Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚਿਆ, ਸਯੁੰਕਤ ਰਾਸ਼ਟਰ ਮਹਾਂਸਭਾ ਨੂੰ ਕਰੇਗਾ ਸੰਬੋਧਨ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚਿਆ, ਸਯੁੰਕਤ ਰਾਸ਼ਟਰ ਮਹਾਂਸਭਾ ਨੂੰ ਕਰੇਗਾ ਸੰਬੋਧਨ

modi-1ਨਿਊਯਾਰਕ (26 ਸਤੰਬਰ, 2014):  ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦਿਨਾ ਦੌਰੇ ‘ਤੇ ਅੱਜ ਨਿਊਯਾਰਕ ਪਹੁੱਚ ਗਿਆ ਹੈ।ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਨਿਊਯਾਰਕ ਦੇ ਜੌਹਨ ਐਫ ਕੈਨੇਡੀ ਹਵਾਈ ਅੱਡੇ ‘ਤੇ ਪਹੁੰਚਿਆ ਜਿਥੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਸੁਬਰਾਮਨੀਅਮ, ਉਸ ਦੀ ਪਤਨੀ ਕਿਯੋਕੋ ਜੈਸ਼ੰਕਰ, ਸੰਯੂਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਅਸ਼ੋਕ ਮੁਕਰਜੀ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਦਾ ਕਾਫਲਾ ਨਿਊਯਾਰਕ ਦੇ ਹੋਟਲ ਲਈ ਰਵਾਨਾ ਹੋਇਆ।

ਹੋਟਲ ਦੇ ਬਾਹਰ ਇਕੱਤਰ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਤੋਂ ਪਹਿਲਾਂ ਅਮਰੀਕਾ ਨੂੰ ਭਾਰਤ ਦਾ ਸੁਭਾਵਕ ਵਿਸ਼ਵ ਸਹਿਯੋਗੀ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਲੋਕਤੰਤਰਿਕ ਦੇਸ਼ਾਂ ਦੀ ਪੂਰਕ ਤਾਕਤ ਦੀ ਵਰਤੋਂ ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਵਿਆਪਕ ਆਧਾਰ ‘ਤੇ ਕੀਤੀ ਜਾ ਸਕਦੀ ਹੈ।

ਨਰਿੰਦਰ ਮੋਦੀ ਕਲ੍ਹ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 69ਵੇਂ ਇਜਲਾਸ ਅਤੇ ਐਤਵਾਰ ਨੂੰ ਪ੍ਰਸਿੱਧ ਮੈਡੀਸਨ ਚੌਕ ਗਾਰਡਨ ਵਿਖੇ ਇਕ ਰੈਲੀ ਨੂੰ ਸੰਬੋਧਨ ਕਰੇਗਾ, ਜਿਸ ਵਿਚ ਲਗਭਗ 20 ਹਜ਼ਾਰ ਭਾਰਤੀ-ਅਮਰੀਕੀ ਲੋਕਾਂ ਦੇ ਸ਼ਾਮਿਲ ਹੋਣ ਦੀ ਆਸ ਹੈ।

ਮੋਦੀ ਦੀ 28 ਸਤੰਬਰ ਦਿਨ ਐਤਵਾਰ ਨੂੰ “ਮੈਡੀਸਨ ਸੁਕੇਅਰ ਗਰਡਨ ਨਿਊਯਾਰਕ” ਵਿੱਚ ਆਮਦ ਮੌਕੇ ਸਮੁਚੀਆਂ ਸਿੱਖ ਜੱਥੇਬੰਦੀਆਂ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਜੋਰਦਾਰ ਮੁਜ਼ਾਹਰਾ ਕਰਨ ਲਈ ਤਿਆਰੀਆਂ ਕੀਤੀ ਜਾ ਰਹੀਆਂ ਹਨ।

ਸਿੱਖ ਜੱਥੇਬੰਦੀਆਂ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮੋਦੀ ਵਿਕਾਸ ਦਾ ਦੂਤ ਨਹੀਂ ਸਗੋਂ ਮਨੁੱਖਤਾ ਦੇ ਵਿਨਾਸ਼ ਦਾ ਦੈਂਤ ਹੈ।ਇਸਦੇ ਇਸ਼ਾਰੇ ‘ਤੇ ਗੁਜਰਾਤ ਵਿੱਚ ਸੰਨ 2002 ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਹਿੰਦੂ ਬੁਰਸ਼ਾਗਰਦਾਂ ਵੱਲੋਂ ਕਤਲ ਕਰ ਦਿੱਤਾ ਗਿਆ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਨਾਲ 30 ਸਤੰਬਰ ਨੂੰ ਮਿਲਣੀ ਹੋਵੇਗੀ ਙ 30 ਸਤੰਬਰ ਨੂੰ ਜਦੋਂ ਰਾਸ਼ਟਰਪਤੀ ਉਬਾਮਾ ਵਾਈਟ ਹਾਊਸ ਵਿਖੇ ਮੋਦੀ ਦਾ ਬੜੇ ਉਤਸ਼ਾਹ ਨਾਲ ਸਵਾਗਤ ਕਰੇਗਾ, ਉਦੋਂ ਅਮਰੀਕਾ ਵਿੱਚ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦੀ ਸਿੱਖ ਜੱਥੇਬੰਦੀ ਅਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਬੁਲਾਈ ਲੋਕ ਅਦਾਲਤ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਕਰੇਗੀ। ਲੋਕ ਅਦਾਲਤ ਦੀ ਇਸ ਕਾਰਵਾਈ ਦਾ ਸਿਖਸ ਫਾਰ ਜਸਟਿਸ ਵਲੋਂ ਸਮੁੱਚੇ ਅਮਰੀਕਾ ਵਿਚ ਸਿੱਧੇ ਪ੍ਰਸਾਰਣ ਰਾਹੀਂ ਕੀਤਾ ਜਾਵੇਗਾ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦੇਣ ਵਾਲੀ ਇਸ ਕਾਰਵਾਈ ਨੂੰ ਵਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਪਾਰਕ ਵਿਚ ਬਣਾਏ ਗਏ ਆਰਜ਼ੀ ਅਦਾਲਤੀ ਕਮਰੇ ਵਿਚ ਹੋਵੇਗੀ। ਐਸ ਐਫ ਜੇ ਵਲੋਂ ਜਾਰੀ ਕੀਤੀ ਗਈ ਚਾਰਜਸ਼ੀਟ ਵਿਚ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਮੋਦੀ ਦੀਆਂ ਕਾਰਵਾਈਆਂ ਦਰਜ ਹਨ ਜੋ ਕਿ ਅਮਰੀਕੀ ਕੋਡ ਦੀਆਂ ਕਈ ਵਿਵਸਥਾਵਾਂ ਵਿਚ ਸੰਘੀ ਅਪਰਾਧ ਮੰਨੀਆਂ ਜਾਂਦੀਆਂ ਹਨ।

ਮੋਦੀ ਨੂੰ ਦੋਸ਼ੀ ਕਰਾਰ ਦੇਣ ਬਾਰੇ ਇਸ ਕਾਰਵਾਈ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਨੇ ਵਾਸ਼ਿੰਗਟਨ ਡੀ ਸੀ ਦੇ ਕਈ ਮੈਟਰੋ ਸਟਾਪਾਂ ‘ਤੇ ਥਾਂ ਅਤੇ ਵੱਡੀਆਂ ਸਕਰੀਨਾਂ ਕਿਰਾਏ ‘ਤੇ ਲੈਕੇ ਐਡਵੋਕੇਸੀ ਕੈਂਪੇਨ ਸ਼ੁਰੂ ਕੀਤੀ ਹੈ। ਵਾਸ਼ਿੰਗਟਨ ਮੈਟਰੋਪਾਲਿਟਨ ਏਰੀਆ ਟਰਾਂਜ਼ਿਟ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਨਾਲ ਯੂ ਸਟਰੀਟ, ਕੋਲੰਬੀਆ ਹਾਈਟਸ ਅਤੇ ਪੂਰਬੀ ਮਾਰਕੀਟ ਮੈਟਰੋ ਸਟੇਸ਼ਨਾਂ ‘ਤੇ ਮੋਦੀ ਦੀਆਂ ਕਾਰਵਾਈਆਂ ਦਾ ਚਿਤਰਣ ਕੀਤਾ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ
ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ, ਦਲ ਖਾਲਸਾ ਨੇ ਫਰਾਂਸ ਦੇ ਰਾਸ਼ਟਰਪਤੀ, ਜੋ 26 ਜਨਵਰੀ ਨੂੰ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਦਿੱਲੀ ਆ ਰਹੇ ਹਨ ਨੂੰ ਇੱਕ
ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ
ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: