
ਲੰਡਨ (3 ਦਸੰਬਰ, 2014): ਸਿੱਖ ਟੈਕਸੀ ਡਰਾਈਵਰ ‘ਤੇ ਬੀਤੇ ਸਾਲ ਹੋਏ ਨਸਲੀ ਹਮਲੇ ਨੂੰ ਗੰਭੀਰਤਾ ਨਾਲ ਨਾ ਲੈਣ ‘ਤੇ ਬਰਤਾਨੀਆ ਦੀ ਪੁਲਿਸ ਨੇ ਮੁਆਫ਼ੀ ਮੰਗੀ ਹੈ । ਜਦ ਕਿ ਹੁਣ ਏਵੋਨ ਅਤੇ ਸਮਰਸੈੱਟ ਦੀ ਪੁਲਿਸ ਨੇ ਮੰਨਿਆ ਕਿ ਉਨ੍ਹਾਂ ਤੋਂ ਗ਼ਲਤੀ ਹੋਈ ਹੈ, ਅਸਲ ‘ਚ ਉਨ੍ਹਾਂ ਨੂੰ ਦੋਸ਼ੀ ਔਰਤਾਂ ਖਿਲਾਫ਼ ਮਾਮਲਾ ਦਰਜ ਕਰਨਾ ਚਾਹੀਦਾ ਸੀ।
21 ਨਵੰਬਰ ਨੂੰ ਬਰਿਸਟਲ ਅਦਾਲਤ ‘ਚ ਸਬੰਧਿਤ ਔਰਤ ਨੇ ਦੋਸ਼ਾਂ ਮੰਨ ਨੂੰ ਮੰਨਿਆ, ਜਿਸ ਨੂੰ ਅਦਾਲਤ ਨੇ 366 ਪੌਾਡ ਜੁਰਮਾਨਾ ਕੀਤਾ ਅਤੇ ਭਰੀ ਅਦਾਲਤ ‘ਚ ਉਸ ਨੇ ਮਿ: ਸਿੰਘ ਪਾਸੋਂ ਮੁਆਫ਼ੀ ਮੰਗੀ।
19 ਸਤੰਬਰ 2013 ਨੂੰ ਬਿਸ਼ਪਸਵਰਥ ਵਿਖੇ ਨਸ਼ੇ ‘ਚ ਚੂਰ ਹੋਈਆਂ 5 ਔਰਤਾਂ ਸਵੀਡਨ ਤੱਕ ਮੁਫ਼ਤ ਸਫ਼ਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ।
ਜਦ ਟੈਕਸੀ ਦੇ ਸਿੱਖ ਡਰਾਈਵਰ ਨੇ ਉਨ੍ਹਾਂ ਨੂੰ ਟੈਕਸੀ ‘ਚੋਂ ਹੇਠਾਂ ਉਤਰਨ ਲਈ ਕਿਹਾ ਤਾਂ ਇਨ੍ਹਾਂ ਔਰਤਾਂ ਨੇ ਉਸ ਦੀ ਦਸਤਾਰ ਉਤਾਰ ਕੇ ਉਸ ਦੇ ਸਾਹਮਣੇ ਅੱਗ ‘ਚ ਸਾੜ ਦਿੱਤੀ ਅਤੇ ਨਾਲ ਹੀ ਉਸ ਨੂੰ ਬਿਨ ਲਾਦਿਨ, ਪਾਕੀ ਅਤੇ ਹੋਰ ਨਸਲੀ ਗਾਲ੍ਹਾਂ ਕੱਢੀਆਂ, ਪਰ ਇਸ ਘਟਨਾ ਨੂੰ ਪੁਲਿਸ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਔਰਤਾਂ ਨੂੰ ਸਿਰਫ਼ ਚਿਤਾਵਨੀ ਦੇ ਕੇ ਛੱਡ ਦਿੱਤਾ।
ਪੀੜਤ ਸਿੱਖ ਨੇ ਕਿਹਾ ਕਿ ਇਸ ਘਟਨਾ ਨਾਲ ਉਸ ਦਾ ਪਰਿਵਾਰ ਪ੍ਰਭਾਵਿਤ ਹੋਇਆ ਹੈ, ਉਸ ਦੇ ਬੱਚੇ ਡਰੇ ਹੋਏ ਹਨ, ਮੇਰੀ ਪਤਨੀ ਮੈਨੂੰ ਘਰੋਂ ਬਾਹਰ ਭੇਜਣ ਤੋਂ ਡਰਦੀ ਹੈ, ਜਦ ਕਿ ਮੈਂ ਵੀ ਸੋਚਦਾ ਹਾਂ ਕਿ ਮੇਰੇ ‘ਤੇ ਮੁੜ ਹਮਲਾ ਹੋ ਸਕਦਾ ਹੈ ਙ ਐਸ. ਏ. ਆਰ. ਆਈ. ਦੇ ਡਾਇਰੈਕਟਰ ਐਲੈਕਸ ਰਾਇਕੀਸ ਨੇ ਕਿਹਾ ਕਿ ਇਹ ਕਿਸੇ ਵਿਅਕਤੀ ‘ਤੇ ਸਾਧਾਰਨ ਹਮਲਾ ਨਹੀਂ ਸੀ, ਸਿੱਖ ‘ਤੇ ਇਸ ਤਰ੍ਹਾਂ ਦਾ ਹਮਲਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਦੋ ਗਿ੍ਫ਼ਤਾਰੀਆਂ ਕੀਤੀਆਂ ਸਨ, ਜਿਨ੍ਹਾਂ ‘ਚੋਂ ਇਕ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਸੀ ।
ਪੀੜਤ ਸਿੱਖ ਨੂੰ ਇਨਸਾਫ਼ ਦਿਵਾਉਣ ਲਈ ਬਰਿਸਟਲ ਦੇ ਸਿੱਖ ਭਾਈਚਾਰੇ ਨੇ 8 ਮਹੀਨੇ ਸੰਘਰਸ਼ ਕੀਤਾ ਙ ਜਦ ਕਿ ਬਾਅਦ ‘ਚ ਇਹ ਕੇਸ ਐਸ. ਏ. ਆਰ. ਆਈ. (ਸਟੈਂਡ ਅਗੇਂਸਟ ਰੇਸਿਜ਼ਮ ਐਾਡ ਇੰਕੁਆਲਿਟੀ) ਕੋਲ ਗਿਆ ।