Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰੀਆ ਸਮਾਜੀ ਅਗਨੀਵੇਸ਼ ਦੀ ਹਿੰਦੁਤਵੀਆਂ ਨੇ ਕੁੱਟਮਾਰ ਕੀਤੀ

ਆਰੀਆ ਸਮਾਜੀ ਅਗਨੀਵੇਸ਼ ਦੀ ਹਿੰਦੁਤਵੀਆਂ ਨੇ ਕੁੱਟਮਾਰ ਕੀਤੀ

ਨਵੀਂ ਦਿੱਲੀ: ਆਰੀਆ ਸਮਾਜੀ ਅਗਨੀਵੇਸ਼ ਉੱਤੇ ਬੀਤੇ ਕਲ੍ਹ ਹਿੰਦੁਤਵੀਆਂ ਨੇ ਹਮਲਾ ਕਰਕੇ ਕੁੱਟਮਾਰ ਕੀਤੀ। ਝਾਰਖੰਡ ਦੇ ਪਾਕੁਰ ਵਿਚ ਇਕ ਸਮਾਗਮ ਦੌਰਾਨ ਪਹੁੰਚੇ ਅਗਨੀਵੇਸ਼ ਜਦੋਂ ਆਪਣੇ ਹੋਟਲ ਤੋਂ ਬਾਹਰ ਨਿਕਲੇ ਤਾਂ ਭਾਜਪਾ ਯੁਵਾ ਮੋਰਚਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਵਲੋਂ ਅਗਨੀਵੇਸ਼ ‘ਤੇ ਹਮਲਾ ਕਰ ਦਿੱਤਾ ਗਿਆ।

ਇਸ ਦੌਰਾਨ ਹਮਲਾ ਕਰਨ ਵਾਲੇ ਹਿੰਦੁਤਵੀਆਂ ਨੇ ਅਗਨੀਵੇਸ਼ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ ਤੇ ਕਾਲੇ ਝੰਡੇ ਵੀ ਵਖਾਏ।

ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਸੂਬੇ ਦੇ ਗ੍ਰਹਿ ਸਕੱਤਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਸ ਕੁੱਟਮਾਰ ਨਾਲ ਅਗਨੀਵੇਸ਼ ਦੇ ਸੱਟਾਂ ਲੱਗਣ ਦੀ ਖ਼ਬਰ ਹੈ। ਕੁੱਟਮਾਰ ਵਿਚ ਅਗਨੀਵੇਸ਼ ਦੇ ਲੀੜੇ ਪਾੜ ਦਿੱਤੇ ਗਏ। ਜ਼ਖਮੀ ਹਾਲਤ ਵਿਚ ਅਗਨੀਵੇਸ਼ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।

ਅਗਨੀਵੇਸ਼ ਨੇ ਕਿਹਾ ਕਿ, “ਅੱਜ ਪਰਮਾਤਮਾ ਦੀ ਕਿਰਪਾ ਨਾਲ ਹੀ ਜਿਉਂਦੇ ਹਨ। ਇਹ ਹਮਲਾ ਕਾਤਲਾਨਾ ਸੀ। ਮੈਨੂੰ ਨਹੀਂ ਪਤਾ ਉਹਨਾਂ ਮੇਰੇ ਨਾਲ ਕੁੱਟਮਾਰ ਕਿਉਂ ਕੀਤੀ।”

ਅਖਬਾਰੀ ਖ਼ਬਰਾਂ ਮੁਤਾਬਿਕ ਹਮਲਾਵਰ ਕੁੱਟਮਾਰ ਕਰਦੇ ਸਮੇਂ “ਸਵਾਮੀ ਅਗਨੀਵੇਸ਼ ਵਾਪਿਸ ਜਾਓ” ਅਤੇ “ਜੈ ਸ਼੍ਰੀ ਰਾਮ” ਵਰਗੇ ਨਾਅਰੇ ਲਾਉਂਦੇ ਰਹੇ।

ਹਾਸਿਲ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਘਟਨਾ ਲਈ ਜਿੰਮੇਵਾਰ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਵੱਲੋਂ ਰਾਣਾ ਅਯੂਬ ਦੀ ਲਿਖੀ ਕਿਤਾਬ ‘ਗੁਜਰਾਤ ਫਾਈਲਾਂ’ ਦੀ ਬੋਲਦੀ ਕਿਤਾਬ ਜਾਰੀ ਕੀਤੀ ਗਈ ਹੈ। ਇਹ ਬੋਲਦੀ ਕਿਤਾਬ ਪੰਜਾਬੀ ਬੋਲੀ ਵਿੱਚ ਹੈ ਅਤੇ ਇਹ ਸਿੱਖ ਸਿਆਸਤ ਦੀ ਐਪਲ
ਕਪਿਲ ਗੁੱਜਰ ਨੇ ਰੋਹ ਵਿਖਾਵੇ ਵਾਲੀ ਸਟੇਜ ਦੇ ਪਿੱਛੇ ਤਕਰੀਬਨ ਢਾਈ ਸੌ ਮੀਟਰ ਧੂਰੀ ਤੋਂ ਪੁਲਿਸ ਬੈਰੀਕੇਡ ਤੋਂ ਚਲਾਈਆਂ 2 ਗੋਲੀਆਂ।
ਭਾਰਤੀ ਜਨਤਾ ਪਾਰਟੀ ਲਈ ਝਾਰਖੰਡ ਤੋਂ ਚੰਗੀ ਖਬਰ ਨਹੀਂ ਆ ਰਹੀ। ਝਾਰਖੰਡ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ।
ਭਾਵੇਂ ਕਿ ਭਾਰਤੀ ਉਪਮਹਾਂਦੀਪ ਦੀ ਸੱਤਾ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ ਕੋਲ ਮੁਕਾਮੀ ਪੱਧਰ ਉੱਤੇ ਇੰਨੀ ਸਿਆਸੀ ਤਾਕਤ ਹੈ ਕਿ ਇਹ ਆਪਣੇ ਚਿਰਾਂ ਤੋਂ ਐਲਾਨੇ ਕਾਰਜਾਂ ਨੂੰ ਸਾਰੇ ਵਿਰੋਧਾਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: