ਲੁਧਿਆਣਾ (22 ਫਰਵਰੀ, 2015): ਸਜਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਅਤੇ ਸਮੂਹ ਧਰਮਾਂ ਦੇ ਸਜਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਅੱਜ 38ਵੇ ਦਿਨ ਵਿੱਚ ਦਾਖਲ ਹੋ ਚੁੱਕੀ ਹੈ।

ਅੱਜ ਦੇ ਦਿਨ ਦੀ ਸੂਰਆਤ ਇੱਕ ਛੋਟੇ ਬੱਚੇ ਮਹਾਂ ਸਿੰਘ ਅਖੰਡ ਕੀਰਤਨ ਜੱਥੇ ਨੇ ਬਾਣੀ ਦਾ ਜਾਪ ਅਤੇ ਆਪਣੀ ਤੋਤਲੀ ਅਵਾਜ ਨਾਲ ਕੀਰਤਨ ਕਰਕੇ ਕਰਵਾਈ। ਹੜਤਾਲ ਦੇ 38ਵੇ ਦਿਨ ਭਾਵੇ ਬਾਪੂ ਸੂਰਤ ਸਿੰਘ ਸਰੀਰਕ ਪੱਖੋ ਕਮਜੋਰ ਹੋ ਗਏ ਹਨ ਪਰ ਮਾਨਸਿਕ ਪੱਖੋ ਅਜੇ ਵੀ ਚੜਦੀ ਕਲਾਂ ਵਿੱਚ ਹਨ ਅਤੇ ਹਰ ਰੋਜ ਦੇਸ ਵਿਦੇਸ ਦੀਆਂ ਸੰਗਤਾਂ ਤੋ ਮਿਲ ਰਹੇ ਸਮਰਥਨ ਕਾਰਨ ਗੱਦਗੱਦ ਹੋਏ ਬਾਪੂ ਸੂਰਤ ਸਿੰਘ ਨੇ ਕਿਹਾ ਕਿ ਪਿਛਲੀ ਸਦਾ ਦੇ ਸੱਠਵੇ ਦਹਾਕੇ ਵਿੱਚ ਦਰਸਨ ਸਿੰਘ ਫੇਰੂਮਾਨ ਨੇ ਸਹਾਦਤ ਦੇ ਕੇ ਜੋ ਕਰ ਦਿਖਾਇਆ ਸੀ ਮੈ ਵੀ ਉਸ ਕਾਰਜ ਨੂੰ ਦੁਹਰਾਉਣਾ ਚਾਹੁੰਦਾ ਹਾਂ ਕਿਉਕਿ ਜੇ ਮੈ ਨਾ ਕੀਤਾ ਤਾਂ ਮੌਜੂਦਾ ਦੌਰ ਦੇ ਸਿੱਖਾਂ ਦਾ ਅਰਦਾਸ ਤੇ ਇਤਿਹਾਸ ਵਿੱਚੋ ਵਿਸਵਾਸ ਉਠ ਜਾਵੇਗਾ।
ਜੇ ਮੈ ਨਾ ਕੀਤਾ ਤਾਂ ਭਾਰਤੀ ਨਿਜਾਮ ਸਿੱਖਾਂ ਨੂੰ ਕਦੀ ਵੀ ਸੰਜੀਦਗੀ ਨਾਲ ਨਹੀ ਲਵੇਗਾ ਤੇ ਮੈ ਆਪਣੀ ਜਮੀਰ ਨੂੰ ਜਵਾਬ ਨਹੀ ਦੇ ਸਕਾਂਗਾ।
ਉਹਨਾਂ ਅੱਗੇ ਕਿਹਾ ਕਿ ਸਮਾਂ ਪੂਰਾ ਕਰ ਚੁੱਕੇ ਕੂਝ ਕੈਦੀਆਂ ਦੀ ਲਗਾਤਾਰ ਜੇਲ ਬੰਦੀ ਨਾ ਸਿਰਫ ਭਾਰਤੀ ਸੰਵਿਧਾਨ ਵਿੱਚ ਦਰਜ ਬਰਾਬਰਤਾ ਦੇ ਸਿਧਾਂਤ ਦੀ ਉ¦ਘਣਾ ਹੈ ਸਗੋ ਇਹ ਸਿੱਧੇ ਤੌਰ ਤੇ ਯੂ ਐਨ ਓ ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨਨਾਮੇ ਦੀ ਵੀ ਉ¦ਘਣਾ ਹੈ।
ਗੁਰਦੀਪ ਸਿੰਘ ਬਠਿੰਡਾ ਕੋਆਰਡੀਨੇਟਰ ਸੰਘਰਸ ਕਮੇਟੀ, ਜਸਵੀਰ ਸਿੰਘ ਖੰਡੂਰ ਪੰਚ ਪ੍ਰਧਾਨੀ, ਕੰਵਰਪਾਲ ਸਿੰਘ ਆਗੂ ਦਲ ਖਾਲਸਾ ਅਤੇ ਸਤਨਾਮ ਸਿੰਘ ਧਾਲੀਵਾਲ ਯੂ ਐਚ ਆਰ ਓ ਨੇ ਪੰਜਾਬ ਸਰਕਾਰ ਦੁਆਰਾ ਸੰਘਰਸ ਨੂੰ ਖਤਮ ਕਰਨ ਦੇ ਦਬਾਅ ਦੀ ਨਿੰਦਾ ਕਰਦਿਆਂ ਸਵਾਲ ਕੀਤਾ ਕਿ ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਊਣ ਵਾਲੀ ਸਰਕਾਰ ਕੀ ਹੁਣ ਪੰਥਕ ਮੁਦਿੱਆਂ ਨੂੰ ਹੀ ਕਿਓ ਖਤਮ ਕਰਨ ਤੇ ਤੁਲੀ ਹੈ ।