ਹਿਸਾਰ (20 ਜਨਵਰੀ 2015): 2 ਨਵੰਬਰ 1984 ਨੂੰ ਭਾਰਤ ਵਿੱਚ ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਦੌਰਾਨ ਹੋਦ ਚਿੱਲੜ ਹਰਿਆਣੇ ਵਿਖੇ ਕਤਲ ਕੀਤੇ 32 ਸਿੱਖਾਂ ਦੇ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਚੱਲ ਰਹੇ ਕੇਸਾਂ ਦੀ ਅੱਜ ਸੁਣਵਾਈ ਹੋਈ।

ਅੱਜ ਦੀ ਸੁਣਵਾਈ ਵਿੱਚ ਪੀੜਤ ਧਿਰ ਦੇ ਵਕੀਲ ਵਲੋਂ ਪੁਲਿਸ ਪ੍ਰਸਾਸਨ ਅਤੇ ਚਿੱਲੜ ਪਿੰਡ ਦੀ ਪੰਚਾਇਤ ਤੇ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਗਏ।
ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਪੀੜਤ ਸਿੱਖ ਭੀੜ ਨੂੰ ਦੇਖ ਕੇ ਆਪਣੀਆਂ ਹਵੇਲੀਆਂ ਵਿੱਚ ਲੁਕ ਗਏ ਸਨ । ਬੇਕਸੂਰ ਸਿੱਖਾਂ ਨੂੰ ਮਾਰਨ ਵਾਲ਼ੇ ਸਾਰੇ ਲੋਕਲ ਆਦਮੀ ਹੀ ਸਨ । ਉਹਨਾਂ ਨੇ ਉਹਨਾਂ ਦੇ ਘਰਾਂ ਵਿਚਲੇ, ਤੇਲ ਦੇ ਡਰੰਮਾਂ ਵਿੱਚੋਂ ਤੇਲ ਕੱਢ ਕੇ ਉਹਨਾਂ ਦੇ ਘਰਾਂ ਨੂੰ ਅੱਗ ਲਗਾਈ ਸੀ ।
ਜਨੂੰਨੀ ਕਾਤਲ ਭੀੜ ਪੂਰਾ ਦਿਨ ਮਾਰਕਾਟ ਕਰਦੀ ਰਹੀ, ਪਰ ਪਿੰਡ ਵਾਸੀਆਂ ਉਹਨਾਂ ਨੂੰ ਬਚਾਉਣ ਦੀ ਜਹਿਮਤ ਨਹੀਂ ਉਠਾਈ ।
ਘਟਨਾ ਅਨੁਸਾਰ ਜਦੋਂ ਹੋਦ ਪਿੰਡ ਵਿਚਲੇ ਸਿੱਖਾਂ ਨੂੰ ਭੀੜ ਨੇ ਮਾਰ ਮੁਕਾ ਦਿਤਾ ਤਾਂ ਹਿੰਮਤ ਕਰਕੇ ਬਲਵੰਤ ਸਿੰਘ ਨੇ ਇੱਕ ਕਾਤਲ ਦੀ ਬਾਹ ਵੀ ਵੱਢ ਦਿਤੀ ਸੀ । ਉਸ ਟਾਈਮ ਪੂਰੇ ਰੇਵਾੜੀ ਵਿੱਚ ਇੱਕ ਹੀ ਹਸਪਤਾਲ਼ ਸੀ, ਪਰ ਪੁਲਿਸ ਨੇ ਤਫਦੀਸ਼ ਦੌਰਾਨ ਉਸ ਆਦਮੀ ਬਾਰੇ ਜਾਣਕਾਰੀ ਲੈਣੀ ਜਰੂਰੀ ਨਹੀਂ ਸਮਝੀ ।ਜੇਕਰ ਪੁਲਿਸ ਆਪਣੀ ਡਿਉਟੀ ਠੀਕ ਤਰੀਕੇ ਨਿਭਾਉਂਦੀ ਤਾਂ ਉਸ ਆਦਮੀ ਨੂੰ ਫੜ ਕੇ ਬਾਕੀ ਕਾਤਲਾਂ ਤੱਕ ਅਸਾਨੀ ਨਾਲ਼ ਪਹੂੰਚ ਸਕਦੀ ਸੀ ।
ਪੁਲਿਸ ਨੇ ਆਪਣੇ ਬਿਆਨਾਂ ਵਿੱਚ ਸਿਰਫ ਖਾਨਾ ਪੂਰਤੀ ਹੀ ਕੀਤੀ ਹੈ । ਦੂਸਰੀ ਗੱਲ ਪੁਲਿਸ ਘਟਨਾ ਤੋਂ 48 ਘੰਟੇ ਬਾਅਦ ਪਹੁੰਚੀ ਅਤੇ ਚਸਮਦੀਨ ਦੱਸਦੇ ਹਨ ਕਿ ਸਿੱਖਾਂ ਦੀਆਂ ਲਾਸ਼ਾਂ ਨੁੰ ਕੁੱਤੇ ਤੱਕ ਨੋਚ ਰਹੇ ਸਨ । ਉਹ ਕਿਹੜੇ ਕਾਰਨ ਸਨ ਜਿਸ ਤਹਿਤ ਹਰ ਤਫਦੀਸ਼ ਕਰਨ ਵਾਲ਼ੇ ਪੁਲਿਸ ਅਫਸਰ ਦੀ ਬਦਲੀ ਹੋ ਜਾਂਦੀ ਰਹੀ ।
ਚਿੱਲੜ ਪਿੰਡ ਦੇ ਸਰਪੰਚ ਧਨਪਤ ਤੇ ਉਗਲ ਉਠਾਉਂਦਿਆਂ ਵਕੀਲ ਸਾਹਿਬ ਨੇ ਕਿਹਾ ਕਿ ਕਾਤਲ ਦਿਨ ਦੇ ਗਿਆਰਾ ਵਜੇ ਆਏ ਅਤੇ ਸਾਂਮੀ ਸੱਤ ਵਜੇ ਤੱਕ ਪਿੰਡ ਨੂੰ ਜ਼ੀਰੋ ਡਿਗਰੀ ਤੱਕ ਤਹਿਸ ਨਹਿਸ ਕਰਕੇ ਚੱਲਦੇ ਬਣੇ ।
ਸਰਪੰਚ ਨੇ ਅਗਲੇ ਦਿਨ ਰਿਪੋਰਟ ਲਿਖਵਾਈ ਉਹ ਵੀ ਅੱਧੀ ਅਧੂਰੀ । ਸਰਪੰਚ ਨੇ ਸਾਰਾ ਕਾਰਾ ਆਪਣੇ ਅੱਖੀ ਦੇਖਿਆ , ਠੀਕ ਹੈ ਉਹ ਕਿਸੇ ਨੂੰ ਨਹੀਂ ਜਾਣਦਾ ਹੋਣਾ, ਪਰ ਉਹਨਾ ਕਾਤਲਾਂ ਦੇ ਹੁਲੀਏ ਤਾਂ ਐਫ.ਆਈ.ਆਰ ਵਿੱਚ ਦੱਸ ਸਕਦਾ ਸੀ ਤਾਂ ਜੋ ਪੁਲਿਸ ਉਹਨਾਂ ਤੱਕ ਪਹੁੰਚ ਸਕਦੀ ।
ਸਾਰੀਆਂ ਗੱਲਾਂ ਨੁੰ ਜੱਜ ਸਾਹਿਬ ਨੇ ਧਿਆਨ ਪੂਰਵਕ ਸੁਣਿਆ ਅਤੇ ਸਹਿਮਤੀ ਜਤਾਉਂਦਿਆਂ ਅਗਲੀ ਤਰੀਕ 29 ਜਨਵਰੀ ਤੇ ਪਾ ਦਿਤੀ ।
ਇਸ ਮੌਕੇ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਆਗੂ ਭਾਈ ਗਿਆਨ ਸਿੰਘ ਲੁਧਿਆਣਾ, ਸ੍ਰੋਮਣੀ ਕਮੇਟੀ ਤੋਂ ਕੁਲਵੰਤ ਸਿੰਘ ਫੋਜੀ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਿਰ ਸਨ ।