ਲੁਧਿਆਣਾ (18 ਜਨਵਰੀ, 2015): ਅਮਰੀਕਾ ਦੇ ਰਾਸ਼ਟਰਪਤੀ ਜੋ ਕਿ 26 ਜਨਵਰੀ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ, ਤੋਂ ਸਿੱਖ ਮਸਲਿਆਂ ਦੇ ਹੱਲ ਲਈ ਦਖਲ ਅੰਦਾਜ਼ੀ ਦੀ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਮੰਗ ਕਰੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇਅੱਜ ਇੱਥੇ ਪੰਜਾਬ ਬਚਾਉ ਰੈਲੀ ਦੌਰਾਨ ਕੀਤਾ।

ਸ. ਮਾਨ ਅੱਜ ਦਾਣਾ ਮੰਡੀ ਜਲੰਧਰ-ਬਾਈਪਾਸ ਵਿਖੇ ਦਲ ਵੱਲੋਂ ਨਸ਼ਿਆਂ, ਭਿ੍ਸ਼ਟਾਚਾਰ ਸਮੇਤ ਵੱਖ-ਵੱਖ ਰਾਜਸੀ ਮੁੱਦਿਆਂ ਨੂੰ ਲੈ ਕੇ ‘ਪੰਜਾਬ ਬਚਾਓ’ ਰੈਲੀ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਅੱਗੇ ਉਹ ਇਹ ਵੀ ਮੰਗ ਰੱਖਣਗੇ ਕਿ ਸਿੱਖ ਹੁਣ ਵੱਖਰੇ ਰਾਜ ਦੀ ਸਥਾਪਨਾ ਚਾਹੁੰਦੇ ਹਨ ਙ ਉਨ੍ਹਾਂ ਮੋਦੀ ਸਰਕਾਰ ਵੱਲੋਂ ਮੁਸਲਮਾਨਾਂ ਤੇ ਈਸਾਈਆਂ ਨੂੰ ਜਬਰੀ ਹਿੰਦੂ ਬਣਾਏ ਜਾਣ ‘ਤੇ ਕਿਹਾ ਕਿ ਆਰ. ਐਸ. ਦੇ ਪ੍ਰਚਾਰਕ ਰਹੇ ਕਪਤਾਨ ਸਿੰਘ ਨੂੰ ਪੰਜਾਬ ਦਾ ਗਵਰਨਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ।
ਰੈਲੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਧਿਆਨ ਸਿੰਘ ਮੰਡ, ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨਸਿੰਘਵਾਲਾ, ਯੂਥ ਵਿੰਗ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਪ੍ਰੋ. ਮਹਿੰਦਰਪਾਲ ਸਿੰਘ, ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਤਰਲੋਕ ਸਿੰਘ ਡੱਲਾ ਪ੍ਰਧਾਨ ਜਗਰਾਓਾ, ਡਾ. ਅਮਨਜੋਤ ਕੌਰ ਮਾਨ, ਆਦਿ ਹਾਜਰ ਸਨ ।