Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 7 ਫਰਵਰੀ ਨੂੰ ਹੋਣਗੀਆਂ

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 7 ਫਰਵਰੀ ਨੂੰ ਹੋਣਗੀਆਂ

ਨਵੀਂ ਦਿੱਲੀ (12 ਜਨਵਰੀ, 2015): ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 7 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 10 ਫਰਵਰੀ ਨੂੰ ਹੋਵੇਗੀ। 15 ਫਰਵਰੀ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਚੋਣ ਕਮਿਸ਼ਨਰ ਦੇ ਇਸ ਐਲਾਨ ਨਾਲ ਦਿੱਲੀ ਚੋਣਾਂ ਲਈ ਕੀਤੀ ਜਾ ਰਹੀ ਲੰਮੀ ਉਡੀਕ ਵੀ ਖਤਮ ਹੋ ਗਈ ਹੈ।ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ 12 ਸੀਟਾਂ ਰਾਖਵੀਆਂ ਹਨ ਜਿਨ੍ਹਾਂ ਲਈ 1 ਕਰੋੜ 30 ਲੱਖ ਵੋਟਰ ਹਨ। ਚੋਣਾਂ ਲਈ 11763 ਵੋਟਿੰਗ ਸਟੇਸ਼ਨ ਬਣਾਏ ਜਾਣਗੇ। ਸਰੀਰਕ ਪੱਖੋਂ ਅਸਮਰਥ ਲੋਕਾਂ ਲਈ ਵੋਟਿੰਗ ਕੇਂਦਰਾਂ ‘ਤੇ ਵਿਸ਼ੇਸ਼ ਵਿਵਸਥਾ ਕੀਤੀ ਜਾਵੇਗੀ। ਇਨ੍ਹਾਂ ਨੂੰ ਗਰਾਊਂਡ ਫਲੋਰ ‘ਤੇ ਹੀ ਵੋਟ ਪਾਉਣ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਮੱਤਦਾਤਾਵਾਂ ਨੂੰ ‘ਨੋਟਾ’ ਦਾ ਅਧਿਕਾਰ ਵੀ ਮਿਲੇਗਾ।

ਦਿੱਲੀ ਚੋਣਾਂ ਲਈ ਬੇਸਬਰੀ ਨਾਲ ਕੀਤੀ ਜਾ ਰਹੀ ਉਡੀਕ ਨੂੰ ਖਤਮ ਕਰਦਿਆਂ ਉਮੀਦਵਾਰ 14 ਜਨਵਰੀ ਤੋਂ 21 ਜਨਵਰੀ ਤੱਕ ਨਾਮਜ਼ਦਗੀ ਪਰਚੇ ਦਾਖਿਲ ਕਰ ਸਕਣਗੇ। ਇਨ੍ਹਾਂ ਦੀ ਪੜਤਾਲ ਲਈ 22 ਜਨਵਰੀ ਤੈਅ ਕੀਤੀ ਗਈ ਹੈ ਜਦ ਕਿ ਨਾਂ ਵਾਪਿਸ ਲੈਣ ਦੀ ਤਰੀਕ 24 ਜਨਵਰੀ ਤੈਅ ਕੀਤੀ ਗਈ ਹੈ।

ਸ੍ਰੀ ਸੰਪਤ ਨੇ ਦੱਸਿਆ ਕਿ ਪੈਸੇ ਤੇ ਤਾਕਤ ਦੀ ਵਰਤੋਂ ਰੋਕਣ ਲਈ ਅਧਿਕਾਰੀ ਤਾਇਨਾਤ ਕੀਤੇ ਜਾਣਗੇ ਅਤੇ ਪਿਛਲੀਆਂ ਚੋਣਾਂ ਦੀ ਤਰ੍ਹਾਂ ਟੈਕਸ ਵਿਭਾਗ ਸਮੇਤ ਤਮਾਮ ਵਿਭਾਗਾਂ ਦੇ ਅਧਿਕਾਰੀ ਇਸ ਦੌਰਾਨ ਸਖਤ ਨਿਗਰਾਨੀ ਕਰਨਗੇ। ਇਸ ਸਮੇਂ ਦੇਸ਼ ਵਿਚ ਕਿਸੇ ਵੀ ਦੂਜੇ ਰਾਜ ਵਿਚ ਚੋਣਾਂ ਨਹੀਂ ਹਨ, ਲਿਹਾਜ਼ਾ ਵੋਟਿੰਗ ਦੌਰਾਨ ਸੁਰੱਖਿਆ ਬਲਾਂ ਦੀ ਉਪਲਬੱਧਤਾ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ।

ਦੱਸਣਯੋਗ ਹੈ ਕਿ 2013 ਵਿਚ ਦਿੱਲੀ ਵਿਚ ਹੋਈਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ । ਕਾਂਗਰਸ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਤੇ ਜਿਸ ਸਰਕਾਰ ਨੇ 49 ਦਿਨਾਂ ਬਾਅਦ ਹੀ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਦਿੱਲੀ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਜੌਰੀ ਗਾਰਡਨ ਵਿਧਾਨ ਸਭਾ ਦੀ 9 ਅਪਰੈਲ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਤੇ ਬਾਦਲ ਦਲ ਗੱਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ, ‘ਆਪ’ ਦੇ ਹਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ
ਹਾਲ ਹੀ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹੁੰਝਾ ਫੇਰ ਜਿੱਤ ਅਤੇ ਮੋਦੀ ਦੀ ਅਗਵਾਈ ਵਿੱਚ ਬਾਜਪਾ ਦੀ ਅਣਕਿਆਸੀ ਹਾਰ ਦੇ ਚਰਚੇ ਭਾਰਤ ਦੇ
ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਸਾਰੇ ਹੀ ਸਿੱਖ ਉਮੀਦਵਾਰ ਚੋਣ ਜਿੱਤ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦਾ ਪੰਜਾਬ ਦੀਆਂ ਸਿਆਸੀ ਸੰਭਵਾਨਾਵਾਂ ਉਤੇ ਰੱਤੀ ਭਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: