
ਲੁਧਿਆਣਾ ( 8 ਜਨਵਰੀ, 2015): ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੇ ਲੁਧਿਆਣਾ ਵਕੀਲ ਸ੍ਰ. ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂ ਦੱਸਿਆਂ ਕਿ ਭਾਈ ਮਨਧੀਰ ਸਿੰਘ ਪੁੱਤਰ ਸ੍ਰ,. ਰਵਾਲ ਸਿੰਘ ਵਾਸੀ ਪਿੰਡ ਗਰੀ ਕਾਨੂਗੋ, ਪੁਲਿਸ ਥਾਣਾ ਬਲਾਚੌਰ, ਜਿਲਾ ਨਵਾਂਸ਼ਹਿਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਸਿੱਖ ਨੌਜੁਆਨ ਆਗੂ ਭਾਈ ਮਨਧੀਰ ਸਿੰਘ ਨੂੰ ਬਲਾਚੌਰ ਪੁਲਿਸ ਵੱਲੋਂ 7 ਜਨਵਰੀ ਦੀ ਪਿੱਛਲੀ ਰਾਤ ਨੂੰ ਤਕਰੀਬਨ ਰਾਤ 11.15 ‘ਤੇ ਬਲਾਚੌਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ ਹੋਰ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।