ਅੰਮ੍ਰਿਤਸਰ (1ਮਾਰਚ, 2016): ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਟਾਡਾ ਦੀ ਵਿਸ਼ੇਸ਼ ਅਦਾਲਤ ਨੇ 1992 ਦੇ ਕੇਸ ਜ਼ਮਨਾਤ ਦੇ ਦਿੱਤੀ ਹੈ।ਇਸ ਨਾਲ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਛੁੱਟੀ ਉੱਤੇ ਰਿਹਾਈ ਦੀ ਆਸ ਬਣ ਗਈ ਹੈ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ਼ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪ੍ਰੋ. ਭੁੱਲਰ ਨੂੰ ਸੁਰਿੰਦਰ ਸਿੰਘ ਸਾਹਨੀ ਦੀ ਟਾਡਾ ਅਦਾਲਤ ਨੇ 1 ਮਾਰਚ ਦੀ ਹੋਈ ਬਹਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ।
ਐਡਵੋਕੇਟ ਮੰਝਪੁਰ ਨੇ ਟਾਡਾ ਅਦਾਲਤ ਵੱਲੋਂ ਦਿੱਤੀ ਜ਼ਮਨਾਤ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਅਦਾਲਤ ਨੇ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ‘ਤੇ ਫੈਸਲੇ ਦੀ ਤਾਰੀਕ 3 ਮਾਰਚ ਮੁਕੱਰਰ ਕੀਤੀ ਸੀ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Prof. Devender Pal Singh Bhullar granted bail in Batala TADA case.
ਉਨ੍ਹਾਂ ਨੇ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪਰਚਾ ਨੂੰ 233/92 ਅਧੀਨ ਧਾਰਾ 3,4 ਅਤੇ 5, ਟਾਡਾ ਕਾਨੂੰਨ, 307 ਭਾਰਤੀ ਦੰਡ ਵਿਧਾਨ, 4 ਅਤੇ 5 ਬਾਰੂਦ ਕਾਨੂੰਨ ਤਹਿਤ ਬਟਾਲਾ ਥਾਣੇ ਵਿੱਚ ਦਰਜ਼ ਮਾਮਲੇ ਵਿੱਚ ਇਹ ਜ਼ਮਾਨਤ ਮਿਲੀ ਹੈ।