Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਜਪਾ ਦੀਆਂ ਭਗਵਾਵਾਦੀ ਨੀਤੀਆਂ ਨੂੰ ਜ਼ਿਮਨੀ ਚੋਣਾਂ ਵਿੱਚ ਜਨਤਾ ਨੇ ਵਿਖਾਏ ਕਰਾਰੇ ਹੱਥ

ਭਾਜਪਾ ਦੀਆਂ ਭਗਵਾਵਾਦੀ ਨੀਤੀਆਂ ਨੂੰ ਜ਼ਿਮਨੀ ਚੋਣਾਂ ਵਿੱਚ ਜਨਤਾ ਨੇ ਵਿਖਾਏ ਕਰਾਰੇ ਹੱਥ

eletionਨਵੀਂ ਦਿੱਲੀ ( 16 ਸਤੰਬਰ 2014): ਭਾਰਤ ਦੇ 10 ਸੂਬਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਜਨਤਾ ਨੇ ਮੋਦੀ ਸੀ ਅਗਵਾਈ ਵਾਲੀ ਭਾਜਪਾ ਦੀ ਭਗਵਾਵਾਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਨਕਾਰਦਿਆਂ ਇਸਦੇ ਵਿਰੁੱਧ ਆਪਣੇ ਵੋਟ ਦਾ ਇਸਤੇਮਾਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਵੱਖ ਵੱਖ ਧਰਮਾਂ ਵਿੱਚ ਜ਼ਹਿਰ ਘੋਲਣ ਦੀ ਭਾਜਪਾ ਦੀ ਨੀਤੀ ਨੂੰ ਪਸੰਦ ਨਹੀਂ ਕਰਦੀ।ਇਨ੍ਹਾਂ ਚੋਣ ਨਤੀਜਿਆਂ ਵਿੱਚ ਕੁਝ ਮਹੀਨੇ ਪਹਿਲਾਂ ਭਾਰਤ ਭਰ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕਰਨ ਵਾਲੀ ਭਾਜਪਾ ਨੂੰ ਜਨਤਾ ਨੇ  ਕਰਾਰੇ ਹੱਥ ਵਿਖਾਏ ਹਨ।

ਇਨ੍ਹਾਂ ਚੋਣ ਨਤੀਜਿਆਂ ਅਨੁਸਾਰ, 32 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੇ 12, ਕਾਂਗਰਸ ਨੇ 7, ਸਮਾਜਵਾਦੀ ਪਾਰਟੀ ਨੇ 8, ਟੀ. ਡੀ. ਪੀ., ਤ੍ਰਿਣਮੂਲ ਕਾਂਗਰਸ, ਸੀ. ਪੀ. ਐਮ. ਅਤੇ ਏ. ਆਈ. ਯੂ. ਡੀ.ਐਫ. ਨੇ ਇੱਕ-ਇੱਕ ਸੀਟ ਜਿੱਤੀ ਹੈ। ਸਿੱਕਮ ਵਿੱਚ ਇੱਕ ਸੀਟ ਅਜ਼ਾਦ ਉਮੀਦਵਾਰ ਨੇ ਜਿੱਤੀ ਹੈ। ਬੀ. ਜੇ. ਪੀ. ਨੇ ਯੂ. ਪੀ., ਰਾਜਸਥਾਨ ਅਤੇ ਗੁਜਰਾਤ ਦੀਆਂ ਆਪਣੀਆਂ 23 ਸੀਟਾਂ ਵਿੱਚੋਂ 13 ਗੁਆ ਲਈਆਂ ਹਨ।

ਦਿਲਚਸਪ ਗੱਲ ਇਹ ਹੈ ਕਿ ਜਿਹੜੀਆਂ ਸੀਟਾਂ ਬੀ. ਜੇ. ਪੀ. ਨੇ ਇਨ੍ਹਾਂ ਸਟੇਟਾਂ ਵਿੱਚ ਗਵਾਈਆਂ ਹਨ, ਇਹ ਉਹ ਹੀ ਸੀਟਾਂ ਹਨ, ਜਿਥੋਂ ਬੀ. ਜੇ. ਪੀ. ਦੇ ਸਿਟਿੰਗ ਐਮ. ਐਲ. ਏ. ਸਨ। ਇਹ ਹੁਣ ਚੋਣਾਂ ਜਿੱਤ ਕੇ ਐਮ. ਪੀ. ਬਣ ਚੁੱਕੇ ਹਨ। ਸੋ ਇਨ੍ਹਾਂ ਬੀ. ਜੇ. ਪੀ. ਦੀਆਂ ‘ਪੱਕੀਆਂ ਸੀਟਾਂ’ ਤੇ, ਬੀ. ਜੇ. ਪੀ. ਦੀ ਹੋਈ ਸ਼ਰਮਨਾਕ ਹਾਰ ਨੇ, ਬੀ. ਜੇ. ਪੀ. ਦੇ ਖੇਮੇ ਵਿੱਚ ਖਲਬਲੀ ਮਚਾ ਦਿੱਤੀ ਹੈ।

ਇਥੋਂ ਤੱਕ ਕਿ ਮੋਦੀ ਦੇ ਵਾਰਾਣਸੀ ਪਾਰਲੀਮਾਨੀ ਹਲਕੇ ਵਿੱਚ ਪੈਂਦੀ, ਵਿਧਾਨ ਸਭਾ ਸੀਟ ਵੀ ਸਮਾਜਵਾਦੀ ਪਾਰਟੀ ਨੇ ਜਿੱਤ ਲਈ ਹੈ। ਗੁਜਰਾਤ ਵਿੱਚ ਕਾਂਗਰਸ ਨੇ, ਬੀ. ਜੇ. ਪੀ. ਨੂੰ ਬੜੀ ਜ਼ਬਰਦਸਤ ਟੱਕਰ ਦਿੱਤੀ ਹੈ। ਰਾਜਸਥਾਨ ਵਿੱਚ, ਜਿੱਥੇ ਕਿ ਬੀ. ਜੇ. ਪੀ. ਦੀ ਵਸੁੰਧਰਾ ਰਾਜੇ ਮੁੱਖ ਮੰਤਰੀ ਹੈ, ਚਾਰ ਵਿਚੋਂ ਤਿੰਨ ਸੀਟਾਂ ਕਾਂਗਰਸ ਨੇ ਜਿੱਤੀਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਫੈਸਲਾ ਸੁਣਾਉਂਦਿਆਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਤਲ ਦੇ ਇੱਕ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: