ਭਾਰਤ ਦੀ ਕੇਂਦਰੀ ਸੱਤਾ 'ਤੇ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਹਿੰਦੂਤਵੀਆਂ ਲਈ ਕਾਨੂੰਨ, ਨੈਤਿਕਤਾ, ਸਮਾਜਿੱਕਤਾ ਦੇ ਕੋਈ ਅਰਥ ਨਹੀਂ, ਸੱਤਾ ਦੇ ਨਸੈ ਵਿੱਚ ਉਹ ਕਿਸੇ ਵੀ ਘੱਟ ਗਿਣਤੀ ਲਈ ਕੁਝ ਵੀ ਕਹਿ ਸਕਦੇ ਹਨ। ਇਸਦੀ ਤਾਜ਼ਾ ਉਦਾਹਰਨ ਆਰ.ਐੱਸ.ਐੱਸ ਵੱਲੋਂ ਤਾਜ਼ਾ ਵੰਡਿਆਂ ਜਾ ਰਿਹਾ ਇੱਕ ਕਿਤਾਬਚਾ ਹੈ ਜਿਸ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨੇ ਅਪਣੇ ਇਕ ਪ੍ਰੋਗਰਾਮ 'ਚ ਅੱਜ ਕਿਹਾ ਕਿ ਇਕ ਹਜ਼ਾਰ ਸਾਲਾਂ ਬਾਅਦ ਹਿੰਦੂਆਂ ਦੀ ਚੜ੍ਹਤ ਦਾ ਸਮਾਂ ਆ ਗਿਆ ਹੈ ਅਤੇ ਈਸਾਈ ਮਿਸ਼ਨਰੀ ਕ੍ਰਿਪਾ ਕਰ ਕੇ ਇਸ ਦੇਸ਼ 'ਚੋਂ ਵਾਪਸ ਚਲੇ ਜਾਣ।