Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਸਾਢੇ ਤਿੰਨ ਸਾਲਾਂ ਵਿੱਚ ਨਹੀਂ ਕੀਤੀ ਜਾਂਚ ਪੂਰੀ: ਅੱਜ ਤੱਤਕਾਲੀਨ ਐੱਸ.ਐੱਸ.ਪੀ ਨਾਰਨੋਲ ਨੇ ਬਿਆਨ ਕਰਵਾਏ ਦਰਜ਼

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਸਾਢੇ ਤਿੰਨ ਸਾਲਾਂ ਵਿੱਚ ਨਹੀਂ ਕੀਤੀ ਜਾਂਚ ਪੂਰੀ: ਅੱਜ ਤੱਤਕਾਲੀਨ ਐੱਸ.ਐੱਸ.ਪੀ ਨਾਰਨੋਲ ਨੇ ਬਿਆਨ ਕਰਵਾਏ ਦਰਜ਼

ਚੰਡੀਗੜ( 26 ਸਤੰਬਰ, 2014): ਨਵੰਬਰ 1984 ਵਿੱਚ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸ਼ੀਨ ਦੀ ਹਨੇਰੀ ਵਿੱਚ ਹਰਿਆਣਾ ਦੇ ਜਿਲ੍ਹਾ ਗੁੜਗਾਉਂ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖਾਂ ਦਾ ਹਿੰਦੂਵਾਦੀ ਬੁਰਸ਼ਾਗਰਦਾਂ ਵੱਲੋਂ ਸਮੂਜਿਕ ਕਤਲੇਆਮ ਕਰ ਦਿੱਤਾ ਸੀ।

ਅੱਜ ਤੋਂ ਲੱਗਭਗ 4 ਸਾਲ ਪਹਿਲਾਂ ਸਿੱਖ ਕਤਲੇਆਮ ਦਾ ਮਾਮਲਾ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਸਦੀ ਜਾਂਚ ਲਈ ਇੱਕ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕਰ ਦਿੱਤਾ ਸੀ। ਕਮਿਸ਼ਨ ਨੂੰ ਸਿੱਖ ਕਤਲੇਆਮ ਜਾਂਚ ਪੂਰੀ ਕਰਕੇ ਰਿਪੋਰਟ ਇੱਕ ਸਾਲ ਦੇ ਅੰਦਰ ਅੰਦਰ ਸਰਕਾਰ ਨੂੰ ਸੌਪਣ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ।

Hondh-chillar-haryana
ਹੋਂਦ ਚਿੱਲੜ ਸਿੱਖ ਕਤਲੇਅਮ ਵਿੱਚ ਖੰਡਰ ਬਣੇ ਸਿੱਖਾਂ ਦੇ ਮਕਾਨ

ਜਾਂਚ ਕਰ ਰਹੇ ਇਕ ਮੈਂਬਰੀ ਕਮਿਸ਼ਨ ਦੀ 30 ਸਤੰਬਰ ਨੂੰ ਮਿਆਦ ਖ਼ਤਮ ਹੋਣ ਜਾ ਰਹੀ ਹੈ ਪਰ ਕਮਿਸ਼ਨ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਕੋਈ ਰਿਪੋਰਟ ਤਿਆਰ ਨਹੀਂ ਕਰ ਸਕਿਆ ਹੈ। ਕਮਿਸ਼ਨ ਨੇ ਛੇ ਮਹੀਨਿਆਂ ਵਿਚ ਰਿਪੋਰਟ ਦੇਣੀ ਸੀ।

ਅੱਜ ਦੀ ਸੁਣਵਾਈ ਸਮੇਂ ਨਾਰਨੌਲ ਦੇ ਐਸ.ਐਸ.ਪੀ.ਸਤਿੰਦਰ ਸਿੰਘ, ਜਿਹੜੇ ਇਸ ਵੇਲੇ ਏ.ਡੀ.ਜੀ.ਪੀ.ਹਨ, ਕਮਿਸ਼ਨ ਸਾਹਮਣੇ ਪੇਸ਼ ਹੋਏ ਤੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਜੈਲਸਪੁਰਾ ਖੇੜਾ ਵਿੱਚ 100 ਦੇ ਕਰੀਬ ਪੰਜਾਬੀ ਟਰੱਕ ਡਰਾਈਵਰਾਂ ਨੂੰ ਬਚਾਉਣ ਵਿੱਚ ਰੁਝੇ ਹੋਏ ਸਨ ਤੇ ਉਹ ਘਟਨਾ ਤੋਂ ਤੀਜੇ ਦਿਨ ਇਸ ਪਿੰਡ ‘ਚ ਗਏ ਸਨ।

ਉਨ੍ਹਾਂ ਕਿਹਾ ਕਿ ਡੀ.ਐਸ.ਪੀ ਰਾਮ ਭੱਜ ਦੀ ਤਫ਼ਤੀਸ਼ ਲਈ ਡਿਊਟੀ ਲਾਈ ਗਈ ਸੀ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਬਦਲੀ ਹੋ ਗਈ। ਇਸ ਕਰਕੇ ਉਹ ਇਸ ਕੇਸ ਨਾਲ ਰਾਬਤਾ ਨਹੀਂ ਰੱਖ ਸਕੇ। ਜੱਜ ਨੇ ਅਗਲੀ ਪੇਸ਼ੀ ‘ਤੇ ਡੀ.ਐਸ.ਪੀ.ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਕਮਿਸ਼ਨ ਸਾਹਮਣੇ ਪਿੰਡ ਦੇ ਸਾਬਕਾ ਸਰਪੰਚ ਧਨਪਤ ਪੇਸ਼ ਹੋਏ ਤੇ ਦੱਸਿਆ ਕਿ ਦੋ ਨਵੰਬਰ ਨੂੰ ਦੋ-ਢਾਈ ਸੌ ਵਿਅਕਤੀਆਂ ਨੇ ਪਿੰਡ ਨੂੰ ਘੇਰ ਲਿਆ ਤੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਜਦੋਂ ਦੰਗਾਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ।

ਭੀੜ ਨੇ ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਸਰਪੰਚ ਮੁਤਾਬਕ ਜਾਤੂਪੁਰ ਥਾਣੇ ਵਿੱਚ ਰਿਪੋਰਟ ਲਿਖਾਈ ਗਈ ਸੀ। ਇਸ ਤੋਂ ਬਾਅਦ ਡੀ.ਐਸ.ਪੀ ਰਾਮ ਭੱਜ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਪੋਸਟ ਮਾਰਟਮ ਦਾ ਪ੍ਰਬੰਧ ਕਰਕੇ ਅਗਲੇ ਦਿਨ ਸਾਰੇ ਮ੍ਰਿਤਕਾਂ ਦਾ ਇਕੱਠਾ ਹੀ ਸਸਕਾਰ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਘਨੌਰਾ ਪਿੰਡ ਦੇ ਵਾਸੀ ਰਤਨ ਸਿੰਘ ਪੇਸ਼ ਹੋਏ ਤੇ ਉਨ੍ਹਾਂ ਸਾਰੀ ਵਿਥਿਆ ਅਦਾਲਤ ਸਾਹਮਣੇ ਪੇਸ਼ ਕੀਤੀ।

ਕਮਿਸ਼ਨ ਨੇ ਹੋਦ ਚਿੱਲੜ ਕੇਸ ਦੀ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਕਮਿਸ਼ਨ 30 ਸਤੰਬਰ ਤੱਕ ਆਪਣੀ ਰਿਪੋਰਟ ਦਵੇਗਾ ਪਰ ਮੁੜ ਕਮਿਸ਼ਨ ਦੇ ਜੱਜ ਨੇ 14 ਨਵੰਬਰ ਦੀ ਤਾਰੀਕ ਪਾ ਦਿੱਤੀ ਹੈ। ਸੂਬੇ ਵਿੱਚ ਵਿਧਾਨ ਸਭਾ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਤੇ ਉਸ ਤੋਂ ਬਾਅਦ ਨਵੀਂ ਸਰਕਾਰ ਹੀ ਕਮਿਸ਼ਨ ਦੀ ਮਿਆਦ ਵਧਾਉਣ ਬਾਰੇ ਕੋਈ ਫ਼ੈਸਲਾ ਕਰੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਨੇ ਅਜ਼ਰਬਾਈਜਾਨ ਦੇ ਬਾਕੂ ਵਿੱਚ ਉੱਚ-ਪੱਧਰੀ ਮੁਲਾਕਾਤਾਂ ਰਾਹੀਂ ਸਿੱਖ ਕੂਟਨੀਤੀ, ਕੌਮਾਂਤਰੀ ਹਮਾਇਤ ਅਤੇ ਆਤਮ-ਨਿਰਣੈ ਦੇ ਹੱਕ ਪ੍ਰਤੀ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: