ਲੁਧਿਆਣਾ: ਕੱਲ੍ਹ 17 ਜਨਵਰੀ ਨੂੰ ਲੁਧਿਆਣਾ ਦੀ ਅਦਾਲਤ ਨੇ ਦਿਲਬਾਗ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਬੱਲ ਕਲਾਂ, ਥਾਣਾ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਮੁਕੱਦਮਾ ਨੰ: 271/18-07-2007 ਵਿਚ ਬਰੀ ਕਰ ਦਿੱਤਾ ਹੈ। ਦਿਲਬਾਗ ਸਿੰਘ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਦਿਲਬਾਗ ਸਿੰਘ ‘ਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਧਾਰਾ 25 ਅਸਲਾ ਐਕਟ ਤਹਿਤ 2007 ‘ਚ ਮੁਕੱਦਮਾ ਦਰਜ ਕੀਤਾ ਸੀ।

ਜ਼ਿਕਰਯੋਗ ਹੈ ਕਿ ਦਿਲਬਾਗ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ ਤੇ ਉਸਨੂੰ ਦਰਬਾਰ ਸਾਹਿਬ ਤੋਂ 12-12-2007 ਨੂੰ ਪੁਲਿਸ ਨੇ ਚੁੱਕ ਕੇ ਮੌਜੂਦਾ ਅਤੇ ਇਕ ਹੋਰ ਕੇਸ ਪਾ ਦਿੱਤਾ ਸੀ। ਪਹਿਲਾ ਕੇਸ 26/11/12 ਨੂੰ ਦਰਬਾਰੀ ਲਾਲ ਐਡੀਸ਼ਨਲ ਸੈਸ਼ਨ ਜੱਜ ਲੁਧਿਆਣਾ ਵਲੋਂ ਬਰੀ ਕਰ ਦਿੱਤਾ ਗਿਆ ਸੀ ਅਤੇ ਦੂਜਾ ਕੇਸ ਵੀ ਕੱਲ੍ਹ (17/1/2017) ਨੂੰ ਬਰੀ ਕਰ ਦਿੱਤਾ ਗਿਆ। ਇਸ ਕੇਸ ਵਿਚ ਪਹਿਲਾਂ ਸੁਪਰੀਤ ਕੌਰ ਜੁਡੀਸ਼ਲ ਮੈਜਿਸਟ੍ਰੇਟ ਵਲੋਂ 22/12/ 2014 ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ।