ਅੰਮਿ੍ਤਸਰ, (ਅਕਤੂਬਰ 25, 20130): ਪੰਜਾਬੀ ਦੇ ਰੋਜਾਨਾ ਅਖਬਾਰ "ਅਜੀਤ" ਵਿਚ ਛਪੀ ਖਬਰ ਅਨੁਸਾਰ ਦਸਤਾਰ ਸਜਾਈ ਹੋਣ ਦੇ ਬਾਵਜੂਦ ਇਕ ਪੁਲਿਸ ਮੁਲਾਜਮ ਵੱਲੋਂ ਇਕ ਸਿੱਖ ਨੌਜਵਾਨ ਦਾ ਹੈਲਮਟ ਨਾ ਪਹਿਨਣ ਦੇ ਦੋਸ਼ਾਂ ਤਹਿਤ ਕੀਤੇ ਚਲਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਸਖਤ ਨੋਟਿਸ ਲਿਆ ਗਿਆ, ਜਿਨ੍ਹਾਂ ਕਿਹਾ ਹੈ ਕਿ ਕਿ ਅਜਿਹੇ ਪੁਲਿਸ ਮੁਲਾਜਮ ਨੂੰ ਤੁਰੰਤ ਮੁਅੱਤਲ ਕਰਨਾ ਚਾਹੀਦਾ ਹੈ।