Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਲੋਟ ਵਿਚ ‘ਆਪ’ ਦੀ ਰੈਲੀ ਦੌਰਾਨ ਚੱਲੀਆਂ ਇੱਟਾਂ; ਕਈ ਗੰਭੀਰ ਜ਼ਖ਼ਮੀ

ਮਲੋਟ ਵਿਚ ‘ਆਪ’ ਦੀ ਰੈਲੀ ਦੌਰਾਨ ਚੱਲੀਆਂ ਇੱਟਾਂ; ਕਈ ਗੰਭੀਰ ਜ਼ਖ਼ਮੀ

ਚੰਡੀਗੜ੍ਹ: ਮਲੋਟ ਵਿੱਚ ਸ਼ਨੀਵਾਰ ‘ਆਮ ਆਦਮੀ ਪਾਰਟੀ’ ਦੀ ਰੈਲੀ ਵਿੱਚ ਭਗਵੰਤ ਮਾਨ ਉਪਰ ਅਕਾਲੀਆਂ ਵੱਲੋਂ ਤਲਵਾਰਾਂ, ਇੱਟਾਂ ਤੇ ਡਾਗਾਂ ਨਾਲ ਹਮਲਾ ਕੀਤਾ ਗਿਆ। ਮਾਨ ਨੂੰ ਬਚਾਉਂਦਿਆਂ ‘ਆਪ’ ਦੇ ਤਕਰੀਬਨ ਦਰਜਨ ਭਰ ਵਰਕਰ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਮੁਕਤਸਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਹਨ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਇਕ ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਜਾਨ ਦਾ ਖ਼ਤਰਾ ਦੱਸਦਿਆਂ ਸੰਗਤ ਮੰਡੀ ਤੋਂ ਮੋੜਨ ਦੇ ਬਾਵਜੂਦ ਵੀ ਇਹ ਘਟਨਾ ਵਾਪਰੀ। ਸੰਸਦ ਮੈਂਬਰ ਮਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀ ਅਕਾਲੀ ਆਗੂ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਰਾਜ ਭਰ ਵਿੱਚ ਧਰਨੇ ਦਿੱਤੇ ਜਾਣਗੇ।

ਮਲੋਟ ਦੀ ਦਾਣਾ ਮੰਡੀ ਵਿੱਚ ਜਿਸ ਵੇਲੇ ਇਹ ਰੈਲੀ ਕੀਤੀ ਜਾ ਰਹੀ ਸੀ ਉਸੇ ਸਮੇਂ ਮੁੱਖ ਮੰਤਰੀ ਬਾਦਲ ਆਪਣੇ ਹਲਕੇ ਲੰਬੀ ਵਿਖੇ ਸੰਗਤ ਦਰਸ਼ਨ ਕਰ ਰਹੇ ਸੀ। ਰੈਲੀ ਨੂੰ ਬਲਦੇਵ ਸਿੰਘ ਆਜ਼ਾਦ, ਸੰਸਦ ਪ੍ਰੋ. ਸਾਧੂ ਸਿੰਘ ਤੇ ਹੋਰ ਆਗੂਆਂ ਦੇ ਸੰਬੋਧਨ ਤੋਂ ਬਾਅਦ ਸੰਸਦ ਭਗਵੰਤ ਮਾਨ ਨੇ ਆਪਣੀ ਤਕਰੀਰ ਸ਼ੁਰੂ ਕੀਤੀ। ਮਾਨ ਵੱਲੋਂ ਸੋਸ਼ਲ ਮੀਡੀਆ ਉਪਰ ਨਸ਼ਾ ਤਸਕਰੀ ਨੂੰ ਲੈ ਕੇ ਚਰਚਿਤ ਟਿੱਪਣੀ ‘ਕਿੱਕਲੀ ਕਲੀਰ ਦੀ…’ ਦੀ ਸੁਣਾਉਣ ‘ਤੇ ਪੰਡਾਲ ‘ਚ ਪਹਿਲਾਂ ਹੀ ਤਿਆਰ ਬੈਠੇ ਅਕਾਲੀ ਵਰਕਰਾਂ ਨੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮਿੰਟਾਂ ‘ਚ ਨੌਬਤ ਵੱਢਾ-ਟੁੱਕੀ ਤਕ ਆ ਗਈ। ਇਸ ਦੌਰਾਨ ਭਗਵੰਤ ਮਾਨ ਨੇ ਸਟੇਜ ਤੋਂ ਵਾਰ-ਵਾਰ ਪ੍ਰਸ਼ਾਸਨ ਨੂੰ ਸਥਿਤੀ ਸੰਭਾਲਣ ਤੇ ‘ਆਪ’ ਵਰਕਰਾਂ ਨੂੰ ਕਾਨੂੰਨ ਹੱਥ ‘ਚ ਨਾ ਲੈਣ ਦੀ ਅਪੀਲ ਕੀਤੀ।

ਮਲੋਟ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਅਕਾਲੀਆਂ ਸਮਰਥਕ 'ਸੋਈ' ਆਗੂਆਂ ਵਲੋਂ ਕੀਤੇ ਹਮਲੇ ਦਾ ਦ੍ਰਿਸ਼
ਮਲੋਟ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਅਕਾਲੀਆਂ ਸਮਰਥਕ ‘ਸੋਈ’ ਆਗੂਆਂ ਵਲੋਂ ਕੀਤੇ ਹਮਲੇ ਦਾ ਦ੍ਰਿਸ਼

ਐਨੇ ਨੂੰ ‘ਸੋਈ’ ਦੇ ਕੁਝ ਆਗੂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਟੇਜ ਕੋਲ ਜਾ ਕੇ ਭਗਵੰਤ ਮਾਨ ਉਪਰ ਹੱਲਾ ਬੋਲ ਦਿੱਤਾ ਪਰ ‘ਆਪ’ ਵਾਲੰਟੀਅਰ ਭਗਵੰਤ ਮਾਨ ਨੂੰ ਸਟੇਜ ਤੋਂ ਉਤਾਰ ਕੇ ਲੈ ਗਏ। ਇਸ ਘਟਨਾ ਸਮੇਂ ਪੰਡਾਲ ਵਿੱਚ ਮੌਜੂਦ ਅੱਧੀ ਕੁ ਦਰਜਨ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣੇ ਰਹੇ। ‘ਆਪ’ ਦੇ ਆਗੂ ਨਰਿੰਦਰ ਸਿੰਘ ਨਾਟੀ, ਰਮੇਸ਼ ਅਰਨੀਵਾਲਾ, ਸਿਮਰਨਜੀਤ ਸਿੰਘ ਬਰਾੜ, ਜਗਦੀਪ ਸਿੰਘ ਸੰਧੂ, ਜਗਦੀਪ ਕਾਕਾ ਨੇ ਦੱਸਿਆ ਕਿ ਉਨ੍ਹਾਂ ਪੰਡਾਲ ’ਚ ਪਹਿਲਾਂ ਤੋਂ ਬੈਠੇ ਸੋਈ ਦੇ ਆਗੂਆਂ ਲੱਪੀ ਈਨਾ ਖੇੜਾ, ਨਿੱਪੀ ਔਲਖ ਸਣੇ ਕਰੀਬ ਦੋ ਦਰਜਨ ਵਿਅਕਤੀਆਂ ਨੂੰ ਬਾਹਰ ਭੇਜਣ ਲਈ ਪੁਲਿਸ ਨੂੰ ਕਿਹਾ ਸੀ ਪਰ ਪੁਲਿਸ ਕਰਮੀ ਇਹ ਕਹਿ ਕੇ ਟਾਲਾ ਵੱਟ ਗਏ ਕਿ ਇਹ ਮੁੰਡੇ ਪਹਿਲਾਂ ਅਕਾਲੀ ਦਲ ‘ਚ ਹੁੰਦੇ ਸਨ ਪਰ ਹੁਣ ਇਹ ‘ਆਪ’ ਵਿੱਚ ਸ਼ਾਮਲ ਹੋਣ ਆਏ ਹਨ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਇਨ੍ਹਾਂ ਨੇ ਹੀ ਵੱਢਾ ਟੁੱਕੀ ਕੀਤੀ।

ਇਸ ਹਮਲੇ ’ਚ ਪਿੰਡ ਉਦੇਕਰਨ ਵਾਸੀ ਸੁਖਜਿੰਦਰ ਸਿੰਘ ਅਤੇ ਲੰਬੀ ਦਾ ਸੁਨੀਲ ਕੁਮਾਰ ਸਿਰ ਵਿੱਚ ਕਾਪੇ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਾਉਣ ਲਈ ‘ਆਪ’ ਨੂੰ ਧਰਨਾ ਲਾਉਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਘਟਨਾ ਦੀ ਮੂਵੀ ਬਣਾ ਰਹੇ ਕਈ ‘ਆਪ’ ਵਰਕਰਾਂ ਦੇ ਮੋਬਾਈਲ ਵੀ ਅਕਾਲੀ ਵਰਕਰ ਖੋਹ ਕੇ ਲੈ ਗਏ। ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਅਫ਼ਸਰਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਦਰਜਨ ਭਰ ਆਗੂਆਂ ਦੀ ਸੂਚੀ ਪੁਲਿਸ ਨੂੰ ਸੌਂਪੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਹਾਲ ਦੀ ਘੜੀ ਥਾਣੇ ਮੂਹਰੋਂ ਧਰਨਾ ਚੁੱਕ ਲਿਆ ਹੈ।

ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਮਲੋਟ ਵਿੱਚ ਵਾਪਰੀ ਘਟਨਾ ਬਾਰੇ ਦੋਹਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: