ਸਿਰਸਾ (4 ਅਪ੍ਰੈਲ, 2015): ਬਲਾਤਕਾਰ, ਕਤਲਾਂ ਅਤੇ ਸਾਧੂਆਂ ਨੂਮ ਜਬਰਦਸਤੀ ਨਿਪੁੰਸਕ ਬਣਾਉਣ ਦੇ ਕੇਸਾਂ ਵਿੱ ਚਫਸੇ ਵਿਵਾਦਤ ਸੌਦਾ ਸਾਧ ਨੇ ਅੱਜ ਸਿਰਸੇ ਦੀ ਆਦਲਤ ਤੋਂ ਵੀਡੀਓੁ ਕਾਨਫਰੰਸ ਰਾਹੀਂ ਸੀਬੀਆਈ ਅਦਾਲਤ ਪੰਚਕੁਲਾ ਵਿੱਚ ਪੇਸ਼ੀ ‘ਤੇ ਹਾਜ਼ਰ ਹੋਇਆ।

ਸਵੇਰ ਤੋਂ ਹੀ ਅਦਾਲਤ ਵਿੱਚ ਕਾਰਵਾਈ ਦਾ ਸਾਹਮਣਾ ਕਰਨ ਪੁਜਿਆ ਸੌਦਾ ਸਾਧ ਤਕਰੀਬਨ 2 ਵਜੇ ਤੱਕ ਆਦਲਤ ਵਿੱਚ ਮੌਜੂਦ ਰਿਹਾ। ਇਸ ਦੌਰਾਨ ਉਸਦੇ ਸਰਮਥਕ ਪ੍ਰੇਮੀਆਂ ਨੇ ਪ੍ਰਸ਼ਾਸ਼ਨਿਕ ਹਦਾਇਤਾਂ ਨੂਮ ਟਿੱਚ ਜਾਣਦਿਆਂ ਸਰਸ- ਬਰਨਾਲਾ ਸੜਕ ‘ਤੇ ਡੇਰੇ ਲਾਈ ਰੱਖੇ।
ਸੀ. ਬੀ. ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿਚ ਸੌਦਾ ਸਾਧ ਦੀ ਵੀ. ਡੀ. ਓ. ਕਾਨਫਰੰਸਿੰਗ ਰਾਹੀਂ ਅੱਜ ਪੇਸ਼ੀ ਹੋਈ ਜਿਸ ਵਿਚ ਸੌਦਾ ਸਾਧ ਵਿਰੁੱਧ ਚੱਲ ਰਹੇ ਤਿੰਨ ਵੱਖੋ-ਵੱਖਰੇ ਕੇਸ ਜਿਨ੍ਹਾਂ ਵਿਚ ਸਾਧਣੀਆਂ ਨਾਲ ਜਬਰ ਜਨਾਹ, ਛਤਰਪਤੀ ਕਤਲ ਕੇਸ ਅਤੇ ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਜਸਟਿਸ ਆਰ. ਕੇ. ਯਾਦਵ ਦੀ ਦੇਖ-ਰੇਖ ਹੇਠ ਅਦਾਲਤੀ ਕਾਰਵਾਈ ਦਰਜ ਕੀਤੀ ਗਈ ।
ਕੇਸ ਦੀ ਸੁਣਵਾਈ ਅਦਾਲਤ ਵੱਲੋਂ ਦੁਪਿਹਰ ਦੇ ਖਾਣੇ ਦੀ ਛੁੱਟੀ ਤੱਕ ਚਲਾਈ ਅਤੇ ਇਸਤੋਂ ਬਾਅਦ ਕੇਸ ਦੀ ਪੈਰਵੀ ਕਰ ਰਹੇ ਵਰਕਰ ਸਿੱਖ ਉਪਰੋਕਤ ਤਿੰਨਾਂ ਕੇਸਾਂ ਸਬੰਧੀ ਅਗਲੀ ਅਦਾਲਤੀ ਕਾਰਵਾਈ ਮਿਤੀ 6 ਅਪ੍ਰੈਲ 2015 ਨੂੰ ਹੋਣੀ ਨਿਸ਼ਚਿਤ ਹੋਈ ਹੈ ।