ਪਟਿਆਲਾ(1 ਫਰਵਰੀ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਿਹਾ ਖ਼ਾਲਸਾ ਕਾਲਜ ਪਟਿਆਲਾ ਅਗਲੇ ਸੈਸ਼ਨ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਯੂਨੀਵਰਸਿਟੀ ਵਜੋਂ ਸਥਾਪਤ ਹੋ ਜਾਵੇਗਾ। ਇਹ ਐਲਾਨ ਅੱਜ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਨੇ ਖ਼ਾਲਸਾ ਕਾਲਜ ਪਟਿਆਲਾ ਦੇ ਪਿੰਡ ਧਬਲਾਨ ਵਿਖੇ ਨਵੇਂ ਉਸਾਰੇ ਜਾਣ ਵਾਲੇ ‘ਕੈਂਪਸ ਫ਼ਾਰ ਰਿਸਰਚ ਐਾਡ ਐਡਵਾਂਸ ਸਟੱਡੀਜ਼’ ਦੇ ਉਸਾਰੀ ਸਮਾਗਮ ਦੌਰਾਨ ਕੀਤਾ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ‘ਤੇ ਯੂਨੀਵਰਸਿਟੀ ਸਥਾਪਿਤ ਕਰਦੇ ਹੋਏ ਮੈਨੂੰ ਇਲਾਹੀ ਖ਼ੁਸ਼ੀ ਦਾ ਅਹਿਸਾਸ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਧਬਲਾਨ ਵਿਖੇ ਉਸਾਰੇ ਜਾਣ ਵਾਲੇ ਕੈਂਪਸ ‘ਚ 6 ਅਕਾਦਮਿਕ ਬਲਾਕ, ਕੁੜੀਆਂ ਅਤੇ ਮੁੰਡਿਆਂ ਦਾ ਹੋਸਟਲ, ਸਟਾਫ਼ ਕੁਆਟਰ, ਗੈੱਸਟ ਹਾਊਸ ਦੀ ਉਸਾਰੀ ਕੀਤੀ ਜਾਵੇਗੀ ਙ ਪਹਿਲੇ ਪੜਾਅ ‘ਚ ਸਥਾਪਿਤ ਹੋਣ ਵਾਲੇ ਇਹਨਾਂ ਅਕਾਦਮਿਕ ਬਲਾਕਾਂ ਨੂੰ 10 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।
ਸ: ਸੁਰਜੀਤ ਸਿੰਘ ਰੱਖੜਾ, ਕੈਬਨਿਟ ਮੰਤਰੀ ਪੰਜਾਬ ਨੇ ਜਥੇਦਾਰ ਅਵਤਾਰ ਸਿੰਘ ਦੇ ਉਕਤ ਫ਼ੈਸਲੇ ਦਾ ਧੰਨਵਾਦ ਕੀਤਾ ।ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵੀ ਸੰਬੋਧਨ ਕੀਤਾ।