ਚੰਡੀਗੜ੍ਹ: ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼,ਕਸ਼ਮੀਰ ਤੇ ਦਿੱਲੀ ਤੇ ਮੈਦਾਨੀ ਇਲਾਕਿਆਂ ਵਿਚ ਬੀਤਿਆ ਕੱਲ੍ਹ ਮੀਂਹ ਦੇ ਨਾਂ ਰਿਹਾ। ਇਸਦੇ ਨਾਲ ਹੀ ਹੋਰਨਾਂ ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ ਵੀ ਹੋਈ।
ਪੰਜਾਬ ‘ਚ ਸਭ ਤੋਂ ਵੱਧ ਮੀਂਹ ਪਠਾਨਕੋਟ ਜ਼ਿਲ੍ਹੇ ‘ਚ ਪਿਆ ਜਿੱਥੇ ਤਕਰੀਬਨ 94 ਮਿਲੀਮੀਟਰ ਮੀਂਹ ਪਿਆ, ਇਸਦੇ ਨਾਲ ਹੀ ਲੁਧਿਆਣਾ,ਪਟਿਆਲਾ, ਆਦਮਪੁਰ, ਹਲਵਾਰਾ, ਬਠਿੰਡਾ, ਗੁਰਦਾਸਪੁਰ, ਚੰਡੀਗੜ੍ਹ ਆਦਿ ਥਾਵਾਂ ਤੇ ਵੀ ਮੀਂਹ ਪਿਆ ਤੇ ਬਰਫੀਲੀਆਂ ਹਵਾਵਾਂ ਚੱਲੀਆਂ।

ਕਣਕਾਂ ਲਈਂ ਲਾਹੇਵੰਦ ਹੈ ਮੀਂਹ
ਖੇਤੀ ਮਹਿਰਾਂ ਦਾ ਕਹਿਣੈ ਕਿ ਇਸ ਮੀਂਹ ਬਿਲਕੁਲ਼ ਠੀਕ ਸਮੇਂ ਉੱਤੇ ਪਿਆ ਹੈ ਇਸਦੇ ਨਾਲ ਪੰਜਾਬ ਹਰਿਆਣਾ ਵਿਚਲੀ ਕਣਕ ਦੀ ਫਸਲ ਨੂੰ ਲਾਹਾ ਪਹੁੰਚੇਗਾ।
ਖੇਤੀ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਕਿਹਾ ਕਿ ” ਇਸ ਨਾਲ ਫਸਲ ਦੀ ਪੈਦਾਵਾਰ ‘ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਪੀਲੀ ਕੁੰਗੀ ਦੇ ਰੋਗ ਤੋਂ ਵੀ ਫਸਲ ਦਾ ਬਚਾਅ ਹੋਵੇਗਾ ਤੇ ਮੀਂਹ ਬਿਲਕੁਲ ਢੁੱਕਵੇਂ ਸਮੇਂ ‘ਤੇ ਪਿਆ ਹੈ।”
ਬਰਫਬਾਰੀ ਕਾਰਣ ਤਿੰਨ ਜਣਿਆਂ ਦੀ ਮੌਤ
ਪਹਾੜਾਂ ‘ਚ ਹੋਈ ਭਾਰੀ ਬਰਫਬਾਰੀ ਕਾਰਣ ਰਾਮਬਨ ਜ਼ਿਲ੍ਹੇ ਦੇ ਇਕ ਪਹਾੜੀ ਪਿੰਡ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ।