Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

September 27, 2014

September 27, 2014

ਲੁਧਿਆਣਾ ਵਿੱਚ ਕਾਤਲਾਨਾ ਹਮਲੇ ਵਿੱਚ ਲੋੜੀਂਦੇ ਨੌਜਵਾਨਾਂ 'ਤੇ ਖੰਨਾ ਪੁਲਿਸ ਵੱਲੋਂ ਗੋਲੀਆਂ ਚਲਾਉਣ ਨਾਲ ਦੋ ਨੋਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਥਾਣਾ ਮਾਛੀਵਾੜਾ ਦੇ ਐਸ. ਐਚ. ਓ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਆਹਲੂਵਾਲੀਆ ਕਾਲੋਨੀ ਵਿਚ ਇੱਕ ਵਿੱਚ ਘਰ ਛਾਪਾਮਾਰਿਆ ਅਤੇ ਪੁਲਿਸ ਨੇ ਇਕ ਕਮਰੇ ਦਾ ਦਰਵਾਜ਼ਾ ਖੜਕਾਇਆ। ਪਰ ਅੰਦਰੋਂ ਬੈਠੇ ਨੌਜਵਾਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ 'ਤੇ ਪੁਲਿਸ ਮੁਲਾਜ਼ਮ ਦਰਵਾਜ਼ਾ ਤੋੜ ਦਿੱਤਾ।
ਦਿੱਲੀ ਸਿੱਖ ਕਤਲੇਆਮ ਦੇ ਮਾਮਲਿਆ ਦੀ ਪੈਰਵੀ ਕਰ ਰਹੇ ਪ੍ਰਸਿੱਧ ਵਕੀਲ਼ ਐੱਚ. ਐੱਸ ਫੁਲਕਾ ਵੱਲੋਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਮਾਨਹਾਨੀ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਟਾਇਟਲਰ ਨੇ ਅਦਾਲਤ ਨੂੰ ਕਿਹਾ ਕਿ ਉਹ ਸ਼ਿਕਾਇਤ ਕਰਤਾ ਸ੍ਰ. ਫੂਲਕਾ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਲਈ ਤਿਆਰ ਹੈ।
ਨਵੰਬਰ 1984 ਵਿੱਚ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸ਼ੀਨ ਦੀ ਹਨੇਰੀ ਵਿੱਚ ਹਰਿਆਣਾ ਦੇ ਜਿਲ੍ਹਾ ਗੁੜਗਾਉਂ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖਾਂ ਦਾ ਹਿੰਦੂਵਾਦੀ ਬੁਰਸ਼ਾਗਰਦਾਂ ਵੱਲੋਂ ਸਮੂਜਿਕ ਕਤਲੇਆਮ ਕਰ ਦਿੱਤਾ ਸੀ।
ਨਿਊਯਾਰਕ 'ਚ ਰਹਿਣ ਵਾਲੇ ਕਾਨੂੰਨੀ ਸਲਾਹਕਾਰ ਨੇ ਪੱਤਰਕਾਰਾਂ ਦੱਸਿਆ ਕਿ ਅਮਰੀਕਨ ਜਸਟਿਸ ਸੈਂਟਰ ਨੇ ਅਗਲੇ ਦੋ ਦਿਨਾਂ 'ਚ ਸ਼ਹਿਰ 'ਚ ਮੋਦੀ ਦੇ ਕਈ ਜਨਤਕ ਸਮਾਰੋਹਾਂ ਦੌਰਾਨ ਅਦਾਲਤ ਦੇ ਸੰਮਨ ਮੋਦੀ ਤੱਕ ਪਹੁੰਚਾਉਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੀ ਪੇਸ਼ਕਸ਼ ਕੀਤੀ ਗਈ ਹੈ।
ਪੰਜਾਬ ਵਿੱਚ 90ਵਿਆਂ ਦੇ ਦੌਰਾਨ ਚੱਲੀ ਸਰਕਾਰੀ ਅੱਤਵਾਦ ਦੀ ਹਨੇਰੀ ਵਿੱਚ ਪਲਿਸ ਵੱਲੋਂ ਇਨਾਮਾਂ ਦੀਆਂ ਵੱਡੀਆਂ ਰਕਮਾਂ ਅਤੇ ਤਰੱਕੀਆ ਲੈਣ ਦੇ ਲਾਲਚ ਵਿੱਚ ਨਾਮੀ ਖਾੜਕੂਆਂ ਦੀ ਜਗ੍ਹਾ ਆਮ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ।ਅਜਿਹੇ ਇੱਕ ਨਹੀਂ ਅਨੇਕਾਂ ਕੇਸ ਜਨ, ਜਿਨਾਂ ਵਿੱਚ ਪੁਲਿਸ ਵੱਲੋਂ ਮੁਕਾਬਲਿਆਂ ਦੌਰਾਨ ਮਾਰੇ ਖਾੜਕੂਆਂ ਦੇ ਨਾਮ 'ਤੇ ਮੋਟੀਆਂ ਇਨਾਮੀ ਰਕਮਾਂ ਅਤੇ ਅਹੁਦੇ ਪ੍ਰਾਪਤ ਕੀਤੇ।
ਭਾਰਤ ਦੀ ਆਰਥਿਕ ਰਾਜਧਾਨੀ ਬੰਬਈ ਵਿੱਚ ਸੰਨ 1993 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਅਬਦੁਲ ਰੱਜ਼ਾਕ ਮੇਮਨ ਦੀ ਫਾਂਸੀ 'ਤੇ ਭਾਰਤੀ ਸੁਪਰੀਮ ਕੋਰਟ ਨੇ ਇੱਕ ਵਾਰ ਰੋਕ ਲਾ ਦਿੱਤੀ ਹੈ।
ਕਸ਼ਮੀਰ ਦਾ ਮਸਲਾ ਭਾਰਤ ਅਤੇ ਪਾਕਿਸਤਾਨ ਵਿੱਚਕਾਰ 1947 ਤੋਂ ਹੀ ਤਣਾਅ ਦਾ ਕਾਰਣ ਬਣਿਆ ਹੋਇਆ ਹੈ।ਭਾਰਤ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਦੱਸਦਾ ਹੈ ਅਤੇ ਪਾਕਿਸਤਾਨ ਇਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਦਕਿ ਕਸ਼ਮੀਰੀ ਮੁਸਲਮਾਨ ਇੱਕ ਖੁਦਮੁਖਿਤਿਆਰੀ ਚਾਹੁੰਦੇ ਹਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦਿਨਾ ਦੌਰੇ 'ਤੇ ਅੱਜ ਨਿਊਯਾਰਕ ਪਹੁੱਚ ਗਿਆ ਹੈ।ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਨਿਊਯਾਰਕ ਦੇ ਜੌਹਨ ਐਫ ਕੈਨੇਡੀ ਹਵਾਈ ਅੱਡੇ 'ਤੇ ਪਹੁੰਚਿਆ ਜਿਥੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਸੁਬਰਾਮਨੀਅਮ, ਉਸ ਦੀ ਪਤਨੀ ਕਿਯੋਕੋ ਜੈਸ਼ੰਕਰ, ਸੰਯੂਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਅਸ਼ੋਕ ਮੁਕਰਜੀ ਨੇ ਸਵਾਗਤ ਕੀਤਾ ਙ ਇਸ ਤੋਂ ਬਾਅਦ ਮੋਦੀ ਦਾ ਕਾਫਲਾ ਨਿਊਯਾਰਕ ਦੇ ਹੋਟਲ ਲਈ ਰਵਾਨਾ ਹੋਇਆ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।