ਫ਼ਤਹਿਗੜ੍ਹ ਸਾਹਿਬ: ਅੰਗਰੇਜ਼ੀ ਅਖਬਾਰਾਂ ਦੇ ਸੰਪਾਦਕਾਂ ਵੱਲੋਂ ਸਿੱਖਾਂ ਲਈ ਅੱਤਵਾਦੀ, ਗਰਮ ਦਲੀਏ ਅਤੇ ਹੋਰ ਆਦਿ ਸ਼ਬਦ ਵਰਤਣ ‘ਤੇ ਇਤਰਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਿਹਾ ਕਿ ਸੰਪਾਦਕ ਸਾਨੂੰ ਦੱਸਣ ਕਿ ਸਿੱਖ ਕੌਮ ਲਈ ਉਹ ਅੱਤਵਾਦੀ, ਗਰਮ ਦਲੀਏ ਆਦਿ ਸ਼ਬਦਾਂ ਦੀ ਵਰਤੋਂ ਕਿਸ ਦਲੀਲ ਨਾਲ ਕਰਦੇ ਹਨ ?
ਉਨ੍ਹਾਂ ਕਿਹਾ ਕਿ “ਪਹਿਲੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ 47 ਪੁਲਿਸ ਮੁਲਾਜ਼ਮਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਹਨਾਂ ਨੇ 11 ਸਿੱਖ ਯਾਤਰੂਆਂ ਨੂੰ ਫਰਜੀ ਮੁਕਾਬਲੇ ਵਿਚ ਅੱਜ ਤੋਂ 25 ਸਾਲ ਪਹਿਲੇ ਮਾਰ ਦਿੱਤਾ ਸੀ । 25 ਸਾਲ ਬਾਅਦ ਸਜ਼ਾ ਮਿਲਣਾ ਵੀ ਆਪਣੇ ਆਪ ਵਿਚ ਇਕ ਵੱਡੀ ਬੇਇਨਸਾਫ਼ੀ ਨੂੰ ਹੀ ਜ਼ਾਹਰ ਕਰਦੀ ਹੈ । ਜਦੋਂ ਇਹ ਸਾਬਤ ਹੋ ਚੁੱਕਾ ਹੈ ਕਿ ਯੂ.ਪੀ. ਦੇ ਪੀਲੀਭੀਤ ਵਿਖੇ 11 ਸਿੱਖ ਯਾਤਰੂਆਂ ਨੂੰ ਪੁਲਿਸ ਨੇ ਫਰਜੀ ਮੁਕਾਬਲੇ ਵਿਚ ਮਾਰਿਆ ਸੀ, ਤਾਂ ਅੱਤਵਾਦੀ ਅਤੇ ਗੈਰ-ਕਾਨੂੰਨੀ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮ ਹੋਏ ਨਾ ਕਿ ਸਿੱਖ ਕੌਮ ।

ਇਸ ਦੇ ਬਾਵਜੂਦ ਵੀ ਜੇਕਰ ਅੰਗਰੇਜ਼ੀ ਦੀਆਂ ਅਖ਼ਬਾਰਾਂ “ਦਾ ਟ੍ਰਿਬਿਊਨ, ਇੰਡੀਅਨ ਐਕਸਪੈ੍ਰਸ, ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ” ਆਦਿ ਅਖ਼ਬਾਰਾਂ ਦੇ ਸੰਪਾਦਕ ਜ਼ਬਰ-ਜੁਲਮ ਦਾ ਸਿ਼ਕਾਰ ਹੋਈ ਸਿੱਖ ਕੌਮ ਨੂੰ ਅੱਤਵਾਦੀ, ਗਰਮ ਦਲੀਏ ਅਤੇ ਹੋਰ ਨਫ਼ਰਤ ਭਰੇ ਨਾਮ ਦੇ ਕੇ ਖ਼ਬਰਾ ਪ੍ਰਕਾਸਿ਼ਤ ਕਰਦੇ ਹਨ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਅਜਿਹੇ ਮੁਤੱਸਵੀ ਸੋਚ ਵਾਲੇ ਅੰਗਰੇਜ਼ੀ ਅਖ਼ਬਾਰਾਂ ਦੇ ਸੰਪਾਦਕਾਂ ਤੋਂ ਪੁੱਛਣਾ ਚਾਹੁਣਗੇ ਕਿ ਉਹ ਕਿਸ ਦਲੀਲ, ਨਿਯਮ ਅਧੀਨ ਸਿੱਖ ਕੌਮ ਨੂੰ ਆਪਣੇ ਸੰਪਾਦਕੀ ਨੋਟਾਂ ਅਤੇ ਖ਼ਬਰਾ ਵਿਚ ਨਿਰੰਤਰ ਅੱਤਵਾਦੀ, ਵੱਖਵਾਦੀ, ਦਹਿਸਤਗਰਦ, ਗਰਮ ਦਲੀਏ ਆਦਿ ਨਾਮ ਦੇ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਅੰਗਰੇਜ਼ੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਜਨਤਕ ਤੌਰ ਤੇ ਸਮਾਜਿਕ ਕਦਰਾ-ਕੀਮਤਾ ਨੂੰ ਮੁੱਖ ਰੱਖਦੇ ਹੋਏ ਡੂੰਘਾਂ ਸਵਾਲ ਕਰਦੇ ਹੋਏ ਪ੍ਰਗਟ ਕੀਤੇ ।
ਉਹਨਾਂ ਕਿਹਾ ਕਿ ਜਿਸ ਮੌਜੂਦਾ ਹਿੰਦ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2002 ਵਿਚ 2 ਹਜ਼ਾਰ ਮੁਸਲਮਾਨਾਂ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ ਹੋਵੇ ਅਤੇ ਮੁਸਲਿਮ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਦਿਆ ਦੀਆਂ ਵੀਡੀਓਜ ਬਣਾਈਆ ਹੋਣ, 2013 ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਜੋ ਗੁਜਰਾਤ ਵਿਚ ਆਪੋ-ਆਪਣੀਆ ਜ਼ਮੀਨਾਂ ਦੇ ਕਾਨੂੰਨੀ ਤੌਰ ਤੇ ਮਾਲਕੀ ਦਾ ਹੱਕ ਰੱਖਦੇ ਸਨ ਅਤੇ ਜਿਨ੍ਹਾਂ ਦੇ ਆਪਣੇ ਘਰਾਂ ਦੇ ਤੇ ਮਕਾਨਾਂ ਦੀਆਂ ਰਜਿਸਟਰੀਆ ਸਨ, ਉਹਨਾਂ 60 ਹਜ਼ਾਰ ਜਿੰਮੀਦਾਰ ਪਰਿਵਾਰਾਂ ਨੂੰ ਗੈਰ-ਕਾਨੂੰਨੀ ਤਰੀਕੇ ਜ਼ਬਰੀ ਬੇਜ਼ਮੀਨੇ ਅਤੇ ਬੇਘਰ ਕਰਨ ਵਾਲਿਆ ਨੂੰ ਅਜਿਹੇ ਸੰਪਾਦਕ “ਸਰਕਾਰੀ ਅੱਤਵਾਦ” ਦੀ ਗੱਲ ਕਰਨ ਤੋਂ ਕਿਉਂ ਭੱਜ ਜਾਂਦੇ ਹਨ ਅਤੇ ਜੋ ਸਿੱਖ ਕੌਮ ਆਪਣੀਆਂ ਧਾਰਮਿਕ ਰਹੁ-ਰੀਤੀਆਂ ਅਨੁਸਾਰ ਸਿੱਖੀ ਬਾਣੇ ਵਿਚ ਰਹਿ ਕੇ ਮਨੁੱਖਤਾ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦੀ ਹੈ, ਉਸ ਨੂੰ ਇਹ ਸੰਪਾਦਕ ਬਿਨ੍ਹਾਂ ਕਿਸੇ ਦਲੀਲ ਦੇ ਮੁਤੱਸਵੀ ਸੋਚ ਅਧੀਨ ਅਜਿਹੇ ਨਫ਼ਰਤ ਭਰੇ ਲਫਜ਼ਾਂ ਦੀ ਵਰਤੋ ਕਰਕੇ ਕੀ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਜਾਣਬੁੱਝ ਕੇ ਢਾਹ ਲਗਾਉਣ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਨਹੀਂ ਕਰ ਰਹੇ ?
ਉਹਨਾਂ ਕਿਹਾ ਕਿ ਪੱਤਰਕਾਰੀ ਇਕ ਬਹੁਤ ਹੀ ਪਵਿੱਤਰ ਸਮਾਜ ਪੱਖੀ ਇਮਾਨਦਾਰੀ ਤੇ ਨਿਰਪੱਖਤਾ ਵਾਲੀ ਲਾਇਨ ਹੈ, ਇਸ ਵਿਚ “ਪੀਲੀ ਪੱਤਰਕਾਰੀ” ਨੂੰ ਬਿਲਕੁਲ ਵੀ ਦਾਖਲ ਨਹੀਂ ਹੋਣ ਦੇਣਾ ਚਾਹੀਦਾ । ਤਦ ਹੀ ਪੱਤਰਕਾਰ ਇਥੋ ਦੇ ਨਿਵਾਸੀਆਂ ਨੂੰ ਸੱਚ ਅਤੇ ਝੂਠ ਤੋਂ ਸਹੀ ਜਾਣਕਾਰੀ ਦੇ ਸਕਦੇ ਹਨ । ਜੇਕਰ ਕਿਸੇ ਫਿਰਕੂ ਸੋਚ ਅਧੀਨ ਉਪਰੋਕਤ ਅੰਗਰੇਜ਼ੀ ਅਖ਼ਬਾਰਾਂ ਦੀ ਤਰ੍ਹਾਂ ਝੂਠ ਨੂੰ ਸੱਚ ਬਣਾਉਣ ਅਤੇ ਸੱਚ ਨੂੰ ਝੂਠ ਬਣਾਉਣ ਦੀ ਪੱਤਰਕਾਰਾਂ ਵੱਲੋਂ ਕਾਰਵਾਈਆਂ ਹੋਣ ਤਾਂ ਅਜਿਹੇ ਪ੍ਰਬੰਧ ਵਿਚ ਕਿਸੇ ਪਾਸੇ ਵੀ ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਕਾਇਮ ਨਹੀਂ ਰਹਿ ਸਕਣਗੀਆ ।
ਜੇਕਰ ਅੱਜ ਹਿੰਦ ਵਿਚ ਸਭ ਸੂਬਿਆਂ ਵਿਚ ਅਮਨ ਕਾਨੂੰਨ ਦੀ ਸਥਿਤੀ ਗੰਭੀਰ ਹੋਈ ਪਈ ਹੈ, ਕਤਲੇਆਮ, ਲੱੁਟਾਂ-ਖੋਹਾ, ਰਿਸਵਤਖੋਰੀ, ਬਲਾਤਕਾਰੀ, ਦੰਗੇ-ਫਸਾਦ ਵੱਧਦੇ ਜਾ ਰਹੇ ਹਨ ਤਾਂ ਅਜਿਹੇ ਜਰਨਲਿਸਟ ਅਤੇ ਸੰਪਾਦਕ ਹੀ ਅਜਿਹੀ ਗੰਭੀਰ ਸਥਿਤੀ ਬਣਾਉਣ ਲਈ ਜਿੰਮੇਵਾਰ ਹਨ । ਜੋ ਕੱਟੜਤਾ ਅਤੇ ਹਿੰਦੂ ਸੋਚ ਦੇ ਵਹਿਣ ਵਿਚ ਵਹਿਕੇ ਆਪਣੀ ਕਲਮ ਅਤੇ ਆਪਣੇ ਅਖ਼ਬਾਰਾਂ ਰਾਹੀ ਸਮਾਜ ਵਿਚ ਜ਼ਹਿਰ ਫੈਲਾ ਰਹੇ ਹਨ ।