Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬੀਬੀ ਸਰਬਜੀਤ ਕੌਰ ਨੇ ਦੂਜੀ ਵਾਰ ਕੈਲੀਫੋਰਨੀਆ ਯੂਨੀਫਾਈਡ ਸਕੂਲ਼ ਡਿਸਟ੍ਰਿਕਟ ਯੁਨੀਅਨ ਦੀ ਚੋਣ ਜਿੱਤੀ

ਬੀਬੀ ਸਰਬਜੀਤ ਕੌਰ ਨੇ ਦੂਜੀ ਵਾਰ ਕੈਲੀਫੋਰਨੀਆ ਯੂਨੀਫਾਈਡ ਸਕੂਲ਼ ਡਿਸਟ੍ਰਿਕਟ ਯੁਨੀਅਨ ਦੀ ਚੋਣ ਜਿੱਤੀ

ਕੈਲੀਫੋਰਨੀਆ (3 ਦਸੰਬਰ, 2014): ਸੰਸਾਰ ਵਿੱਚ ਸਿੱਖ ਜਿੱਥੇ ਵੀ ਗਏ ਆਪਣੀ ਸਖਤ ਮਿਹਨਤ, ਲਗਨ ਅਤੇ ਸੂਝਬੂਝ ਸਦਕਾਂ ਹਰ ਖੇਤਰ ਵਿੱਚ ਮੋਹਰੀ ਰੋ ਅਦਾ ਕਰ ਰਹੇ ਹਨ। ਚਾਹੇ ਉਹ ਰਾਜਸੀ ਖੇਤਰ ਹੋਵੇ ਜਾਂ ਆਰਥਿਕ। ਸਮਾਜ ਸੇਵਾ ਹੋਵੇ ਜਾਂ ਕੋਈ ਹੋਰ, ਸਿੱਖ ਨੇ ਆਪਣੀ ਕਾਬਲੀਅਤ ਸਦਕਾ ਹਰ ਖੇਤਰ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਲਈ ਹੈ।

ਬੀਬੀ ਸਰਬਜੀਤ ਕੌਰ
ਬੀਬੀ ਸਰਬਜੀਤ ਕੌਰ

ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਕੇ ਸਿੱਖ ਕੌਮ ਦੇ ਨਾਮ ਨੂੰ ਚਾਰ ਚੰਨ ਲਾਉਣ ਵਾਲਿਆਂ ਵਿੱਚ ਇੱਕ ਨਾਮ ਹੈ “ਬੀਬੀ ਸਰਬਜੀਤ ਕੌਰ ਚੀਮਾ”।–

ਸਿੱਖ ਭਾਈਚਾਰੇ ਦੀ ਉੁੱਘੀ ਸ਼ਖਸੀਅਤ ਅਤੇ ਸਕੂਲ ਟਰੱਸਟੀ ਸਰਬਜੀਤ ਕੌਰ ਚੀਮਾ ਨੇ ਦੂਜੀ ਵਾਰ ਨਿਊ ਰੇਵਨ ਯੂਨੀਫਾਈਡ ਸਕੂਲ ਡਿਸਟਿ੍ਕਟ ਯੂਨੀਅਨ ਸਿਟੀ ਦੀ ਚੋਣ ਜਿੱਤ ਲਈ ਹੈ ।

 ਵਰਨਣਯੋਗ ਹੈ ਕਿ 4 ਨਵੰਬਰ ਨੂੰ ਹੋਈਆਂ ਅਮਰੀਕਾ ਦੀਆਂ ਆਮ ਚੋਣਾਂ ਦੇ ਨਤੀਜੇ ਇਨ੍ਹਾਂ ਦਿਨਾਂ ਵਿਚ ਸਰਕਾਰੀ ਤੌਰ ‘ਤੇ ਜਾਰੀ ਕੀਤੇ ਜਾ ਰਹੇ ਹਨ ।

ਇਸ ਵਾਰ ਭਾਰਤੀ ਭਾਈਚਾਰੇ ਦੇ ਕਾਫੀ ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ ਙ ਇਨ੍ਹਾਂ ਚੋਣਾਂ ਵਿਚ ਭਾਰਤੀ ਭਾਈਚਾਰੇ ਦੀ ਅਣਥੱਕ ਸੇਵਾਦਾਰ ਮਾਣਯੋਗ ਸਰਬਜੀਤ ਕੌਰ ਚੀਮਾ, ਜੋ ਕਿ ਪਹਿਲੀ ਵਾਰ ਸੰਨ 2010 ਵਿਚ ਚੋਣ ਜਿੱਤ ਕੇ ਨਿਊ ਰੇਵਨ ਸਕੂਲ ਬੋਰਡ ਦੇ ਭਾਈਚਾਰੇ ਦੀ ਸੇਵਾ ਕਰ ਰਹੇ ਹਨ, ਦੂਜੀ ਵਾਰ ਉਮੀਦਵਾਰ ਸਨ ।

ਸਰਕਾਰੀ ਅੰਕੜਿਆਂ ਮੁਤਾਬਿਕ ਉਨ੍ਹਾਂ ਨੇ 5673 ਵੋਟਾਂ ਲੈ ਕੇ ਆਪਣੀ ਸੀਟ ਨੂੰ ਬਰਕਰਾਰ ਰੱਖਿਆ ਹੈ । ਸਰਬਜੀਤ ਕੌਰ ਚੀਮਾ ਨੇ ਗੁਰਦੁਆਰਾ ਸਾਹਿਬ, ਫਰੀਮਾਊਾਟ ਵਿਚ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਦੂਜੀ ਵਾਰ ਇਲਾਕੇ ਦੇ ਵਾਸੀਆਂ ਨੇ ਉੁਨ੍ਹਾਂ ਦੇ ਕੀਤੇ ਉਸਾਰੂ ਕੰਮਾਂ ‘ਤੇ ਮੋਹਰ ਲਾ ਕੇ ਉਨ੍ਹਾਂ ਨੂੰ ਕਾਮਯਾਬ ਬਣਾ ਕੇ ਇਹ ਸਬੂਤ ਦਿੱਤਾ ਹੈ, ਕਿ ਅਮਰੀਕਨ ਕਮਿਊਨਿਟੀ ਯੋਗ ਤੇ ਨਿਪੁੰਨ ਉਮੀਦਵਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਪ੍ਰਤੀਨਿਧ ਚੁਣਦੀ ਹੈ।

ਸਾਰੇ ਹੀ ਭਾਈਚਾਰੇ ਨੇ ਉਤਸ਼ਾਹ ਨਾਲ ਚੋਣ ਫੰਡ ਵਿਚ ਹਿੱਸਾ ਪਾਇਆ ਹੈ । ਸਰਬਜੀਤ ਕੌਰ ਚੀਮਾ ਨੇ ਕਿਹਾ ਉਹ ਭਵਿੱਖ ਵਿਚ ਕਮਿਊਨਿਟੀ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਸਕੂਲਾਂ ਸਬੰਧੀ ਆਉਂਦੀਆਂ ਮੁਸ਼ਕਿਲਾਂ ਜਾਂ ਲੋੜਾਂ ਸਬੰਧੀ ਲੋੜੀਂਦੀ ਮਦਦ ਪ੍ਰਦਾਨ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ । ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਉੁਣ ਦੀ ਰਸਮ 9 ਦਸਬੰਰ ਮੰਗਲਵਾਰ ਨੂੰ ਸ਼ਾਮ 7.00 ਵਜੇ ਤੋਂ 8.00 ਵਜੇ ਅਲਵਰਾਡੋ ਨਾਈਲਜ਼ ਰੋਡ ਯੂਨੀਅਨ ਸਿਟੀ ਵਿਖੇ ਹੋਵੇਗੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

22 ਮਈ, 2018 ਨੂੰ ਟਰਲੋਕ ਸ਼ਹਿਰ ਦੀ ਕਾਉਂਸਲ ਵਲੋਂ ਮੇਅਰ ਗੈਰੀ ਸੋਇਸੇਥ ਦੇ ਦਸਤਖਤਾਂ ਹੇਠ ਪ੍ਰਵਾਨ ਕੀਤੇ ਗਏ ਮਤੇ ਵਿਚ ਜੂਨ 1984 ਨੂੰ ਪੰਜਾਬ 'ਤੇ ਹੋਏ ਭਾਰਤੀ ਫੌਜੀ ਹਮਲੇ ਦੌਰਾਨ
5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ 'ਕਸ਼ਮੀਰ ਇੱਕਮੁੱਠਤਾ ਦਿਹਾੜੇ' ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: