ਬਰਨਾਲਾ (15 ਅਗਸਤ 2014): ਸਿੱਖ ਕੈਦੀਆਂ ਦੀ ਭਲਾਈ ਲਈ ਸੰਸਥਾ ਵੱਲੋਂ ਜਾਰੀ ਸੂਚਨਾ ਅਨੁਸਾਰ 13 ਅਗਸਤ ਨੂੰ ਵੱਡੇ ਤੜਕੇ ਬਰਨਾਲਾ ਜਿਲੇ ਦੇ ਪਿੰਡ ਮਾਨਕੀ ਦੇ ਜਸਵੀਰ ਸਿੰਘ ਜੱਸਾ ਨੂੰ ਪੰਜਬ ਪੁਲਿਸ ਸ਼ੱਕੀ ਹਾਲਾਤਾਂ ਵਿੱਚ ਘਰੋ ਚੁੱਕ ਕੇ ਲੈ ਗਈ ਅਤੇ ਅਜੇ ਤੱਕ ਉਸਦਾ ਕੋਈ ਥਹੁ ਪਤਾ ਨਹੀਂ ਹੈ।

ਸਿੱਖ ਔਰਗੇਨਾਈਜੇਸ਼ਨ ਆਫ ਪ੍ਰੀਸਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜਸਵੀਰ ਸਿੰਘ ਦੇ ਘਰ ਨੁੰ ਪੁਲਿਸ ਘੇਰੇ ਦੀ ਇਸ ਘਟਨਾ ਨੇ 1980-90 ਦੇ ਦਿਨਾਂ ਦੀ ਤਸਵੀਰ ਅੱਖਾਂ ਸਾਹਮਣੇ ਲੈ ਆਂਦੀ। ਪੁਲਿਸ ਕਰਮਚਾਰੀ ਘਰ ਦੀਆਂ ਕੰਧਾਂ ਟੱਪ ਕੇ ਘਰ ਵਿੱਚ ਦਾਖਲ ਹੋਏ ਜਸਵੀਰ ਸਿੰਘ ਨੂੰ ਪੁਲਿਸ ਝੂਠਾ ਬਹਾਨਾ ਬਣਾ ਕੇ ਲੈ ਹਈ ਕਿ ਪੁੱਛ ਗਿੱਛ ਜਲਦੀ ਘਰ ਭੇਜ ਦਿੱਤਾ ਜਾਵੇਗਾ।
ਸਿੱਖ ਔਰਗੇਨਾੲਜੇਸ਼ਨ ਆਫ ਪ੍ਰੀਸਨ ਦੇ ਅਨੁਸਾਰ ਜਸਵੀਰ ਸਿੰਘ ਦੇ ਪਰਿਵਾਰ ਨੇ ਇਲਾਕੇ ਦੇ ਸਾਰਿਆਂ ਥਾਣਿਆਂ ਦੇ ਚੱਕਰ ਮਾਰੇ ਪਰ ਕਿਸੇ ਵੀ ਪੁਲਿਸ ਅਫਸਰ ਨੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਨਾ ਨਹੀਂ ਮੰਨਿਆਂ ਅਤੇ ਨਾ ਹੀ ਉਨਾਂ ਨੇ ਜਸਬੀਰ ਸਿੰਘ ਬਾਰੇ ਕੋਈ ਜਾਣਕਾਰੀ ਹੀ ਦਿੱਤੀ। ਜਦੋ ਪਰਿਵਾਰ ਨੇ ਗ਼੍ਰਿਫਤਾਰ ਕਰਨ ਵਾਲੇ ਵਿਅਕਤੀ ਦਾ ਨਾਮ ਅਤੇ ਨੰਬਰ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਐੱਸ. ਐੱਚ. ੳ ਨੇ ਬੁਲਇਆ ਹੈ।
ਜਸਵੀਰ ਸਿੰਘ ਪੰਜ ਸਾਲ ਜੇਲ ਵਿੱਚ ਨਜ਼ਰਬਭਦ ਰਹਿਣ ਤੋਂ ਬਾਅਬ ਪਿਛਲੇ ਕੁਝ ਮਹੀਨਿਆਂ ਤੋਂ ਹੀ ਰਿਹਾਅ ਹੋ ਕੇ ਅਇਆ ਸੀ।