Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਲ ਖਾਲਸਾ ਨੇ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਰੋਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਦਿੱਤਾ ਮੰਗ ਪੱਤਰ

ਦਲ ਖਾਲਸਾ ਨੇ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਰੋਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ (4 ਮਾਰਚ 2015): ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਬਣੀ ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਵਿਰੁੱਧ ਸਿੱਖ ਜੱਥੇਬੰਦੀ ਦਲ ਖਾਲਸਾ ਅਤੇ ਦਮਦਮੀ ਟਕਸਾਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਕਿ ਉਹ ਨਾਨਕ ਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਿਰੁੱਧ ਹੁਕਮਨਾਮਾ ਜਾਰੀ ਕਰਕੇ ਉਸਨੂੰ ਆਪਣੀ ਫਿਲਮ ਵਾਪਿਸ ਲੈਣ ਦੇ ਹੁਕਮ ਦੇਣ।

ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ  ਨੂੰ ਪੱਤਰ ਸੌਂਪਦੇ ਹੋਏ
ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਸੌਂਪਦੇ ਹੋਏ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਸਕੱਤਰ ਡਾ ਮਨਜਿੰਦਰ ਸਿੰਘ ਜੰਡੀ ਅਤੇ ਸਰਬਜੀਤ ਸਿੰਘ ਘੁਮਾਣ ਦੇ ਦਸਤਖਤਾਂ ਹੇਠ ਇੱਕ ਯਾਦ-ਪੱਤਰ ਜਥੇਦਾਰ ਸਾਗਿਬ ਨੂੰ ਸੌਪਿਆ ਗਿਆ।

ਉਪਰੰਤ ਦਮਦਮੀ ਟਕਸਾਲ ਦਾ ਇੱਕ ਵਫਦ ਅਜੈਬ ਸਿੰਘ ਅਭਿਆਸੀ ਦੀ ਅਗਵਾਈ ਹੇਠ ਸਿੰਘ ਸਾਹਿਬ ਨੂੰ ਮਿਲਿਆ ਅਤੇ ਸੰਸਥਾ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਲਿਖਿਆ ਖੱਤ ਉਹਨਾਂ ਨੂੰ ਸੌਪਿਆ।

DamdamI- nanakShah
ਦਮਦਮੀ ਟਕਸਾਲ ਦੇ ਅਜੈਬ ਸਿੰਘ ਅਭਿਆਸੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਸੌਂਪਦੇ ਹੋਏ

ਦਲ ਖਾਲਸਾ ਵਲੋਂ ਦਿੱਤੇ ਪੱਤਰ ਵਿੱਚ ਲਿਖਿਆ ਹੈ ਕਿ ਨਾਨਕ ਸ਼ਾਹ ਫਕੀਰ ਨਾਮੀ ਫਿਲਮ ਵਿੱਚ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿੱਚ ਦਿਖਾ ਕੇ ਸਿੱਖ ਪੰਥ ਦੇ ਮੂਲ ਸਿਧਾਂਤਾਂ ਉਤੇ ਡਾਢੀ ਸੱਟ ਮਾਰੀ ਹੈ। ਇਹ ਫਿਲਮ ਸਿੱਧੇ ਰੂਪ ਵਿੱਚ ਸਿੱਖ ਦੀ ਆਸਥਾ ਨਾਲ ਖਿਲਵਾੜ ਹੈ।

ਦਲ ਖਾਲਸਾ ਆਗੂਆਂ ਨੇ ਕਿਹਾ ਕਿ ਨਿਰਮਾਤਾ ਦਾ ਦਾਅਵਾ ਹੈ ਕਿ ਫਿਲਮ ਵਿੱਚ ਗੁਰੁੂ ਨਾਨਕ ਦੇਵ ਜੀ ਨੂੰ ਕੰਪਿਅੂਟਰ ਗ੍ਰਾਫਿਕ ਦੇ ਜ਼ਰੀਏ ਫਿਲਮਾਇਆ ਗਿਆ ਹੈ। ਉਹਨਾਂ ਜੁਆਬ ਵਿੱਚ ਕਿਹਾ ਕਿ ਇਸ ਨਾਲ ਅਸੂਲੀ ਤੌਰ ਉਤੇ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਫਿਲਮ ਵਿੱਚ ਰੋਲ ਭਾਂਵੇ ਜਿਊਂਦੇ ਬੰਦੇ ਨੇ ਕੀਤਾ ਹੋਵੇ ਤੇ ਭਾਂਵੇ ਉਹਨਾਂ ਦੇ ਸਰੀਰ ਨੂੰ ਕੰਪਿਊਟਰੀ ਰੇਖਾ-ਚਿੱਤਰ ਦੇ ਨਾਲ ਤਿਆਰ ਕੀਤਾ ਗਿਆ ਹੋਵੇ।ਫਿਲਮਸਾਜ਼ੀ ਦੇ ਇਹ ਦੋਵੇਂ ਢੰਗ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਹੈ ਅਤੇ ਕੌਮ ਲਈ ਇੱਕੋ ਜਿੰਨੇ ਘਾਤਕ ਹਨ।

ਉਹਨਾਂ ਜਥੇਦਾਰ ਸਾਹਿਬ ਦਾ ਨਿਰਮਾਤਾ ਦੇ ਦਿੱਲੀ ਸਥਿਤ ਘਰ ਜਾ ਕੇ ਫਿਲਮ ਦੇਖਣ ਅਤੇ ਉਪਰੰਤ ਉਸ ਦੀ ਸਿਫਤ ਵਿੱਚ ਖੱਤ ਲਿਖਣ ਨੂੰ ਮੰਦਭਾਗਾ ਦਸਿਆ।

ਉਹਨਾਂ ਜਥੇਦਾਰ ਸਾਹਿਬ ਨੂੰ ਅੱਗੇ ਹੋ ਕੇ ਅਗਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਅਗਰ ਉਹ ਅਜਿਹਾ ਨਹੀ ਕਰਦੇ ਤਾਂ ਨੌਜਵਾਨਾਂ ਨੂੰ ਆਪ-ਮੁਹਾਰੇ ਸੜਕਾਂ ਉਤੇ ਆਉਣਾ ਪਵੇਗਾ। ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਕੋਲ ਹੋਰ ਕੋਈ ਰਾਹ ਨਹੀਂ ਹੈ। ਕੌਮ ਕੋਲ ਵੀ ਹੋਰ ਕੋਈ ਰਾਹ ਨਹੀਂ। ਫਿਲਮ ਦੇ ਨਿਰਮਾਤਾ ਕੋਲ ਵੀ ਹੋਰ ਕੋਈ ਰਾਹ ਨਹੀਂ ਹੈ। ਪਿਆਰ ਨਾਲ ਜਾਂ ਫਟਕਾਰ ਨਾਲ- ਕਿਸੇ ਵੀ ਤਰਾਂ, ਕਿਸੇ ਵੀ ਢੰਗ ਨਾਲ ਖਾਲਸਾ ਪੰਥ ਨਿਰਮਾਤਾ ਨੂੰ ਫਿਲ਼ਮ ਰਿਲੀਜ਼ ਕਰਨ ਤੋਂ ਰੋਕੇ।

ਉਹਨਾਂ ਕਿਹਾ ਕਿ ਪਹਿਲਾਂ ‘ਚਾਰ ਸਹਿਬਜ਼ਾਦੇ’ ਤੇ ਹੁਣ ‘ਨਾਨਕ ਸ਼ਾਹ ਫਕੀਰ’, ਜਿਸ ਰਾਹ ਉਤੇ ਕੌਮ ਦਾ ਇੱਕ ਹਿਸਾ ਖੁਸ਼ੀ-ਖੁਸ਼ੀ ਤੁਰ ਪਿਆ ਹੈ, ਇਹ ਸਿੱਖਾਂ ਨੂੰ ਸਿਧਾਂਤਕ ਤੌਰ ਉਤੇ ਖੁਦਕੁਸ਼ੀ ਵੱਲ ਲੈ ਕੇ ਜਾਏਗਾ। ਇਸ ਮੌਕੇ ਉਹਨਾਂ ਦੇ ਨਾਲ ਨੋਬਲਜੀਤ ਸਿੰਘ, ਪਰਮਜੀਤ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਹਾਜ਼ਿਰ ਸਨ।

ਬਾਬਾ ਹਰਨਾਮ ਸਿੰਘ ਨੇ ਜਥੇਦਾਰ ਨੂੰ ਲਿਖਿਆ ਹੈ ਕਿ ਉਹਨਾਂ ਦੇ ਮੋਢਿਆਂ ਉਤੇ ਬਹੁਤ ਵੱਡੀ ਜ਼ਿਮੇਵਾਰੀ ਆ ਪਈ ਹੈ। ਸਿੱਖ ਧਰਮ ਦੇ ਸਿਧਾਂਤ ਉਤੇ ਇੱਕ ਸਿੱਖ ਨੇ ਹੀ ਘਾਤਕ ਵਾਰ ਕੀਤਾ ਹੈ। ਦੇਰ ਜਰੂਰ ਹੋਈ ਹੈ ਪਰ ਅਜੇ ਵਕਤ ਹੈ ਕਿ ਕੌਮ ਇਸ ਵਰਤਾਰੇ ਨੂੰ ਏਥੇ ਹੀ ਨੱਪ ਲਵੇ, ਜੇਕਰ ਹੋਰ ਦੇਰ ਹੋ ਗਈ ਤਾਂ ਸਿੱਖੀ ਸਿਧਾਂਤਾਂ ਅਤੇ ਪ੍ਰੰਪਰਾਵਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ ਜਿਸ ਦੀ ਭਰਪਾਈ ਕਰਨੀ ਵੀ ਔਖੀ ਹੋਵੇਗੀ।

ਉਹਨਾਂ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ, ਇਸ ਫਿਲਮ ਦੇ ਨਿਰਮਾਤਾ ਨੂੰ ਫਿਲਮ ਨੂੰ ਵਾਪਿਸ ਲੈਣ ਹਿੱਤ ਸਖਤੀ ਨਾਲ ਹੁਕਮ ਜਾਰੀ ਕਰਨ।

ਉਹਨਾਂ ਅੱਗੇ ਕਿਹਾ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਹ ਅਜਿਹੀ ਪਿਰਤ ਨੂੰ ਜਨਮ ਦੇਵੇਗੀ, ਜੋ ਹੋਰਨਾਂ ਨੂੰ ਵੀ ਸਿੱਖੀ ਸਿਧਾਂਤਾਂ ਅਤੇ ਪ੍ਰੰਪਰਾਵਾਂ ਨਾਲ ਖਿਲਵਾੜ ਕਰਨ ਦੀ ਖੁੱਲ ਦੇਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਸ਼ਾਮਲ ਹੋਣ ਲਈ ਭਾਰਤ 'ਤੇ ਆਪਣੇ ਦੋਸ਼ਾਂ ਨੂੰ ਮੁੜ ਦ੍ਰਿੜਤਾ ਨਾਲ ਦੁਹਰਾਉਂਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: