ਨੂਰਮਹਿਲੀਏ ਆਸ਼ੂਤੋਸ਼ ਦੀ ਮਿ੍ਤਕ ਦੇਹ ਦਾ ਸਸਕਾਰ ਕਰਨ ਬਾਰੇ ਉੱਚ ਅਦਾਲਤ ਵੱਲੋਂ ਮਿਥੇ 15 ਦਿਨ ਦੀ ਹੱਦ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਤਿਵੇਂ-ਤਿਵੇਂ ਇਸ ਮਾਮਲੇ ਉੱਪਰ ਸਿਆਸਤ ਖੇਡਣ ਦਾ ਦੌਰ ਵੀ ਆਰੰਭ ਹੋ ਗਿਆ ਹੈ ਙ ਭਾਜਪਾ ਦੇ ਵੱਡੇ ਨੇਤਾ ਭਾਵੇਂ ਇਸ ਮਾਮਲੇ ਬਾਰੇ ਮੂੰਹ ਖੋਲ੍ਹਣ ਤੋਂ ਸੰਕੋਚ ਕਰ ਰਹੇ ਹਨ, ਪਰ ਹੇਠਲੀ ਪੱਧਰ ਦੇ ਆਗੂਆਂ ਨੇ ਖੁੱਲ੍ਹ ਕੇ ਡੇਰੇ ਦੇ ਹੱਕ 'ਚ ਬੋਲਣਾ ਸ਼ੁਰੂ ਕਰ ਦਿੱਤਾ ਹੈ । ਇਸ ਤਰ੍ਹਾਂ ਕੁਝ ਦਲਿਤ ਸੰਸਥਾਵਾਂ ਦੇ ਆਗੂਆਂ ਨੇ ਵੀ ਡੇਰੇ ਦੀ ਹਮਾਇਤ ਵਿਚ ਨਿਤਰਨਾ ਸ਼ੁਰੂ ਕਰ ਦਿੱਤਾ ਹੈ ।