Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸ਼ੂਤੋਸ਼ ਮਾਮਲਾ: ਡੇਰੇ ਦੇ ਆਲੇ ਦੁਆਲੇ ਭਾਰੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ, ਪਰ ਹੁਕਮ ਡੇਰੇ ਦੀ ਟਾਸਕ ਫੋਰਸ ਦਾ ਹੀ ਚੱਲਦਾ ਹੈ

ਆਸ਼ੂਤੋਸ਼ ਮਾਮਲਾ: ਡੇਰੇ ਦੇ ਆਲੇ ਦੁਆਲੇ ਭਾਰੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ, ਪਰ ਹੁਕਮ ਡੇਰੇ ਦੀ ਟਾਸਕ ਫੋਰਸ ਦਾ ਹੀ ਚੱਲਦਾ ਹੈ

ਜਲੰਧਰ(2 ਦਸੰਬਰ, 2014): ਪਿੱਛਲੇ 10 ਮਹੀਨਿਆਂ ਤੋਂ ਮ੍ਰਿਤਕ ਸਾਧ ਆਸ਼ੂਤੋਸ਼ ਦੇ ਅੰਤਿਮ ਸਸਕਾਰ ਲਈ ਹਾਈਕੋਰਟ ਵੱਲੋਂ ਪੰਜਾਬ ਸਰਾਕਰ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਭਾਵੇਂ ਪੰਜਾਬ ਸਰਕਾਰ ਨੇ ਡੇਰੇ ਦੇ ਆਲੇ ਦੁਆਲੇ ਕਾਫੀ ਗਿਣਤੀ ਵਿੱਚ ਪੰਜਾਬ ਪੁਲਿਸ ਤਾਇਨਾਤ ਕਰ ਦਿੱਤੀ ਹੈ, ਪਰ ਅਸਲ ਸੁਰੱਖਿਆ ਅਜੇ ਵੀ ਡੇਰੇ ਦੀ ਟਾਸਕ ਫੋਰਸ ਦੇ ਹੱਥ ਹੀ ਹੈ।

ਪੰਜਾਬ ਪੁਲਿਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਟਾਸਕ ਫੋਰਸ ਵਾਲਿਆਂ ਨੇ ਡੇਰੇ ਦੇ ਨੇੜੇ ਵੀ ਨਹੀਂ ਫੜਕਨ ਦਿੱਤਾ।ਡੇਰੇ ਨੂੰ ਜਾਦੀਆਂ ਸੜਕਾਂ ਉਪਰ ਅਜੇ ਵੀ ਟਾਸਕ ਫੋਰਸ ਦੇ ਹੀ ਨਾਕੇ ਹਨ ਅਤੇ ਹੁਕਮ ਵੀ ਟਾਸਕ ਫੋਰਸ ਵਾਲ਼ਿਆਂ ਦਾ ਹੀ ਚੱਲਦਾ ਹੈ। ਪੰਜਾਬ ਪੁਲਿਸ ਨੂੰ ਡੇਰੇ ਦੀ ਟਾਸਕ ਫੋਰਸ ਟਿੱਚ ਜਾਣਦੀ ਹੈ।

ਐੱਸ. ਐੱਸ. ਪੀ ਅਤੇ ਡੀਸੀ ਹਾਲਾਤ ਦਾ ਜ਼ਾਇਜਾ ਲੇਦੇ ਹੋਏ
ਐੱਸ. ਐੱਸ. ਪੀ ਅਤੇ ਡੀਸੀ ਹਾਲਾਤ ਦਾ ਜ਼ਾਇਜਾ ਲੇਦੇ ਹੋਏ

ਹਾਲਾਤ ਇਹ ਹੈ ਕਿ ਪੁਲਿਸ ਫੋਰਸ ਨੂੰ ਵੀ ਡੇਰੇ ਦੇ ਅੰਦਰ ਜਾਣ ਦੀ ਮਨਾਹੀ ਹੈ ਙ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਡੇਰੇ ਨੂੰ ਜਾਂਦੀ ਸੜਕ ਉੱਪਰ ਸੰਤਰੀ ਚੌਕੀ ਤੱਕ ਹੀ ਜਾ ਸਕਦੇ ਹਨ, ਉਥੇ ਡੇਰੇ ਦੀ ਟਾਸਕ ਫੋਰਸ ਦਾ ਸਖਤ ਪਹਿਰਾ ਹੈ ਤੇ ਪੁਲਿਸ ਨੂੰ ਵੀ ਡੇਰੇ ‘ਚ ਨਹੀਂ ਜਾਣ ਦਿੱਤਾ ਜਾ ਰਿਹਾ।

 ਇਥੇ ਤਾਇਨਾਤ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਪ੍ਰਬੰਧਕ ਪੁਲਿਸ ਨੂੰ ਅੰਦਰ ਨਹੀਂ ਜਾਣ ਦੇ ਰਹੇ ਙ ਕਾਫੀ ਕਸ਼ਮਕਸ਼ ਤੋਂ ਬਾਅਦ ਸੰਤਰੀ ਚੌਕੀ ਤੱਕ ਪੁੱਜੀ ਪੱਤਰਕਾਰਾਂ ਦੀ ਟੀਮ ਨੇ ਖੁਦ ਵੀ ਦੇਖਿਆ ਕਿ ਪੁਲਿਸ ਸਿਰਫ਼ ਡੇਰੇ ਦੇ ਬਾਹਰ ਹੀ ਤਾਇਨਾਤ ਹੈ।

ਵਰਨਣਯੋਗ ਗੱਲ ਇਹ ਹੈ ਕਿ ਨੂਰਮਹਿਲ-ਨਕੋਦਰ ਸੜਕ ਉਪਰ ਕੋਟਲਾ ਪਿੰਡ ਨੂੰ ਜਾਣ ਵਾਲੀ ਸੜਕ ਉੱਪਰ ਟਾਸਕ ਫੋਰਸ ਦੇ ਨਾਕੇ ਉੱਪਰ ਭਾਵੇਂ ਤਿੰਨ ਥਾਣਿਆਂ ਦੇ ਮੁਖੀ ਇੰਸਪੈਕਟਰ ਤੇ ਭਾਰੀ ਗਿਣਤੀ ਵਿਚ ਪੁਲਿਸ ਤਾਇਨਾਤ ਸੀ, ਪਰ ਅੰਦਰ ਜਾਣ ਵਾਲੀਆਂ ਗੱਡੀਆਂ ਦੀ ਨਿਗਰਾਨੀ ਤੇ ਅੰਦਰ ਜਾਣ ਦੀ ਪ੍ਰਵਾਨਗੀ ਦੇਣ ਦਾ ਕੰਮ ਡੇਰੇ ਦੀ ਟਾਸਕ ਫੋਰਸ ਦੇ ਹੀ ਹੱਥ ਹੈ।

ਡੇਰੇ ਦੁਆਲੇ ਬਾਰੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ
ਡੇਰੇ ਦੁਆਲੇ ਬਾਰੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ

 ਪੱਤਰਕਾਰਾਂ ਦੀ ਟੀਮ ਨੇ ਜਦ ਡੇਰੇ ਵੱਲ ਜਾਂਦੀ ਸੜਕ ਉੱਪਰ ਜਾਣਾ ਚਾਹਿਆ ਤਾਂ ਟਾਸਕ ਫੋਰਸ ਦੇ ਨੌਜਵਾਨਾਂ ਨੇ ਬੈਰੀਕੇਡ ਲਗਾ ਦਿੱਤੇ ਤੇ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ। ਜਦ ਪੱਤਰਕਾਰਾਂ ਨੇ ਸਖ਼ਤ ਰੋਸ ਕੀਤਾ ਕਿ ਆਮ ਪਿੰਡ ਨੂੰ ਜਾਂਦੀ ਸੜਕ ਉਪਰ ਕਬਜ਼ਾ ਕਰਕੇ ਇਨ੍ਹਾਂ ਨੂੰ ਲੋਕਾਂ ਨੂੰ ਨਾਕਾਬੰਦੀ ਦਾ ਹੁਕਮ ਕਿਸ ਨੇ ਦਿੱਤਾ ਹੈ ਤਾਂ ਡੇਰੇ ਦਾ ਇਕ ਪ੍ਰਬੰਧਕ ਵਾਰ-ਵਾਰ ਕਹਿ ਰਿਹਾ ਸੀ ਕਿ ਪ੍ਰਸ਼ਾਸਨ ਦੀ ਮਰਜ਼ੀ ਨਾਲ ਅਸੀਂ ਨਾਕਾ ਲਗਾਇਆ ਹੈ।

ਅਜੀਤ ਦੇ ਪੱਤਰਕਾਰ ਮੇਜ਼ਰ ਸਿੰਘ ਦੀ ਰਿਪੋਰਟ ਅਨੁਸਾਰ ਉਥੇ ਤਾਇਨਾਤ ਥਾਣਾ ਮੁਖੀ ਗੁਰਾਇਆ ਦਿਲਬਾਗ ਸਿੰਘ ਗਿੱਲ ਵੱਲੋਂ ਦੋ ਵਾਰ ਬੈਰੀਕੇਡ ਖੋਲ੍ਹਣ ਲਈ ਕਿਹਾ ਗਿਆ, ਪਰ ਟਾਸਕ ਫੋਰਸ ਦੇ ਮੈਂਬਰਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਆਖਰ ਡੀ. ਐਸ. ਪੀ. ਨਕੋਦਰ ਸ੍ਰੀ ਸਤੀਸ਼ ਮਲਹੋਤਰਾ ਦੇ ਦਖਲ ਤੋਂ ਬਾਅਦ ਪੱਤਰਕਾਰਾਂ ਨੂੰ ਸੜਕ ਉੱਪਰ ਸੰਤਰੀ ਚੌਕੀ ਤੱਕ ਜਾਣ ਦਿੱਤਾ ਗਿਆ।

ਸਸਕਾਰ ਬਾਰੇ ਖ਼ਬਰਾਂ ਛਪਣ ਤੋਂ ਬਾਅਦ ਕਾਫੀ ਗਿਣਤੀ ‘ਚ ਆਸ਼ੂਤੋਸ਼ ਦੇ ਚੇਲੇ ਵੱਡੀ ਗਿਣਤੀ ਵਿੱਚ ਜਾਗ੍ਰਿਤੀ ਸੰਸਥਾਨ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ । ਦੱਸਿਆ ਜਾਂਦਾ ਹੈ ਕਿ ਡੇਰੇ ਪ੍ਰਬੰਧਕ ਵੀ ਸੰਗਤ ਨੂੰ ਆਉਣ ਲਈ ਸੱਦਾ ਦੇ ਰਹੇ ਹਨ, ਪਰ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਅਜੇ ਤੱਕ ਸ਼ਰਧਾਲੂਆਂ ਦੇ ਇਕੱਠੇ ਉੱਪਰ ਕੋਈ ਰੋਕ ਨਹੀਂ ਲਗਾਈ ਜਾ ਰਹੀ।

ਸ਼ਰਧਾਲੂ ਖੁੱਲ੍ਹੇਆਮ ਆ ਜਾ ਰਹੇ ਹਨ, ਪਰ ਡੇਰੇ ‘ਚ ਤਣਾਅ ਵਾਲੀ ਸਥਿਤੀ ਬਣੀ ਨਜ਼ਰ ਆਉਂਦੀ ਹੈ। ਡੇਰਾ ਪ੍ਰਬੰਧਕਾਂ ਵਿਚੋਂ ਕੋਈ ਵੀ ਅੱਜ ਪੱਤਰਕਾਰਾਂ ਨੂੰ ਮਿਲਣ ਲਈ ਬਾਹਰ ਨਹੀਂ ਆਇਆ।

‘ਮ੍ਰਿਤਕ’ ਡੇਰਾ ਮੁਖੀ ਦੁਆਲੇ ਜ਼ੈੱਡ ਸੁਰੱਖਿਆ:

ਨੂਰਮਹਿਲ ਡੇਰੇ ਦੁਆਲੇ ਭਾਵੇਂ ਅਸਥਾਈ ਰੂਪ ਵਿਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਪਰ ਡੇਰੇ ਦੇ ਅੰਦਰ 40 ਦੇ ਕਰੀਬ ਪੁਲਿਸ ਕਰਮਚਾਰੀ ਪੱਕੇ ਤੌਰ ‘ਤੇ ਤਾਇਨਾਤ ਹਨ। ਸੂਤਰਾਂ ਮੁਤਾਬਿਕ ਆਸ਼ੂਤੋਸ਼ ਡੇਰੇ ਅੰਦਰਲੀ ਰਿਹਾਇਸ਼ ਜਿਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫਰੀਜਰ ‘ਚ ਰੱਖਿਆ ਹੋਇਆ ਹੈ, ਵਿਖੇ 14 ਸੀ. ਆਰ. ਪੀ. ਦੇ ਕਰਮਚਾਰੀ ਤਾਇਨਾਤ ਹਨ ਤੇ ਉਨ੍ਹਾਂ ਦੀ ਅਗਵਾਈ ਇਕ ਏ. ਐਸ. ਆਈ. ਕਰਦਾ ਹੈ। ਸੀ. ਆਰ. ਪੀ. ਦੀ ਸੁਰੱਖਿਆ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਕਵਚ ਹੇਠ ਹੀ ਦਿੱਤੀ ਜਾਂਦੀ ਹੈ।

 ਪੰਜਾਬ ਪੁਲਿਸ ਦੇ ਇਥੇ ਤਾਇਨਾਤ ਕਰਮਚਾਰੀ ਬਹੁਤਾ ਕਰਕੇ ਡੇਰੇ ਦੇ ਹੀ ਸ਼ਰਧਾਲੂ ਦੱਸੇ ਜਾਂਦੇ ਹਨ। ਆਸ਼ੂਤੋਸ਼ ਵਾਲੇ ਫਰੀਜਰ ਦੁਆਲੇ ਸੀ. ਆਰ. ਪੀ. ਤੇ ਡੇਰੇ ਦੀ ਆਪਣੀ ਸੁਰੱਖਿਆ ਵਾਲੇ ਹੀ ਤਾਇਨਾਤ ਹਨ। ਉਥੇ ਹੋਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ।

 ਵਰਨਣਯੋਗ ਹੈ ਕਿ ਫਰੀਜ਼ਰ ਵਿਚ ਆਸੂਤੋਸ਼ ਦੀ ਦੇਹ ਵੀ ਕਰੀਬ 6 ਮਹੀਨੇ ਪਹਿਲਾਂ ਹਾਈਕੋਰਟ ਵਿਚ ਹਲਫ਼ਨਾਮਾ ਦੇਣ ਤੋਂ ਪਹਿਲਾਂ ਹੀ ਕੁਝ ਪੁਲਿਸ ਅਧਿਕਾਰੀਆਂ ਨੇ ਦੇਖੀ ਸੀ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ।

ਲਾਇਸੰਸੀ ਹਥਿਆਰਾਂ ‘ਤੇ ਵੀ ਨਜ਼ਰ:

ਹਰਿਆਣਾ ਦੇ ‘ਸਤਲੋਕ ਆਸ਼ਰਮ’ ਵਿਚ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਡੇਰੇ ਅੰਦਰਲੇ ਲਾਇਸੰਸੀ ਹਥਿਆਰਾਂ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਨਾਂਅ ਨਾ ਛਾਪਣ ਦੀ ਸ਼ਰਤ ਉਪਰ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ 8 ਲਾਇਸੰਸੀ ਹਥਿਆਰਾਂ ਬਾਰੇ ਪਤਾ ਲੱਗਿਆ ਹੈ ਜਿਹੜੇ ਆਲ ਇੰਡੀਆ ਪੱਧਰ ਦੇ ਹਨ। ਇਹ ਹਥਿਆਰ ਕਿੱਥੋਂ ਬਣੇ ਹਨ, ਇਸ ਬਾਰੇ ਪੜਤਾਲ ਅਜੇ ਜਾਰੀ ਹੈ।

ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸਰਗਰਮੀ:

ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਲਗਦਾ ਹੈ ਕਿ ਪੰਜਾਬ ਸਰਕਾਰ ਨੇ ਸਰਗਰਮੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਮੇਟੀ ਦਾ ਗਠਨ ਕਰਨ ਤੇ ਰਣਨੀਤੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੇ. ਕੇ. ਯਾਦਵ ਅਤੇ ਐਸ. ਐਸ. ਪੀ. ਜਲੰਧਰ ਦਿਹਾਤੀ ਨਰਿੰਦਰ ਭਾਰਗਵ ਨੂੰ ਚੰਡੀਗੜ੍ਹ ਵਿਖੇ ਸੱਦਿਆ ਗਿਆ ਜਿਥੇ ਉਨ੍ਹਾਂ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।

ਵਰਨਣਯੋਗ ਹੈ ਕਿ 29 ਜਨਵਰੀ ਨੂੰ ਤੜਕਸਾਰ ਆਸ਼ੂਤੋਸ਼ ਦੇ ਸਵਰਗਵਾਸ ਹੋਣ ਦੀ ਗੱਲ ਕਹੀ ਗਈ ਸੀ, ਪਰ ਸਵੇਰੇ 10 ਕੁ ਵਜੇ ਇਹ ਗੱਲ ਉਲਟਾ ਕੇ ਆਸ਼ੂਤੋਸ਼ ਦੇ ਸਮਾਧੀ ਵਿਚ ਚਲੇ ਜਾਣ ਦਾ ਦਾਅਵਾ ਕੀਤਾ ਗਿਆ। ਇਸੇ ਦੌਰਾਨ ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਿੱਲੀ ਤੋਂ ਸੁਆਮੀ ਵਿਸ਼ਾਲਾ ਨੰਦ ਅੱਜ ਦੇਰ ਰਾਤ ਇਥੇ ਪੁੱਜ ਰਹੇ ਹਨ ਤੇ ਡੇਰਾ ਪ੍ਰਬੰਧਕਾਂ ਵੱਲੋਂ ਹਾਈਕੋਰਟ ਦੇ ਦੂਹਰੇ ਬੈਂਚ ਸਾਹਮਣੇ ਉਕਤ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਪੰਜਾਬ ਪੁਲਿਸ ਨੇ ਐਮ.ਪੀ. ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੀਮਾ ਬਾਠ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਚਾਰ ਗਰਾਮ ਆਈਸ ਨਸ਼ੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਕਾ ਬਹਿਬਲ ਕਲਾਂ 2015 ਨਾਲ ਜੁੜੇ ਫੌਜਦਾਰੀ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੋਗੇ ਦੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਬੀਤੇ ਕੱਲ੍ਹ ਫਰੀਦਕੋਟ ਵਿਖੇ ਜਸਟਿਸ ਚੇਤਨ ਸ਼ਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: