Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰੀ ਖਾਲਸਾ ਪਰੇਡ: ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ, ਜੱਥੇਦਾਰ ਨੰਦਗੜ ਅਤੇ ਡਾ ਹਰਸ਼ਿੰਦਰ ਕੌਰ ਨੁੰ ਕੀਤਾ ਗਿਆ ਸਨਮਾਨਿਤ

ਸਰੀ ਖਾਲਸਾ ਪਰੇਡ: ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ, ਜੱਥੇਦਾਰ ਨੰਦਗੜ ਅਤੇ ਡਾ ਹਰਸ਼ਿੰਦਰ ਕੌਰ ਨੁੰ ਕੀਤਾ ਗਿਆ ਸਨਮਾਨਿਤ

ਸਰੀ (19 ਅਪ੍ਰੈਲ, 2015): ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਧਰਤੀ ‘ਤੇ ਸਿੱਖਾਂ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ‘ਚ ਅੱਜ ‘ਖ਼ਾਲਸਾ ਡੇਅ ਪਰੇਡ’ ਦੇ ਨਾਮ ਹੇਠ ਸਲਾਨਾ ਵਿਸਾਖੀ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਪੁਲਿਸ ਅਨੁਸਾਰ 3 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ।

ਸਮੁੱਚੇ ਨਗਰ ਕੀਰਤਨ ਦੌਰਾਨ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜਦੇ ਰਹੇ। ਅਤਿ ਸੁਹਾਵਣੇ ਮੌਸਮ ਵਿੱਚ ਬੀ. ਸੀ. ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਕੈਨੇਡਾ ਦੇ ਹੋਰਨਾਂ ਸੂਬਿਆਂ ਸਮੇਤ ਅਮਰੀਕਾ ਤੋਂ ਵੀ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ।

ਖਾਲਸਾ ਪਰੇਡ ਵਿੱਚ ਠਾਠਾਂ ਮਾਰਦਾ ਸੰਗਤਾ ਦਾ ਇਕੱਠ
ਖਾਲਸਾ ਪਰੇਡ (ਨਗਰ ਕੀਰਤਨ ਵਿੱਚ ਸ਼ਾਮਲ) ਵਿੱਚ ਠਾਠਾਂ ਮਾਰਦਾ ਸੰਗਤਾ ਦਾ ਇਕੱਠ

ਬਹੁਤ ਸਾਰੇ ਗ਼ੈਰ-ਸਿੱਖਾਂ ਨੇ ਵੀ ਆਪਣੇ ਜਾਣਕਾਰਾਂ ਨਾਲ ਆ ਕੇ ਖ਼ਾਲਸਾ ਸਾਜਨਾ ਦਿਵਸ ਦੇ ਇਸ ਵਿਲੱਖਣ ਅਤੇ ਵਿਸ਼ਾਲ ਇਕੱਠ ‘ਚ ਹਾਜ਼ਰੀ ਭਰੀ।

ਸ਼ਹਿਰੀ, ਸੂਬਾਈ ਅਤੇ ਕੇਂਦਰੀ ਸਿਆਸਤ ਨਾਲ ਸਬੰਧਿਤ ਅਹਿਮ ਆਗੂਆਂ ਤੋਂ ਇਲਾਵਾ ਪੰਜਾਬ ਤੋਂ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਡਾ. ਹਰਸ਼ਿੰਦਰ ਕੌਰ, ਇੰਗਲੈਂਡ ਤੋਂ ਇਤਿਹਾਸਕਾਰ ਡਾ. ਇਕਤਦਾਰ ਕਰਾਮਾਤ ਚੀਮਾ ਤੇ ਆਸਟਰੇਲੀਆ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਜਸਵਿੰਦਰ ਸਿੰਘ ਨੇ ਸੰਗਤ ਦੇ ਦਰਸ਼ਨ ਕੀਤੇ। ਪ੍ਰਬੰਧਕਾਂ ਵੱਲੋਂ ਉਕਤ ਸ਼ਖ਼ਸੀਅਤਾਂ ਦਾ ਮਾਣ-ਸਨਮਾਨ ਮੁੱਖ ਸਟੇਜ ਤੋਂ ਕੀਤਾ ਗਿਆ।

ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੱਤਰ ਦਾ ਕੀਤਾ ਗਿਆ ਸਨਮਾਨ
ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੱਤਰ ਦਾ ਕੀਤਾ ਗਿਆ ਸਨਮਾਨ

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਜਾਏ ਨਗਰ ਕੀਰਤਨ ਦੇ ਤੁਰਨ ਤੋਂ ਪਹਿਲਾਂ ਕੈਨੇਡੀਅਨ ਫ਼ੌਜ ਅਤੇ ਉਸ ਦਾ ਹੁਣੇ-ਹੁਣੇ ਅੰਗ ਬਣੀ ‘ਭਾਈ ਘਨੱਈਆ ਵਿਦਿਆਰਥੀ ਸੈਨਾ’ ਦੇ ਜਵਾਨਾਂ ਵੱਲੋਂ ਸਲਾਮੀ ਦਿੱਤੀ ਗਈ। ਫ਼ੌਜ ਦੇ ਆਹਲਾ ਅਫ਼ਸਰ ਫ਼ੌਜੀ ਬੈਂਡ, ਤੋਪ ਤੇ ਬਕਤਰਬੰਦ ਫ਼ੌਜੀ ਗੱਡੀਆਂ ਸਮੇਤ ਸਮੁੱਚੇ ਰੂਟ ‘ਤੇ ਨਾਲ-ਨਾਲ ਤੁਰੇ।

ਸਰੀ ਦੀਆਂ ਸੜਕਾਂ ‘ਤੇ ਕਈ ਕਿਲੋਮੀਟਰ ਤੱਕ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਦੇ ਠਾਠਾਂ ਮਾਰਦੇ ਇਕੱਠ ਨਾਲ ਸ਼ਹਿਰ ਖ਼ਾਲਸਾਈ ਰੰਗ ‘ਚ ਰੰਗਿਆ ਪ੍ਰਤੀਤ ਹੋ ਰਿਹਾ ਸੀ।

‘ਖ਼ਾਲਸਾ ਡੇਅ ਪਰੇਡ’ ਦੀ ਮੁੱਖ ਸਟੇਜ ‘ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਮੁੱਚੀ ਕੌਮ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਿਨ ਮਨਾਉਣ ਦੀ ਬੇਨਤੀ ਕਰਦਿਆਂ ਕੈਨੇਡਾ ਵਿੱਚ ਸਿੱਖਾਂ ਦੀ ਤਰੱਕੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।

ਖਾਲਸਾ ਪਰੇਡ (ਨਗਰ ਕੀਰਤਨ ਵਿੱਚ ਸ਼ਾਮਲ) ਕੈਨੇਡਾ ਦੇ ਫੌਜੀ
ਖਾਲਸਾ ਪਰੇਡ (ਨਗਰ ਕੀਰਤਨ ਵਿੱਚ ਸ਼ਾਮਲ) ਕੈਨੇਡਾ ਦੇ ਫੌਜੀ

ਡਾ. ਹਰਸ਼ਿੰਦਰ ਕੌਰ ਨੇ ਪੰਜਾਬ ਵਿਚ ਨਸ਼ਿਆਂ ਨਾਲ ਤਬਾਹ ਹੋਈ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੇ ਭਵਿੱਖ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਪਰਦੇਸੀ ਖਾਲਸੇ ਨੂੰ ਪੰਜਾਬ ਸੰਭਾਲਣ ਦੀ ਗੁਹਾਰ ਲਾਈ। ਡਾ. ਇਕਤਦਾਰ ਕਰਾਮਾਤ ਚੀਮਾ ਨੇ ਖਾਲਸੇ ਦੀ ਸਿਰਜਣਾ ਅਤੇ ਖ਼ਾਲਸਾ ਰਾਜ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਾਂ ਨੂੰ ਪੁਰਾਣੇ ਸਿੰਘਾਂ ਵਰਗੇ ਬਣਨ ਲਈ ਪ੍ਰੇਰਿਆ। ਭਾਈ ਜਸਵਿੰਦਰ ਸਿੰਘ ਨੇ ਆ ਕੇ ਮਾਇਕ ਸੰਭਾਲਿਆ ਤਾਂ ਸਮੁੱਚੀ ਫ਼ਿਜ਼ਾ ‘ਸ਼ਹੀਦ ਭਾਈ ਬੇਅੰਤ ਸਿੰਘ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠੀ।

ਆਪਣੀ ਤਕਰੀਰ ‘ਚ ਕੌਮ ਵੱਲੋਂ ਦਿੱਤੇ ਮਾਣ-ਪਿਆਰ ਦੀ ਗੱਲ ਕਰਦਿਆਂ ਵਾਰ-ਵਾਰ ਭਾਵੁਕ ਹੁੰਦਿਆਂ ਜਿੱਥੇ ਉਨ੍ਹਾਂ ਸੰਗਤ ਦਾ ਵਾਰ-ਵਾਰ ਧੰਨਵਾਦ ਕੀਤਾ, ਉੱਥੇ ਨਾਲ ਹੀ ਪੰਜਾਬ ਦੇ ਸ਼ਹੀਦ ਪਰਿਵਾਰਾਂ ਦੀ ਬਾਂਹ ਫੜਨ ਲਈ ਵੀ ਸੰਗਤ ਨੂੰ ਝੰਜੋੜਿਆ। ਸਮੁੱਚੀ ਸੰਗਤ ਦੀ ਤਰਫ਼ੋਂ ਉਨ੍ਹਾਂ ਦਾ ਸੋਨੇ ਦੇ ਤਗਮੇ ਨਾਲ ਸਨਮਾਨ ਕੀਤਾ ਗਿਆ।

ਇਨ੍ਹਾਂ ਫਲੋਟਾਂ ‘ਤੇ ਖ਼ਾਲਿਸਤਾਨ ਦੇ ਝੰਡੇ ਝੁੱਲ ਰਹੇ ਸਨ ਅਤੇ ਕੁਝ ਫਲੋਟਾਂ ਅਤੇ ਰਸਤੇ ‘ਚ ਲੱਗੀਆਂ ਸਟੇਜਾਂ ‘ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਸਨ। ਵੱਖ-ਵੱਖ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਅੱਡ-ਅੱਡ ਸਟੇਜਾਂ ਤੋਂ ਸੰਗਤਾਂ ਨੂੰ ਬੀਰ-ਰਸੀ ਪ੍ਰਸੰਗ ਸੁਣਾ ਕੇ ਸਮਾਂ ਬੰਨ੍ਹੀ ਰੱਖਿਆ ਅਤੇ ਗਤਕਾ ਟੀਮਾਂ ਨੇ ਗਤਕੇ ਦੇ ਜੌਹਰ ਵਿਖਾ ਕੇ ਸੰਗਤ ਦਾ ਧਿਆਨ ਖਿੱਚਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: