ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ। ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ।