Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਿੱਤ ਦੇ ਨਿਸ਼ਾਨ

ਦਿੱਲੀ ਤੇ ਸ਼ੇਰ ਚੜ੍ਹੇ ਨੇ,
ਜਿੱਤਾਂ ਨਾਲ ਪਰਤਣਗੇ।
ਆਢਾ ਹੈ ਨਾਲ ਜੁਲਮ ਦੇ,
ਸਬਰਾਂ ਨੂੰ ਪਰਖਣਗੇ।
ਮੁੱਢੋਂ ਇੱਕ ਕਥਾ ਕਹਾਣੀ,
ਚਿੜੀਆਂ ਤੇ ਕਾਵਾਂ ਦੀ।
ਖੇਤਾਂ ਵਿੱਚ ਜਾਣਾ ਹੈ ਨ੍ਹੀਂ,
ਰਹਿਣਾ ਵਿੱਚ ਰਾਹਵਾਂ ਹੀ।
ਪਹਿਲਾਂ ਉਨ ਮੱਲਣੇ ਦਾਣੇ,
ਮੁੜਕੇ ਫਿਰ ਥਾਵਾਂ ਵੀ।
ਆਖਰ ਨੂੰ ਚਿੜੀਆਂ ਅੰਦਰ,
ਦਿਲ ਬਾਜਾਂ ਦੇ ਧੜਕਣਗੇ।
ਦਿੱਲੀ ‘ਤੇ ਸ਼ੇਰ ਚੜ੍ਹੇ ਨੇ …
ਨੀਰੋ ਤੇ ਜਨਕ ਰਾਜੇ ਵਿੱਚ,
ਵਿੱਥਾਂ ਨੇ ਦੀਆਂ।
ਦਿੱਲੀ ਹਰਣਾਖਸ਼ ਬੈਠੇ,
ਪਰਖਾਂ ਪ੍ਰਹਿਲਾਦ ਦੀਆਂ।
ਰਾਖੀ ਤਾਂ ਨਰਸਿੰਘ ਕਰਨੀ,
ਫ਼ਿਕਰਾਂ ਨਹੀਂ ਬਾਅਦ ਦੀਆਂ।
ਗੁਰੂਆਂ ਦੇ ਹੁਕਮੀਂ ਬੱਧੇ,
ਮੇਘਾਂ ਜਿਉਂ ਗੜ੍ਹਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ…
ਬਗਲੇ ਬਣ ਆਏ ਵਪਾਰੀ,
ਨੀਅਤ ਹੈ ਲੁੱਟਣ ਦੀ।
ਰਾਜੇ ਨਾਲ ਰਲ ਕੇ ਲੱਗੇ,
ਜੜ੍ਹ ਤੇਰੀ ਪੁੱਟਣ ਜੀ।
ਮਾਲਕ ਮਜਲੂਮ ਬਣਾ ਕੇ,
ਇੱਛਾ ਤਾਂ ਕੁੱਟਣ ਦੀ।
ਖੇਤਾਂ ਵੱਲ ਝਾਕੇ ਕੋਈ,
ਖੰਡੇ ਤਾਂ ਖੜਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ…
ਝੂਠਾਂ ਦੇ ਝੁੰਡ ਨੇ ਫਿਰਦੇ ,
ਗੰਧਲਾਉਂਦੇ ਢਾਬਾਂ ਨੂੰ।
ਬੋਤਲ ਬੰਦ ਕਰਕੇ ਵੇਚਣ,
ਸਤਲੁਜ ਦੇ ਆਬਾਂ ਨੂੰ।
ਦਿੱਲੀ ਨਾਲ ਲੜਨਾ ਪੈਣੈ
ਆਖਰ ਪੰਜਾਬਾਂ ਨੂੰ।
ਸੂਰੇ ਤਾਂ ਸਦਾ ਦਿੱਲੀ ਦੀਆਂ,
ਅੱਖਾਂ ਵਿੱਚ ਰੜਕਣਗੇ।
ਦਿੱਲੀ ਤੇ ਸ਼ੇਰ ਚੜ੍ਹੇ ਨੇ,
ਜਿੱਤਾਂ ਨਾਲ ਪਰਤਣਗੇ।
ਆਢਾ ਹੈ ਨਾਲ ਜ਼ੁਲਮ ਦੇ,
ਸਬਰਾਂ ਨੂੰ ਪਰਖਣਗੇ।
ਸਿਕੰਦਰ ਸਿੰਘ 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀ. 
ਫਤਹਿਗੜ੍ਹ ਸਾਹਿਬ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਚੁਰਾਸੀ, ਮੁੜ ਮੁੜ ਆਸੀ, ਔਖੀ ਐ ਸਰਕਾਰ ਸੱਚੇ ਦਰਬਾਰੋਂ, ਸੁੱਚੇ ਕਿਰਦਾਰੋ, ਪੈਂਦੀ ਹੈ ਫਿਟਕਾਰ
ਖਰੇ ਸਿਆਣੇ ਚਾਲਕ ਹੋਏ ਮਰਜੀਵੜਿਆਂ ਦੀ ਗੱਡੀ। ਖੰਡੇ ਧਾਰ ਦੁਹੇਲੇ ਰਸਤੇ ਪੀੜ ਗਰੀਬਾਂ ਵੱਡੀ।
ਮੈ ਕਿਵੇਂ ਸਹਿਜ ਅਤੇ ਅਤਿ ਸ਼ਾਂਤ ਬੈਠਾ ਹਾਂ! ਮੇਰੇ ਜ਼ਿਹਨ ਵਿੱਚ,ਇੱਕ ਚੱਲ ਰਿਹਾ ਤੂਫ਼ਾਨ ਐ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: