ਮੰਡੀ ਗੋਬਿੰਦਗੜ (17 ਮਈ , 2015): ਸਤਾ ਦੇ ਨਸ਼ੇ ਵਿੱਚ ਚੂਰ ਫਿਰਕਾਪ੍ਰਸ਼ਤ ਹਿੰਦੂਤਵੀ ਜੱਥੇਬੰਦੀ ਸ਼ਿਵ ਸੈਨਾ ਵੱਲੋਂ ਅੱਕਜ ਇੱਥੇ ਇੱਕ ਪ੍ਰਦਰਸ਼ਨ ਦੌਰਾਨ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਯੋਧਿਆਂ ਨੂੰ ਫਾਂਸੀ ਦੇਣ ਦੇ ਨਾਅਰੇ ਲਾਉਣ ਅਤੇ ਸ਼ਹੀਦ ਸੰਤ ਜਰਨੈਲ਼ ਸਿੰਘ ਭਿੰਡਰਾਵਾਲ਼ਿਆਂ ਦਾ ਪੁੱਤਲਾ ਸਾੜਕ ਦੀ ਕੋਸ਼ਿਸ਼ ਕਰਨ ਸਦਕਾ ਮਾਹੌਲ ਕਾਫੀ ਤਨਾਅ ਪੂਰਨ ਹੋ ਗਿਆ।

ਅੱਜ ਉਸ ਵੇਲੇ ਸਥਿਤੀ ਤਨਾਅਪੂਰਣ ਹੋ ਗਈ ਜਦੋਂ ਮੰਡੀ ਗੋਬਿੰਦਗੜ ਵਿਖੇ ਸਥਿਤ ਰਾਮ ਮੰਦਰ ਸਾਹਮਣੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਕਥਿਤ ਤੌਰ ‘ਤੇ ਪੂਤਲਾ ਸਾੜਣ ਦੀ ਕਥਿਤ ਫਿਰਾਕ ਵਿਚ ਆਏ ਸ਼ਿਵ ਸੈਨਿਕਾ ਅਤੇ ਸਿੱਖ ਨੌਜਵਾਨਾਂ ਵਿਚਾਲੇ ਝੜੱਪ ਸ਼ੁਰੂ ਹੋ ਗਈ।
ਇਸ ਮੌਕੇਂ ਸ਼ਿਵ ਸੈਨਿਕਾ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਅਤੇ ਖਾਲਿਸਤਾਨ ਮੁਰਦਾਬਾਦ ਦੇ ਕਥਿਤ ਨਾਅਰੇ ਲਗਾਏ ਜਾ ਰਹੇ ਸਨ ਕਿ ਅਨਾਚਕ ਕੁੱਝ ਸਿੱਖ ਨੌਜਵਾਨਾਂ ਨੇ ਆ ਕੇ ਇਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਬਹੁਤ ਜ਼ਿਆਦਾ ਤਨਾਅਪੂਰਣ ਹੋ ਗਈ।
ਫ਼ਤਹਿਗੜ ਸਾਹਿਬ ਦੇ ਐਸ.ਪੀ(ਐਚ) ਦਲਜੀਤ ਸਿੰਘ ਰਾਣਾ ਅਤੇ ਅਮਲੋਹ ਦੇ ਡੀ.ਐਸ.ਪੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਮੌਕੇਂ ‘ਤੇ ਪਹੁੰਚੀ ਭਾਰੀ ਪੁਲੀਸ ਫੋਰਸ ਨੇ ਬਹਾਦਰ ਸਿੰਘ, ਰਣਜੀਤ ਸਿੰਘ, ਲਾਡੀ ਸਿੰਘ, ਰਾਜਵੀਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ।

ਇਸ ਦੌਰਾਨ ਪੁਲੀਸ ਟੀਮ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਪੀੜਤ ਹਿੰਦੂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੇ ਸਨ, ਜਦੋਂ ਕਿ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ. ਰਣਦੇਵ ਸਿੰਘ ਦੇਬੀ ਦਾ ਕਹਿਣਾ ਹੈ ਕਿ ਇਨਾਂ ਸ਼ਿਵ ਸੈਨਿਕਾਂ ਦੇ ਹੱਥਾਂ ਵਿਚ ਕਥਿਤ ਤੌਰ ‘ਤੇ ਨੰਗੀਆਂ ਤਲਵਾਰਾਂ ਫੜੀਆਂ ਹੋਇਆ ਸਨ ਅਤੇ ਸੰਤਾਂ ਅਤੇ ਖਾਲਿਸਤਾਨ ਖਿਲਾਫ ਅਪਸ਼ਬਦ ਬੋਲੇ ਜਾ ਰਹੇ ਸਨ।
ਸ. ਦੇਬੀ ਨੇ ਕਿਹਾ ਕਿ ਇਨਾਂ ਸ਼ਿਵ ਸੈਨਿਕਾ ਵੱਲੋਂ ਬਾਰ-ਬਾਰ ਇਸ ਗੱਲ ਨੂੰ ਕਹਿ ਕੇ ਨਾਅਰੇ ਲਗਾਏ ਜਾ ਰਹੇ ਸਨ ਕਿ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾ ਨੂੰ ਫਾਂਸੀ ਦੀ ਸਜ਼ਾ ਦੇ ਦੇਣੀ ਚਾਹੀਦੀ ਹੈ, ਜਿਸ ਤੋਂ ਸਿੱਖ ਨੌਜ਼ਵਾਨ ਆਗੂਆਂ ਵੱਲੋਂ ਇਨਾਂ ਦਾ ਕਰੜਾ ਵਿਰੋਧ ਕੀਤਾ ਗਿਆ
ਇਸ ਮੌਕੇ ਹੋ ਰਹੀ ਝੜੱਪ ਦੌਰਾਨ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਹਰਪਾਲ ਸਿੰਘ ਚੀਮਾਂ, ਸ. ਰਣਦੇਵ ਸਿੰਘ ਦੇਬੀ, ਅਕਾਲੀ ਦਲ(ਅ) ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਮੰਡੀ ਗੋਬਿੰਦਗੜ ਥਾਣੇ ਪੁੱਜੇ ਅਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨਾਂ ਮੀਡਿਆਂ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਿਕਾਂ ਦੀ ਇਸ ਕਥਿਤ ਗੈਰ ਇਖ਼ਲਾਕੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਨਾਂ ਖਿਲਾਫ ਸਿੱਖਾਂ ਦੀਆਂ ਧਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾਉਣ ਦਾ ਦੋਸ਼ ਲਗਾਉਦਿਆਂ ਉਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ।
ਜਿਸ ਤੋਂ ਬਾਅਦ ਹਿਰਾਸਤ ਵਿਚ ਲਏ ਇਨਾਂ ਸਿੱਖ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸ. ਦੇਬੀ ਨੇ ਦੱਸਿਆ ਐਸ.ਪੀ.ਐਚ ਦਲਜੀਤ ਰਾਣਾ ਨੇ ਉਨਾਂ ਨੂੰ ਭਰੋਸਾ ਦਵਾਇਆ ਹੈ ਕਿ ਭਲਕੇ ਉਨਾਂ ਦੀ ਜ਼ਿਲਾ ਪੁਲੀਸ ਮੁਖੀ ਨਾਲ ਮੁਲਾਕਾਤ ਕਰਵਾ ਕੇ ਕਥਿਤ ਦੋਸ਼ੀਆਂ ਖਿਲਾਫ ਕਾਨੂੰਨੀ ਕਰਵਾਈ ਜਾਵੇਗੀ।