Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

1984 ਦੇ ਜ਼ਖਮਾਂ ਨੂੰ ਸਿਮਰਤੀ ਦਾ ਹਿੱਸਾ ਬਣਾਓ – ਡਾ. ਸੇਵਕ ਸਿੰਘ

1984 ਦੇ ਜ਼ਖਮਾਂ ਨੂੰ ਸਿਮਰਤੀ ਦਾ ਹਿੱਸਾ ਬਣਾਓ – ਡਾ. ਸੇਵਕ ਸਿੰਘ

ਸਾਊਥਹਾਲ: 1984 ਵਿੱਚ ਸਿੱਖ ਮਾਨਸਿਕਤਾ ਤੇ ਲੱਗੇ ਜ਼ਖਮ ਬਹੁਤ ਦੁਖਦਾਈ ਅਤੇ ਨਾ ਭੁੱਲਣਯੋਗ ਹਨ ਇਸ ਲਈ ਇਨ੍ਹਾਂ ਜ਼ਖਮਾਂ ਨੂੰ ਸਿੱਖ ਸਿਮਰਤੀ ਦਾ ਹਿੱਸਾ ਬਣਾਉਣਾਂ ਚਾਹੀਦਾ ਹੈ। ਹਰ ਸਾਲ ਇਨ੍ਹਾਂ ਜ਼ਖਮਾਂ ਦੀ ਯਾਦ ਕੌਮ ਦੇ ਭਵਿੱਖ ਨੂੰ ਸੰਵਾਰਨ ਦੇ ਮਨਸ਼ੇ ਨਾਲ ਮਨਾਈ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਿੱਖ ਚਿੰਤਕ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪਰਧਾਨ ਡਾਕਟਰ ਸੇਵਕ ਸਿੰਘ ਨੇ ਕੀਤਾ ਹੈ। ਡਾਕਟਰ ਸੇਵਕ ਸਿੰਘ ਸਿੰਘ ਸਭਾ ਗੁਰਦੁਆਰਾ ਸਾਊਥਾਲ ਵਿਖੇ ਪੰਚ ਪਰਧਾਨੀ ਯੂ.ਕੇ. ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਬੋਲ ਰਹੇ ਸਨ। ਡਾਕਟਰ ਸੇਵਕ ਸਿੰਘ ਉਚੇਚੇ ਤੌਰ ਤੇ ਪੰਜਾਬ ਵਿੱਚੋਂ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਸਨ।

ਗੁਰੂਘਰ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸੇਵਕ ਸਿੰਘ ਨੇ ਆਖਿਆ ਕਿ ਅਸੀਂ 1984 ਦੇ ਸ਼ਹੀਦਾਂ ਦੀ ਯਾਦ ਪਿਛਲੇ ਤਹਿ ਸਾਲਾਂ ਤੋਂ ਰਵਾਇਤੀ ਢੰਗ ਨਾਲ ਹੀ ਮਨਾਉਂਦੇ ਆ ਰਹੇ ਹਾਂ। ਸ਼ਹੀਦਾਂ ਦੀ ਯਾਦ ਕੌਮ ਦਾ ਭਵਿੱਖ ਸੰਵਾਰਨ ਦੇ ਗੰਭੀਰ ਯਤਨਾ ਨਾਲ ਜੁੜਨੀ ਚਾਹੀਦੀ ਹੈ। 1984 ਦੇ ਸ਼ਹੀਦਾਂ ਨੇ ਜੋ ਸੁਪਨਾ ਲਿਆ ਸੀ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਖਿਆ ਕਿ ਅਸੀਂ ਪਿਛਲੇ 30 ਸਾਲਾਂ ਤੋਂ ਕਹਿ ਰਹੇ ਹਾਂ ਕਿ ਸਿੱਖ ਕੌਮ ਨਾਲ ਧੱਕਾ ਹੋਇਆ ਹੈ। ਧੱਕਾ ਆਪਣਿਆਂ ਨਾਲ ਹੁੰਦਾ ਹੈ, ਜਿੱਥੇ ਲਹੂ ਦੀ ਲਕੀਰ ਖਿੱਚੀ ਗਈ ਹੋਵੇ ਉਥੇ ਧੱਕਾ ਨਹੀ ਬਲਕਿ ਨਸਲਕੁਸ਼ੀ ਹੋਇਆ ਕਰਦੀ ਹੈ ਅਤੇ ਨਸਲਕੁਸ਼ੀਆਂ ਦੇ ਕਦੇ ਇਨਸਾਫ ਨਹੀ ਮਿਲਿਆ ਕਰਦੇ।

ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾ. ਸੇਵਕ ਸਿੰਘ
ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਾ. ਸੇਵਕ ਸਿੰਘ

ਡਾਕਟਰ ਸੇਵਕ ਸਿੰਘ ਨੇ ਆਖਿਆ ਕਿ ਸਿੱਖ ਨਸਲਕੁਸ਼ੀ ਨੂੰ ਯਹੂਦੀਆਂ ਦੀ ਜਾਂ ਕਿਸੇ ਹੋਰ ਕੌਮ ਦੀ ਨਸਲਕੁਸ਼ੀ ਨਾਲ ਜੋੜ ਕੇ ਨਹੀ ਦੇਖਿਆ ਜਾਣਾਂ ਚਾਹੀਦਾ। ਇਹ ਹੋ ਸਕਦਾ ਹੈ ਕਿ ਯਹੂਦੀਆਂ ਦੀ ਨਸਲਕੁਸ਼ੀ ਨਾਲ ਸਿੱਖਾਂ ਦਾ ਕੋਈ ਮਾੜਾ ਮੋਟਾ ਤੰਦ ਜੁੜਦਾ ਹੋਵੇ ਪਰ ਸਿੱਖ ਨਸਲਕੁਸ਼ੀ ਆਪਣੇ ਆਪ ਵਿੱਚ ਵਿਲੱਖਣ ਹੈ। ਇਹ ਭਾਣਾਂ ਜਮਹੂਰੀ ਕਹੇ ਜਾਂਦੇ ਭਾਰਤ ਵਿੱਚ ਵਾਪਰਿਆ। ਡਾਕਟਰ ਸੇਵਕ ਸਿੰਘ ਨੇ ਆਖਿਆ ਕਿ ਕੌਮ ਨੂੰ 1984 ਦੀ ਨਸਲਕੁਸ਼ੀ ਦੇ ਸਬੰਧ ਵਿੱਚ ਅਕਾਦਮਿਕ ਤੇ ਗੰਭੀਰ ਕਾਰਜ ਕਰਕੇ ਇਹ ਸੱਚ ਸਾਹਮਣੇ ਲਿਆਉਣਾਂ ਚਾਹੀਦਾ ਹੈ ਕਿ 1984 ਵਿੱਚ ਸਿੱਖਾਂ ਨਾਲ ਜੋ ਕੁਝ ਹੋਇਆ ਉਹ ਕਿਉਂ ਹੋਇਆ। ਜਦੋਂ ਤੱਕ ਕੌਮ ਉਸ ਨਸਲਘਾਤ ਦੇ ਅਸਲ ਕਾਰਨ ਨਹੀ ਸਮਝੇਗੀ ਉਦੋਂ ਤੱਕ ਅਸੀਂ ਆਪਣੇ ਭਵਿੱਖ ਬਾਰੇ ਸਹੀ ਰਣਨੀਤੀ ਤਹਿ ਨਹੀ ਕਰ ਸਕਾਂਗੇ।

ਡਾ. ਸੇਵਕ ਸਿੰਘ ਦੇ ਵਿਚਾਰ ਸੁਣਦੀਆਂ ਹੋਈਆਂ ਸਿੱਖ ਸੰਗਤਾਂ
ਡਾ. ਸੇਵਕ ਸਿੰਘ ਦੇ ਵਿਚਾਰ ਸੁਣਦੀਆਂ ਹੋਈਆਂ ਸਿੱਖ ਸੰਗਤਾਂ

ਘਲੂਘਾਰੇ ਦੇ 30 ਸਾਲਾਂ ਬਾਅਦ ਵੀ ਹਾਲੇ ਇਹ ਧਾਰਨਾ ਹੀ ਪ੍ਰਚੱਲਿਤ ਹੈ ਕਿ ਇੰਦਰਾ ਗਾਂਧੀ ਨੇ ਸਿੱਖਾਂ ਤੋਂ ਐਮਰਜੰਸੀ ਦਾ ਬਦਲਾ ਲੈਣ ਲਈ ਇਹ ਕਦਮ ਚੁਕਿਆ ਜਾਂ ਇਹ ਕਿਹਾ ਜਾਂਦਾ ਹੈ ਕਿ ਇਹ ਦੋ ਵੱਡੀਆਂ ਸ਼ਖਸ਼ੀਅਤਾਂ ਸੰਤ ਜਰਨੈਲ ਸਿੰਘ ਜੀ ਅਤੇ ਇੰਦਰਾ ਗਾਂਧੀ ਦੇ ਆਪਸੀ ਟਕਰਾਅ ਦਾ ਕਾਰਨ ਸੀ।

ਡਾਕਟਰ ਸੇਵਕ ਸਿੰਘ ਨੇ ਆਖਿਆ ਕਿ 1984 ਦੀਆਂ ਘਟਨਾਵਾਂ ਬਾਰੇ ਇਹ ਸਮਝ ਬਹੁਤ ਹਲਕੇ ਪੱਧਰ ਦੀ ਹੈ। ਇਸ ਸਮਝ ਨਾਲ ਅਸੀਂ ਕੌਮ ਦਾ ਭਵਿੱਖ ਸੰਵਾਰਨ ਵੱਲ ਨਹੀ ਵਧ ਸਕਾਂਗੇ। ਇਸ ਲਈ ਅਗਲੀ ਪੀੜ੍ਹੀ ਦੇ ਸਿੱਖ ਨੌਜਵਾਨਾਂ ਸਿਰ ਇਹ ਜਿੰਮੇਵਾਰੀ ਆ ਪਈ ਹੈ ਕਿ ਉਹ ਸੰਸਾਰ ਵਿਆਪੀ ਨਸਲਕੁਸ਼ੀਆਂ ਦਾ ਅਧਿਐਨ ਕਰਕੇ ਬਿਪਰ ਸੰਸਕਾਰ ਦੀ ਵਿਚਾਰਧਾਰਾ ਨੂੰ ਸਮਝਕੇ 1984 ਦੀ ਨਸਲਕੁਸ਼ੀ ਬਾਰੇ ਸਹੀ ਸਮਝ ਪੇਸ਼ ਕਰਨ।

ਡਾਕਟਰ ਸੇਵਕ ਸਿੰਘ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਕਾਰਾਤਮਕ ਸਰਗਰਮੀਆਂ ਨਾ ਕਰਨ ਖਾਸ ਕਰਕੇ ਕਿਸੇ ਵੀ ਸਿੱਖ ਜਥੇਬੰਦੀ ਜਾਂ ਸਖਸ਼ੀਅਤ ਦੇ ਖਿਲਾਫ ਕੋਈ ਨਕਾਰਾਤਮਕ ਟਿੱਪਣੀ ਨਾ ਕੀਤ ਜਾਵੇ ਕਿਉਂਕਿ ਪੰਥ ਦਾ ਦਰਦ ਹਰ ਸਿੱਖ ਮਹਿਸੂਸ ਕਰ ਰਿਹਾ ਹੈ ਅਤੇ ਹਰ ਕੋਈ ਆਪਣੀ ਸਮਰਥਾ ਮੁਤਾਬਿਕ ਇਸ ਵਿੱਚ ਹਿੱਸਾ ਪਾ ਰਿਹਾ ਹੈ। ਇਸ ਲਈ ਕਿਸੇ ਦੀ ਖਿਲਾਫਵਰਜੀ ਦੀ ਗੁਰੂ ਸਾਹਿਬ ਇਜਾਜਤ ਨਹੀ ਦੇਂਦੇ। ਸ਼ਭ ਦੀ ਸੇਵਾ ਗੂਰੂ ਦਰ ਵਿਖੇ ਪਰਵਾਨ ਹੋਵੇਗੀ।

ਇਸ ਮੌਕੇ ਪੰਚ ਪਰਧਾਨੀ ਯੂ.ਕੇ. ਵੱਲੋਂ ਭਾਈ ਪਰਮਿੰਦਰ ਸਿੰਘ ਬੱਲ ਨੇ ਗੁਰਦੁਆਰਾ ਕਮੇਟੀ, ਸਿੱਖ ਸੰਗਤਾਂ ਅਤੇ ਡਾਕਟਰ ਸੇਵਕ ਸਿੰਘ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਪਹਿਲੀ ਵਾਰ ਮੇਰੀਆਂ ਅੱਖਾਂ ਖੁਲ਼੍ਹੀਆਂ ਹਨ ਕਿ ਸਾਨੂੰ ਰਾਜਨੀਤਿਕ ਖੇਤਰ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਉਨ੍ਹਾਂ ਡਾਕਟਰ ਸੇਵਕ ਸਿੰਘ ਦੇ ਵਡਮੁਲੇ ਵਿਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖੀ ਦੇ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਆਧੁਨਿਕ ਸਮੇਂ ਵਿੱਚ ਸਿੱਖੀ ਸਿੱਖਿਆ ਦੀ ਮਹੱਤਤਾ ਨੂੰ ਧਿਆਨ 'ਚ ਰੱਖਦਿਆਂ 10 ਜੂਨ 2026, ਦਿਨ ਬੁੱਧਵਾਰ ਨੂੰ "ਸਿੱਖੀ ਸਿੱਖਿਆ ਅਤੇ ਗੁਰ-ਵਿਚਾਰ ਵਿਸ਼ੇ" ਤੇ ਵਿਸ਼ੇਸ਼
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ
ਸਾਬਕਾ ਰਾਅ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਹੋਈ ਵਿਚਾਰ ਚਰਚਾ ਹੋਈ
ਸਾਬਕਾ ਰਾਅ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਹੋਈ ਵਿਚਾਰ ਚਰਚਾ ਹੋਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: