ਸ੍ਰੀਨਗਰ: ਘਾਟੀ ਵਿੱਚ ਲਗਾਤਾਰ 34ਵੇਂ ਦਿਨ ਕਰਫਿਊ ਜਾਰੀ ਰਿਹਾ। ਹੁਰੀਅਤ ਦੀ ਅਗਵਾਈ ਵਿੱਚ ਹੋ ਰਹੇ ਰੋਸ ਪ੍ਰੋਗਰਾਮਾਂ ਕਾਰਨ ਸਰਕਾਰ ਵਲੋਂ ਘਾਟੀ ਦੇ ਕੁੱਝ ਹਿੱਸਿਆਂ ਵਿੱਚ ਕਰਫਿਊ, ਜਦੋਂ ਕਿ ਬਾਕੀ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

ਇਕ ਪੁਲੀਸ ਅਧਿਕਾਰੀ ਅਨੁਸਾਰ ਰਾਜ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਅਤੇ ਅਨੰਤਨਾਗ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕਰਫਿਊ ਜਾਰੀ ਹੈ, ਜਦੋਂ ਕਿ ਇਹਤਿਆਤ ਵਜੋਂ ਵਾਦੀ ਦੇ ਬਾਕੀ ਹਿੱਸਿਆਂ ਵਿੱਚ ਚਾਰ ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ। ਇਸ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਥਾਵਾਂ ’ਤੇ ਰੋਸ ਮੁਜਾਹਰਾ ਕਰਨ ਵਾਲਿਆਂ ਨੂੰ ਸੜਕਾਂ ਤੋਂ ਦੂਰ ਰੱਖਣ ਲਈ ਪੁਲੀਸ ਤੇ ਅਰਧ ਸੈਨਿਕ ਬਲਾਂ ਦੀ ਮਦਦ ਫੌਜ ਵੱਲੋਂ ਕੀਤੀ ਜਾ ਰਹੀ ਹੈ।