Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

August 3, 2015

August 3, 2015

ਪਾਕਿਸਤਾਨ ਅਤੇ ਭਾਰਤ ਵਲੋਂ ਕਰਮਵਾਰ 14 ਅਤੇ 15 ਅਗਸਤ ਨੂੰ ਮਨਾਏ ਜਾ ਰਹੇ ਆਪੋ-ਆਪਣੇ ਆਜ਼ਾਦੀ ਦਿਹਾੜਿਆਂ ਦੇ ਸੰਦਰਭ ਵਿੱਚ, ਸਿੱਖ ਆਜ਼ਾਦੀ-ਪਸੰਦ ਜਥੇਬੰਦੀ ਦਲ ਖਾਲਸਾ ਨੇ 13 ਅਗਸਤ 'ਅਜ਼ਾਦੀ ਸੰਕਲਪ ਦਿਵਸ' ਵਜੋਂ ਮਨਾਉਣ ਦਾ ਫੈਸਲਾ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਇੱਕ ਤਾਜ਼ੀ ਟੀਵੀ ਇੰਟਰਵਿਊ ਵਿੱਚ ਅਮਰੀਕੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਸੰਨ 2020 ਵਿੱਚ ਕਰਵਾਈ ਜਾ ਰਹੀ ਸਿੱਖ ਰਾਏਸ਼ੁਮਾਰੀ ਦੀ ਮਾਨਤਾ 'ਤੇ ਸਵਾਲ ਖੜੇ ਕੀਤੇ ਹਨ।
ਪਿੱਛਲੇ ਕਈ ਸਾਲਾਂ ਤੋਂ ਭਾਰਤ ਦੀਆਂ ਜੇਲਾਂ ਵਿੱਚ ਸਜ਼ਾ ਪੂਰੀ ਕਰਨ ਤੋਂ ਵੀ ਬਾਅਦ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਰੋਸ ਮਾਰਚ ਕੀਤਾ ਗਿਆ।
ਤਾਜ਼ਾ ਲੰਘੀਆਂ ਲੋਕ ਸਭਾ ਚੋਣਾਂ ਸਮੇਂ ਪਏ ਦਲਬਦਲੀ ਦੇ ਗਾਹ ਵਿਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਲਿਖਿਆ (ਗਿੱਲ ਜੂਨ ੮੪ ਨੂੰ ਭੁੱਲਿਆ)। ਸੁਣਿਐ ਇਹ ਪਹਿਲਾਂ ਹਰ ਸਾਲ ਇਹ ਦਿਹਾੜਾ ਮਨਾਇਆ ਕਰਦਾ ਸੀ। ਉਸਦੇ ਦਲ ਵਾਲਿਆਂ ਅਤੇ ਸਾਥੀਆਂ ਨੇ ਇਕ ਰਟਿਆ-ਰਟਾਇਆ ਬਿਆਨ ਦਿੱਤਾ- "ਪੰਥ ਦੀ ਪਿੱਠ ਵਿਚ ਛੁਰਾ ਮਾਰਿਐ"। ਇਸ ਬਾਰੇ ਇੱਕ ਟਿੱਪਣੀ ਕੈਨੇਡਾ ਤੋਂ ਨਿਕਲਦੇ ਪੰਜਾਬੀ ਅਖ਼ਬਾਰ 'ਚੜ੍ਹਦੀ ਕਲਾ' ਨੇ ਕੀਤੀ- "ਜਿਨ੍ਹਾਂ ਨੇ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ, ਗਿੱਲ ਨੇ ਤਾਂ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਐ"। ਇਸੇ ਖ਼ਬਰ ਬਾਰੇ ਕਾਮਰੇਡਾਂ ਦੇ ਅਖ਼ਬਾਰ 'ਨਵਾਂ ਜ਼ਮਾਨਾ' ਨੇ ਵੀ ਸੰਪਾਦਕੀ ਲਿਖੀ ਕਿ ਜਦੋਂ ਗਿੱਲ ਅਤੇ ਉਹਦੇ ਵਰਗੇ ਹੋਰ ਅਨੇਕਾਂ ਘਰਾਂ ਤੋਂ ਚੱਲੇ ਸਨ ਤਾਂ ਉਦੋਂ ਇਹ ਸਾਰੇ ਇਸ ਤਰ੍ਹਾਂ ਦੇ ਨਹੀਂ ਸਨ। ਇਨ੍ਹਾਂ ਦੇ ਇਸ ਤਰ੍ਹਾਂ ਹੋਣ ਵਿਚ ਭਿੰਡਰਾਂਵਾਲੇ ਨਾਲੋਂ ਸ. ਬਾਦਲ ਵਰਗਿਆਂ ਦਾ ਵੱਧ ਦੋਸ਼ ਹੈ। ਅਖ਼ਬਾਰਾਂ ਵਿਚ ਛਪੇ ਬਿਆਨ ਅਤੇ ਅਲਫਾ ਟੀ.ਵੀ. 'ਤੇ ਗੱਲਬਾਤ ਦੌਰਾਨ ਉਸਨੇ ਕਹਿ ਦਿੱਤਾ ਕਿ ਸਾਨੂੰ ਬੀਤੇ ਨੂੰ ਭੁੱਲ ਜਾਣਾ ਚਾਹੀਦਾ ਹੈ ਹੁਣ ਕਾਂਗਰਸ ਬਦਲ ਗਈ ਹੈ। ਕਾਂਗਰਸ ਦੇ ਬਦਲਣ ਦੀ ਗੱਲ ਬਾਅਦ ਵਿਚ ਪਹਿਲਾਂ
ਭਾਰਤ ਵਿੱਚ ਸਿਰਫ ਘੱਟਗਿਣਤੀ ਕੌਮਾਂ ਦੇ ਬੰਦਿਆਂ ਨੂੰ ਫਾਂਸੀ ਦੇਣ ਦੇ ਰੁਝਾਣ ਦੀ ਨਿੰਦਾ ਕਰਦਿਆਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਅਮਰੀਕਾ ਦੀ ਸਿੱਖ ਸੰਸਥਾ ਸਿੱਖਸ ਫਾਰ ਜਸਟਿਸ ਨੇ 1984 ਵਿੱਚ ਵਾਪਰੀ ਸਿੱਖ ਨਸਲਕੁਸ਼ੀ ਦੇ ਜਿਮੇਵਾਰ ਵੱਡੇ ਰਾਜਸੀ ਆਗੂਆਂ ਨੂੰ ਸਜ਼ਾ ਨਾ ਦੇਣ ਕਰਕੇ ਭਾਰਤੀ ਨਿਆ ਪ੍ਰਣਾਲੀ ਦੀ ਅਲੋਚਨਾ ਕੀਤੀ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।