ਫਾਂਸੀ 1, ਉਮਰ ਕੈਦੀ 20, ਸੀਨੀਅਰ ਸਿਟੀਜ਼ਨ 8, ਹੋਰ 55 ਫਾਂਸੀ: 1 ਕੇਂਦਰੀ ਜੇਲ੍ਹ, ਪਟਿਆਲਾ ਬਲਵੰਤ ਸਿੰਘ ਰਾਜੋਅਣਾ ਪੁੱਤਰ ਸ੍ਰ.ਮਲਕੀਤ ਸਿੰਘ ਰਤਨ ਨਗਰ ਪਟਿਆਲਾ। ਪੱਕੀ ਰਿਹਾਇਸ਼ ਪਿੰਡ ਰਾਜੋਆਣਾ ਕਲਾਂ, ਥਾਣਾ ਸੁਧਾਰ,ਜਿਲਾ ਲਧਿਆਣਾ।ਐਫ ਆਈ ਆਰ ਨੰ: 96 ਮਿਤੀ 31-8-1995 ਪੁਲਿਸ ਥਾਣਾ ਸੈਕਟਰ 3 ਚੰਡੀਗੜ੍ਹ।ਸੀ.ਬੀ.ਆਈ. ਕੇਸ ਨੰਬਰ: 9/ਐੱਸ/95 ਐੱਸ.ਆਈ.ਯੂ.ਵੀ/ਐੱਸ.ਆਈ ਸੀ-2/ਸੀ.ਬੀ.ਆਈ./ਡੀ.ਐੱਸ.ਪੀ.ਈ,ਮਿਤੀ 01-09-1995 ਅਧੀਨ ਧਾਰਵਾਂ 302,307, 120ਬੀ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਵਾ 3 ਅਤੇ 4।ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਕੇਸ ਦਾ ਫੈਸਲਾ 27-07-2007 ਨੂੰ ਹੋਇਆ। ਜੱਜ ਸ੍ਰੀ ਰਵੀ ਕੁਮਾਰ ਸੋਂਧੀ ਨੇ ਫਾਂਸੀ ਦੀ ਸਜ਼ਾ ਸੁਣਾਈ। ਭਾਰਤੀ ਗ੍ਰਹਿ ਮੰਤਰਾਲਾ ਵਲੋਂ 28-03-2013 ਨੂੰ ਫਾਂਸੀ ਦੇਣ ‘ਤੇ ਰੋਕ ਲਗਾਈ ਹੋਈ ਹੈ।ਹੋਰ ਕੋਈ ਕੇਸ ਵਿਚਾਰਅਧੀਨ ਨਹੀਂ। ਕੋਈ ਜੇਲ੍ਹ ਅਪਰਾਧ ਨਹੀਂ।1995 ਤੋਂ ਹੁਣ ਤੱਕ ਜੇਲ ਵਿੱਚ ਹਨ।