Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖਾਲਸਾ ਨੇ 13 ਅਗਸਤ ‘ਅਜ਼ਾਦੀ ਸੰਕਲਪ ਦਿਵਸ’ ਵਜੋਂ ਮਨਾਉਣ ਦਾ ਲਿਆ ਫੈਸਲਾ

ਦਲ ਖਾਲਸਾ ਨੇ 13 ਅਗਸਤ ‘ਅਜ਼ਾਦੀ ਸੰਕਲਪ ਦਿਵਸ’ ਵਜੋਂ ਮਨਾਉਣ ਦਾ ਲਿਆ ਫੈਸਲਾ

ਅੰਮ੍ਰਿਤਸਰ (3 ਅਗਸਤ, 2015): ਪਾਕਿਸਤਾਨ ਅਤੇ ਭਾਰਤ ਵਲੋਂ ਕਰਮਵਾਰ 14 ਅਤੇ 15 ਅਗਸਤ ਨੂੰ ਮਨਾਏ ਜਾ ਰਹੇ ਆਪੋ-ਆਪਣੇ ਆਜ਼ਾਦੀ ਦਿਹਾੜਿਆਂ ਦੇ ਸੰਦਰਭ ਵਿੱਚ, ਸਿੱਖ ਆਜ਼ਾਦੀ-ਪਸੰਦ ਜਥੇਬੰਦੀ ਦਲ ਖਾਲਸਾ ਨੇ 13 ਅਗਸਤ ‘ਅਜ਼ਾਦੀ ਸੰਕਲਪ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ ਹੈ।

ਇਸ ਸਬੰਧੀ ਜਥੇਬੰਦੀ ਨੇ ਜਲੰਧਰ ਵਿੱਚ ‘ਆਜ਼ਾਦੀ-ਇੱਕੋ-ਇੱਕ ਰਾਹ’ ਵਿਸ਼ੇ ਉਤੇ ਗੁਰਦੁਆਰਾ ਨੌਵੀ ਪਾਤਿਸ਼ਾਹੀ ਵਿਖੇ ਕਾਨਫਰੰਸ ਕਰਨ ਦਾ ਐਲਾਨ ਕੀਤਾ ।

ਪਾਰਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬੁਲਾਰੇ ਕੰਵਰਪਾਲ ਸਿੰਘ ਅਤੇ ਡਾ ਮਨਜਿੰਦਰ ਸਿੰਘ ਨੇ ਕਿਹਾ ਕਿ ਕਰਮਵਾਰ 14 ਅਤੇ 15 ਅਗਸਤ 1947 ਨੂੰ ਮੁਸਲਮਾਨ ਵੀਰਾਂ ਨੂੰ ਪਾਕਿਸਤਾਨ ਅਤੇ ਹਿੰਦੁ ਵੀਰਾਂ ਨੂੰ ਹਿੰਦੁਸਤਾਨ ਮਿਲਿਆ ਪਰ ਸਿੱਖ ਆਜ਼ਾਦੀ ਦਾ ਨਿੱਘ ਮਾਨਣ ਤੋਂ ਵਾਂਝੇ ਰਹਿ ਗਏ।

ਦਲ ਖਾਲਸਾ
ਦਲ ਖਾਲਸਾ

ਉਹਨਾਂ ਕਿਹਾ ਕਿ ਉਸ ਦਿਨ ਤੋਂ ਹੀ ਸਿੱਖ ਆਪਣੇ ਰਾਜ-ਭਾਗ ਅਤੇ ਕੌਮੀ ਘਰ ਲਈ ਵੱਖ-ਵੱਖ ਪੜਾਵਾਂ ਵਿਚੋ ਹੁੰਦਿਆਂ ਜਦੋਜਹਿਦ ਕਰ ਰਹੇ ਹਨ। ਉਹਨਾਂ ਕਿਹਾ ਕਿ ਖਾਲਸੇ ਦਾ ਹੱਕੀ ਸੰਘਰਸ਼ ਜਾਰੀ ਹੈ। ਉਹਨਾਂ ਦਸਿਆ ਕਿ ਪੰਥ ਦੀ ਆਜ਼ਾਦੀ ਅਤੇ ਪੰਜਾਬ ਦੀ ਪ੍ਰਭੁਸੱਤਾ ਦੇ ਮਿਸ਼ਨ ਨੂੰ ਪ੍ਰਣਾਈਆਂ ਜਥੇਬੰਦੀਆਂ ਦੇ ਆਗੂ ਕਾਨਫਰੰਸ ਨੂੰ ਸੰਬੋਧਨ ਕਰਨਗੇ।

ਪਾਰਟੀ ਦੀ ਮੀਟਿੰਗ ਅੰਦਰ ਮੌਜੂਦ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਕੌਮ ਦੀ ਅੰਦਰੂਨੀ ਫੁੱਟ ਅਤੇ ਪਾਟੋ-ਧਾੜ ਨੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਹੈ ਅਤੇ ਸਿੱਖ ਆਜ਼ਾਦੀ ਸੰਘਰਸ਼ ਨੂੰ ਕਮਜ਼ੋਰ ਕੀਤਾ ਹੈ। ਉਹਨਾਂ ਬਣੇ ਹੋਏ ਹਾਲਾਤਾਂ ਉਤੇ ਚਿੰਤਾ ਜਿਤਾਉਦਿਆਂ ਕਿਹਾ ਕਿ ਦੀਨਾ ਨਗਰ ਪੁਲਿਸ ਸਟੇਸ਼ਨ ਉਤੇ ਹੋਏ ਜੇਹਾਦੀ ਹਮਲੇ ਤੋਂ ਬਾਅਦ ਮੀਡੀਆ ਦੇ ਇੱਕ ਸੈਕਸ਼ਨ ਅਤੇ ਕਾਂਗਰਸੀ ਆਗੂਆਂ ਨੇ ਇਸ ਹਮਲੇ ਨੂੰ ਖਾਲਿਸਤਾਨ ਦੇ ਜਦੋਜਹਿਦ ਨਾਲ ਜੋੜਕੇ ਬੇਤੁਕੀ ਅਤੇ ਗੈਰ-ਜ਼ਿੰਮੇਵਾਰਨਾ ਬਿਆਨਬਾਜੀ ਕੀਤੀ ਹੈ।

ਉਹਨਾਂ ਕਿਹਾ ਕਿ ਜਦ ਕਦੇ ਵੀ ਭਾਰਤ ਅੰਦਰ ਕੋਈ ਹਿੰਸਕ ਵਾਰਦਾਤ ਹੁੰਦੀ ਹੈ ਤਾਂ ਹਰ ਵਾਰ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਖਿਲਾਫ ਇੱਕ ਅਜਿਹਾ ਮਾਹੌਲ ਸਿਰਜ ਦਿਤਾ ਜਾਂਦਾ ਹੈ ਤਾਂ ਜੋ ਸੁਰਖਿਆ ਫੋਰਸਾਂ ਨੂੰ ਉਹਨਾਂ ਖਿਲਾਫ ਸੌਖਾਲਾ ਹੀ ਕਾਰਵਾਈ ਕਰਨ ਦੀ ਵਾਜਬਤਾ ਮਿਲ ਸਕੇ।

ਉਹਨਾਂ ਸਪਸ਼ਟ ਕੀਤਾ ਕਿ ਆਜ਼ਾਦੀ ਦਾ ਸੰਘਰਸ਼ ਅਤੇ ਅੱਤਵਾਦ ਵਿੱਚ ਬੁਨਿਆਦੀ ਅਤੇ ਵੱਡਾ ਅੰਤਰ ਹੁੰਦਾ ਹੈ, ਜਿਸਨੂੰ ਮੀਡੀਆ ਅਤੇ ਸਿਆਸੀ ਲੋਕ ਰੱਲਗੱਡ ਕਰ ਦਿੰਦੇ ਹਨ। ਜਥੇਬੰਦੀ ਵਲੋਂ ਭਾਰਤ ਅੰਦਰੋਂ ਫਾਂਸੀ ਦੀ ਸਜ਼ਾ ਖਤਮ ਕਰਨ ਉਤੇ ਜੋਰ ਦਿੱਤਾ ਗਿਆ ਅਤੇ ਮੁੰਬਈ ਬੰਬ ਧਮਾਕਿਆਂ ਵਿੱਚ ਸਜ਼ਾਯਾਫਤਾ ਯਾਕੂਬ ਮੈਨਨ ਨੂੰ ਫਾਂਸੀ ਉਤੇ ਚੜਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਮੀਟਿੰਗ ਵਿੱਚ ਕਾਂਗਰਸੀ ਐਮ.ਪੀ ਰਵਨੀਤ ਸਿੰਘ ਬਿੱਟੂ ਵਲੋਂ ਲੁਧਿਅਣਾ ਹਸਪਤਾਲ ਜਿਥੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਜਬਰੀ ਦਾਖਿਲ ਕੀਤਾ ਗਿਆ, ਦੇ ਬਾਹਰ ਕੀਤੇ ਡਰਾਮੇ ਉਤੇ ਸਖਤ ਟਿਪਣੀ ਕਰਦਿਆ ਕਿਹਾ ਗਿਆ ਕਿ ਇਸ ਨਾਲ ਰਵਨੀਤ ਦੇ ਦਿਮਾਗ ਦਾ ਦਿਵਾਲੀਆਪਣ ਹੀ ਸਾਹਮਣੇ ਆਇਆ ਹੈ।

ਮੀਟਿੰਗ ਵਿੱਚ ਸਰਬਜੀਤ ਸਿੰਘ ਘੁਮਾਣ, ਨੋਬਲਜੀਤ ਸਿੰਘ, ਰਣਬੀਰ ਸਿੰਘ, ਹਰਜਿੰਦਰ ਸਿੰਘ, ਸਿੱਖ ਯੂਥ ਆਗੂ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਮੰਡ, ਗਗਨਦੀਪ ਸਿੰਘ, ਪ੍ਰਭਜੀਤ ਸਿੰਘ ਖਾਲਸਾ ਆਦਿ ਵੀ ਹਾਜ਼ਿਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ
ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਰੇ ਧਰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: