ਜਲੰਧਰ (10 ਦਸੰਬਰ, 2014): ਨੂਰਮਹਿਲੀਏ ਆਸ਼ੂਤੋਸ਼ ਦੀ ਮਿ੍ਤਕ ਦੇਹ ਦਾ ਸਸਕਾਰ ਕਰਨ ਬਾਰੇ ਉੱਚ ਅਦਾਲਤ ਵੱਲੋਂ ਮਿਥੇ 15 ਦਿਨ ਦੀ ਹੱਦ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਤਿਵੇਂ-ਤਿਵੇਂ ਇਸ ਮਾਮਲੇ ਉੱਪਰ ਸਿਆਸਤ ਖੇਡਣ ਦਾ ਦੌਰ ਵੀ ਆਰੰਭ ਹੋ ਗਿਆ ਹੈ ਙ ਭਾਜਪਾ ਦੇ ਵੱਡੇ ਨੇਤਾ ਭਾਵੇਂ ਇਸ ਮਾਮਲੇ ਬਾਰੇ ਮੂੰਹ ਖੋਲ੍ਹਣ ਤੋਂ ਸੰਕੋਚ ਕਰ ਰਹੇ ਹਨ, ਪਰ ਹੇਠਲੀ ਪੱਧਰ ਦੇ ਆਗੂਆਂ ਨੇ ਖੁੱਲ੍ਹ ਕੇ ਡੇਰੇ ਦੇ ਹੱਕ ‘ਚ ਬੋਲਣਾ ਸ਼ੁਰੂ ਕਰ ਦਿੱਤਾ ਹੈ । ਇਸ ਤਰ੍ਹਾਂ ਕੁਝ ਦਲਿਤ ਸੰਸਥਾਵਾਂ ਦੇ ਆਗੂਆਂ ਨੇ ਵੀ ਡੇਰੇ ਦੀ ਹਮਾਇਤ ਵਿਚ ਨਿਤਰਨਾ ਸ਼ੁਰੂ ਕਰ ਦਿੱਤਾ ਹੈ ।
ਜਲੰਧਰ ਵਿਖੇ ਅੱਜ ਭਾਜਪਾ ਦੇ ਸਾਬਕਾ ਕੌਾਸਲਰ ਕਮਲ ਸ਼ਰਮਾ ਦੀ ਅਗਵਾਈ ਵਿਚ ਬਸਤੀਆਂ ਵਿਖੇ ਭਾਜਪਾ ਵਰਕਰਾਂ ਨੇ ਰੋਸ ਮਾਰਚ ਕੀਤਾ ਤੇ ਡੇਰੇ ਦੀ ਹਮਾਇਤ ਦਾ ਐਲਾਨ ਕੀਤਾ ਙ ਇਸੇ ਤਰ੍ਹਾਂ ਵਾਲਮੀਕਿ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਦੇ ਆਗੂ ਅਜੈ ਕੁਮਾਰ, ਤਰਲੋਕ ਸਹੋਤਾ, ਜਸਵੰਤ ਸਿੰਘ ਅਤੇ ਸੰਤ ਸੇਵਕ ਨਾਥ ਨੇ ਆਸ਼ੂਤੋਸ਼ ਦੇ ਸਸਕਾਰ ਬਾਰੇ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਮਾਧੀ ਵਿਚ ਲੀਨ ਕਿਸੇ ਮਹਾਂਪੁਰਸ਼ ਦਾ ਸਸਕਾਰ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਦੀ ਸਮਾਧੀ ਨਾਲ ਛੇੜਛਾੜ ਉਨ੍ਹਾਂ ਦੇ ਲੱਖਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਇਕ ਵੱਡਾ ਖਿਲਵਾੜ ਹੋਵੇਗਾ ।
ਇਸ ਤੋਂ ਪਹਿਲਾਂ ਭਾਜਪਾ ਆਗੂ ਜਗਦੀਸ਼ ਸਾਹਨੀ ਵੀ ਡੇਰੇ ਵਿਖੇ ਆਏ ਸਨ ਤੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਹਾਈਕੋਰਟ ਦੇ ਫੈਸਲੇ ਨੂੰ ਬਦਲਣ ਲਈ ਉੱਚ ਅਦਾਲਤ ‘ਚ ਅਰਜ਼ੀ ਦਾਇਰ ਕਰਨ, ਜਿਥੇ ਇਕ ਪਾਸੇ ਇਹ ਮਾਮਲਾ ਹੌਲੀ-ਹੌਲੀ ਰਾਜਸੀ ਰੰਗਤ ਫੜਦਾ ਜਾ ਰਿਹਾ ਹੈ, ਉਥੇ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਰਵੀਜ਼ਨ ਪਟੀਸ਼ਨ ਪਾ ਕੇ ਇਸ ਵਿਵਾਦ ਤੋਂ ਪਾਸੇ ਹੋਣ ਦਾ ਯਤਨ ਕੀਤਾ ਹੈ।
ਇਸ ਦੌਰਾਨ ਪ੍ਰਸ਼ਾਸਨ ਨੇ ਉੱਚ ਅਦਾਲਤ ਵੱਲੋਂ ਦਿੱਤੇ ਫੈਸਲੇ ਨੂੰ ਲਾਗੂ ਕਰਨ ਲਈ ਸਾਰੀਆਂ ਰਸਮੀ ਕਾਰਵਾਈਆਂ ਨੂੰ ਅੰਤਿਮ ਰੁੱਖ਼ ਦੇਣਾ ਸ਼ੁਰੂ ਕਰ ਦਿੱਤਾ ਹੈ ਙ ਡੇਰੇ ਅੰਦਰ ਰੱਖੇ ਫਰੀਜ਼ਰ ਨੂੰ ਵੇਖ ਕੇ ਆਏ ਇਕ ਅਧਿਕਾਰੀ ਨੇ ਦੱਸਿਆ ਕਿ ਆਸ਼ੂਤੋਸ਼ ਦੀ ਦੇਹ ਨੂੰ ਗਲ ਤੱਕ ਫਰੀਜ਼ਰ ਦੇ ਅੰਦਰ ਹੀ ਰੱਖਿਆ ਹੋਇਆ ਹੈ ਤੇ ਉਨ੍ਹਾਂ ਦਾ ਚਿਹਰਾ ਸਿਰਫ ਬਾਹਰ ਦਿਖਾਈ ਦਿੰਦਾ ਹੈ ।
ਉੱਚ ਅਦਾਲਤ ਵੱਲੋਂ ਸਸਕਾਰ ਕਰਵਾਏ ਜਾਣ ਵਾਲੀ ਕਮੇਟੀ ਨੇ ਪਤਾ ਲੱਗਾ ਹੈ ਕਿ ਡੇਰੇ ਦੇ ਅੰਦਰ ਹੀ ਖੁੱਲ੍ਹੀ ਜਗ੍ਹਾ ਆਸ਼ੂਤੋਸ਼ ਦਾ ਸਸਕਾਰ ਕੀਤੇ ਜਾਣ ਬਾਰੇ ਵਿਚਾਰ ਕੀਤਾ ਹੈ ਤੇ ਸਰਕਾਰ ਦਾ ਯਤਨ ਹੈ ਕਿ ਸਸਕਾਰ ਮੌਕੇ ਅਦਾਲਤੀ ਹੁਕਮਾਂ ਨੂੰ ਲਾਗੂ ਕਰਾਉਣ ਲਈ ਭਾਵੇਂ ਕਮੇਟੀ ਸਾਰੀਆਂ ਰਸਮਾਂ ਦੀ ਨਿਗਰਾਨੀ ਕਰੇ ਪਰ ਸਸਕਾਰ ਦੀਆਂ ਰਸਮਾਂ ਵਿਚ ਮੁੱਖ ਭੂਮਿਕਾ ਡੇਰਾ ਪ੍ਰਬੰਧਕਾਂ ਦੀ ਹੀ ਰਹੇ।