Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ 19ਵੇਂ ਦਿਨ ਵਿੱਚ ਦਾਖਲ; 12 ਕਿੱਲੋ ਘਟਿਆ ਵਜ਼ਨ

ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ 19ਵੇਂ ਦਿਨ ਵਿੱਚ ਦਾਖਲ; 12 ਕਿੱਲੋ ਘਟਿਆ ਵਜ਼ਨ

Six-Sikh-Political-Prisoners-and-Bhai-Gurbaksh-Singh-Khalsa
ਭਾਈ ਗੁਰਬਖਸ਼ ਸਿੰਘ ਖਲਾਸਾ

ਅੰਬਾਲਾ ਸ਼ਹਿਰ ( 2 ਦਸੰਬਰ, 2014 ): ਭਾਰਤੀ ਅਦਾਲਤਾਂ ਵੱਲੌਂ ਦਿੱਤੀਆਂ ਗਈਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਲੰਮਾ ਸਮਾਂ ਭਾਰਤ ਦੀਆਂ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਲਾਸਾ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।

ਭਾਈ ਖ਼ਾਲਸਾ ਦੀ ਸਿਹਤ ਦਾ ਮੁਆਇਨਾ ਕਰਨ ਪੁੱਜੇ ਡਾਕਟਰ ਮਨਦੀਪ ਸਚਦੇਵਾ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਪਿਛਲੇ 19 ਦਿਨਾਂ ਦੀ ਭੁੱਖ ਹੜਤਾਲ ਕਾਰਨ ਭਾਈ ਖ਼ਾਲਸਾ ਦਾ ਭਾਰ 12 ਕਿੱਲੋ ਤੋਂ ਵੀ ਵੱਧ ਘੱਟ ਚੁੱਕਿਆ ਹੈ, ਜਦਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਘਟਣਾ ਸ਼ੁਰੂ ਹੋ ਗਿਆ ਹੈ, ਜੋ ਕਿ ਚਿੰਤਾ ਦੀ ਗੱਲ ਹੈ ।

ਭਾਈ ਖ਼ਾਲਸਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਅੱਜ ਮਿਲਣ ਵਾਲਿਆਂ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸ: ਸੁਖਦੇਵ ਸਿੰਘ ਗੋਬਿੰਦਗੜ੍ਹ, ਚੰਡੀਗੜ੍ਹ ਤੋਂ ਗੁਰਬਾਣੀ ਕਥਾਵਾਚਕ ਭਾਈ ਰਣਜੀਤ ਸਿੰਘ, ਰਾਗੀ ਭਾਈ ਦੇਸ਼ਦੀਪ ਸਿੰਘ, ਪਰਮਜੀਤ ਸਿੰਘ ਰਾਜਪੁਰਾ, ਬਲਜੀਤ ਕੌਰ ਅਕਾਲਗੜ੍ਹ, ਕੈਪਟਨ ਬਖਸ਼ੀਸ ਸਿੰਘ ਅੰਮਿ੍ਤਸਰ, ਬਚਨ ਸਿੰਘ ਮੋਹਾਲੀ, ਪਿੰਡ ਠਸਕਾ ਤੋਂ ਸੁਰਿੰਦਰ ਸਿੰਘ, ਬਲਦੇਵ ਸਿੰਘ, ਭਗਵਾਨ ਸਿੰਘ ਨੰਬਰਦਾਰ ਤੇ ਕਸ਼ਮੀਰ ਸਿੰਘ ਆਦਿ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਜਿਨ੍ਹਾਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਨੇ ਮੋਰਚਾ ਲਾਇਆ ਹੋਇਆ ਹੈ ਉਨ੍ਹਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿੱਚ ਨਜ਼ਰਬੰਦਹਨ।ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਜੋ ਕਿ ਬੇਅੰਤ ਸਿੰਘ ਕਤਲ ਕੇਸ ਵਿੱਚ 1995 ਤੋਂ ਬੂਲੈੜ ਜ਼ੇਲ ਚੰਡੀਗੜ੍ਹ ਵਿੱਚ ਕੈਦ ਹਨ।ਭਾਈ ਲਾਲ ਸਿੰਘ ਜਿਨ੍ਹਾਂ ਨੂੰ 1992 ਵਿੱਚ ਗੁਜਰਾਤ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ 22 ਸਾਲਾਂ ਤੋਂ ਜ਼ੇਲ ਵਿੱਚ ਹਨ ,ਇਸ ਸਮੇਂ ਮੈਕਸੀਮਮ ਸਿਕਉਰਿਟੀ ਜ਼ੇਲ ਨਜ਼ਰਭੰਦ ਨਾਭਾ ਵਿੱਚ ਬੰਦ ਹਨ। ਭਾਈ ਗੁਰਦੀਪ ਸਿੰਘ ਜੋ ਕਿ ਪਿਛਲੇ 24 ਸਾਲਾਂ ਤੋਂ ਗੁਰਬਰਗ ਜ਼ੇਲ ਕਰਨਾਟਕ ਵਿੱਚ ਅਤੇ ਭਾਈ ਵਰਿਆਮ ਸਿੰਘ ਯੂ. ਪੀ. ਦੀ ਪੀਲ਼ੀਭੀਤ ਜ਼ੇਲ ਵਿੱਚ ਪਿਛਲੇ 24 ਸਾਲਾਂ ਤੋਂ ਨਜ਼ਰਬੰਦ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਖ਼ਤ ਲਫਜ਼ਾਂ 'ਚ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਬਿਨਾ
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਨਾਲ ਗੁਰਬਖਸ਼ ਸਿੰਘ ਖਾਲਸਾ ਦੀ ਹੋਈ ਮੌਤ ਲਈ ਹਰਿਆਣਾ ਪੁਲਿਸ ਦੇ ਐਸ.ਪੀ ਅਭਿਸ਼ੇਕ ਗਰਗ ਨੂੰ ਜਿੰਮੇਵਾਰ ਦਸਦਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: