਦਰਮਿਆਨ ਟਕਰਾਅ ਚਲਿਆ ਆ ਰਿਹਾ ਹੈ।